Jammu-Kashmir Encounter: ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ। ਮੁਕਾਬਲਾ ਅਜੇ ਵੀ ਜਾਰੀ ਹੈ। ਇਸ ਨੂੰ ਆਪ੍ਰੇਸ਼ਨ ਕੈਲਰ ਦਾ ਨਾਂਅ ਦਿੱਤਾ ਗਿਆ ਹੈ। ਸ਼ੁਕਰੂ ਦੇ ਜੰਗਲੀ ਇਲਾਕਿਆਂ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਸੀ। ਮਹਾਰਾਸ਼ਟਰ ਸਾਈਬਰ ਸੈੱਲ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਤੇ ਬੰਗਲਾਦੇਸ਼ੀ ਹੈਕਰਾਂ ਨੇ ਭਾਰਤ ’ਚ 15 ਲੱਖ ਸਾਈਬਰ ਹਮਲੇ ਕੀਤੇ। ਇਨ੍ਹਾਂ ’ਚੋਂ ਸਿਰਫ 150 ਹੀ ਸਫਲ ਹੋਏ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ। ਉਹ ਏਅਰਬੇਸ ’ਤੇ ਸੈਨਿਕਾਂ ਨੂੂੰ ਮਿਲੇ।
Read This : WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ਲਈ ਕੰਗਾਰੂ ਟੀਮ ਦਾ ਐਲਾਨ, ਪੜ੍ਹੋ…
ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਦਮਪੁਰ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਸੀ। ਸੋਮਵਾਰ ਰਾਤ ਨੂੰ ਜੰਮੂ-ਕਸ਼ਮੀਰ, ਪੰਜਾਬ ਤੇ ਰਾਜਸਥਾਨ ’ਚ ਡਰੋਨ ਵੇਖੇ ਗਏ। ਕੁਝ ਸਮੇਂ ਬਾਅਦ ਫੌਜ ਨੇ ਕਿਹਾ ਕਿ ਦੁਸ਼ਮਣ ਦੇ ਕਿਸੇ ਵੀ ਡਰੋਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅੱਜ ਸਾਰੀਆਂ ਥਾਵਾਂ ’ਤੇ ਸਥਿਤੀ ਆਮ ਹੈ। 7 ਮਈ ਨੂੰ ਆਪ੍ਰੇਸ਼ਨ ਸੰਧੂਰ ਸ਼ੁਰੂ ਹੋਣ ਤੋਂ ਬਾਅਦ, ਪਾਕਿਸਤਾਨੀ ਗੋਲਾਬਾਰੀ ’ਚ 6 ਫੌਜ ਤੇ 2 ਬੀਐਸਐਫ ਜਵਾਨ ਸ਼ਹੀਦ ਹੋ ਚੁੱਕੇ ਹਨ ਤੇ 59 ਜ਼ਖਮੀ ਹੋ ਗਏ ਹਨ। ਇਸ ਤੋਂ ਇਲਾਵਾ 28 ਆਮ ਨਾਗਰਿਕਾਂ ਦੀ ਵੀ ਜਾਨ ਗਈ ਹੈ। Jammu-Kashmir Encounter