Social Media Department Faridkot: ਫ਼ਰੀਦਕੋਟ ਵਿਖੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਡਿਪਾਰਟਮੈਂਟ ਵੱਲੋਂ ਵੰਡੇ ਨਿਯੁਕਤੀ ਪੱਤਰ

Social Media Department Faridkot
Social Media Department Faridkot: ਫ਼ਰੀਦਕੋਟ ਵਿਖੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਡਿਪਾਰਟਮੈਂਟ ਵੱਲੋਂ ਵੰਡੇ ਨਿਯੁਕਤੀ ਪੱਤਰ

Social Media Department Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਅੱਜ ਫ਼ਰੀਦਕੋਟ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਕਰਤਾ ਸਿੰਘ ਮਚਾਕੀ ਪ੍ਰਧਾਨ ਜ਼ਿਲ੍ਹਾ ਸੋਸ਼ਲ ਮੀਡੀਆ ਡਿਪਾਰਟਮੈਂਟ ਦੀ ਅਗਵਾਈ ਵਿੱਚ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਹ ਨਿਯੁਕਤੀ ਪੱਤਰ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਜਿਨਕੋ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਧਨੀ ਵਿਰਕ, ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਡਬਲਜੀਤ ਸਿੰਘ ਧੌਂਸੀ, ਕਾਂਗਰਸ ਕਿਸਾਨ ਸੈਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਪੱਪੂ ਸਿਮਰੇਵਾਲਾ ਦੀ ਮੌਜ਼ੂਦਗੀ ਵਿੱਚ ਵੰਡੇ ਗਏ।

ਇਸ ਮੌਕੇ ਭੁਪਿੰਦਰ ਸਿੰਘ ਹੈਪੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਸੋਸ਼ਲ ਮੀਡੀਆ, ਨਿੰਦਰ ਸਿੰਘ ਜੈਤੋ ਨੂੰ ਜਨਰਲ ਸਕੱਤਰ ਸੋਸ਼ਲ ਮੀਡੀਆ, ਗੁਰਬਾਜ ਸਿੰਘ ਜ਼ਿਲ੍ਹਾ ਸਕੱਤਰ, ਖੁਸ਼ਦੀਪ ਮਿੱਤਲ ਜ਼ਿਲ੍ਹਾ ਸਕੱਤਰ, ਅੰਮ੍ਰਿਤਪਾਲ ਸਿੰਘ ਬਰਾੜ ਹਲਕਾ ਪ੍ਰਧਾਨ ਜੈਤੋ, ਬਲਕਾਰ ਸਿੰਘ ਰਣ ਸਿੰਘ ਵਾਲਾ ਜਨਰਲ ਸਕੱਤਰ ਹਲਕਾ ਜੈਤੋ, ਜਗਤਾਰ ਸਿੰਘ ਸਕੱਤਰ ਹਲਕਾ ਜੈਤੋ, ਜਸਵੀਰ ਸਿੰਘ ਬਲਾਕ ਪ੍ਰਧਾਨ ਸ਼ਹਿਰੀ ਜੈਤੋ, ਸੰਦੀਪ ਕੁਮਾਰ ਬਲਾਕ ਪ੍ਰਧਾਨ ਦਿਹਾਤੀ ਜੈਤੋ, ਨਿਹਾਲ ਸਿੰਘ ਪ੍ਰਧਾਨ ਕੋਟਕਪੂਰਾ ਸ਼ਹਿਰੀ, ਕੁਲਦੀਪ ਸਿੰਘ ਕੀਪਾ ਬਰਾੜ ਨੂੰ ਫ਼ਰੀਦਕੋਟ ਬਲਾਕ ਦਿਹਾਤੀ ਸੋਸ਼ਲ ਮੀਡੀਆ ਕਾਂਗਰਸ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: Operation Sindoor 2: ਅਸੀਂ ਸੰਜ਼ਮ ਅਤੇ ਸਟੀਕ ਜਵਾਬ ਦਿੱਤਾ, ਲਾਹੌਰ ’ਚ ਹਵਾਈ ਰੱਖਿਆ ਪ੍ਰਣਾਲੀ ਕੀਤੀ ਤਬਾਹ : ਭਾਰਤ

ਇਸ ਮੌਕੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਕਰਤਾ ਸਿੰਘ ਮਚਾਕੀ ਅਤੇ ਹੋਰ ਬੁਲਾਰਿਆਂ ਵੱਲੋਂ ਨਵਨਿਯੁਕਤ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਪਾਰਟੀ ਲਈ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਅਪੀਲ ਕੀਤੀ ਗਈ। ਇਸ ਮੌਕੇ ਰਮੇਸ਼ ਕੁਮਾਰ ਕੱਕੜ ਜ਼ਿਲ੍ਹਾ ਵਾਈਸ ਪ੍ਰਧਾਨ ਫ਼ਰੀਦਕੋਟ , ਪ੍ਰਦੀਪ ਸਿੰਘ ਫਰੀਦਕੋਟ, ਪ੍ਰਭਜੋਤ ਸਿੰਘ ਪੰਜਗਰਾਈ, ਸੁਖਵਿੰਦਰ ਸਿੰਘ ਸੁੱਖੀ ਐਮਸੀ, ਲਖਵਿੰਦਰ ਸਿੰਘ ਰੋੜੀਕਪੂਰਾ ਜਨਰਲ ਸਕੱਤਰ ਮੀਡੀਆ ਕਿਸਾਨ ਕਾਂਗਰਸ, ਬਲਦੇਵ ਸਿੰਘ ਮੰਨਾ ਸਰਪੰਚ, ਰਾਜ ਭੁੱਲਰ ਰੋੜੀਕਪੂਰਾ, ਪ੍ਰੇਮ ਸਿੰਘ, ਕੁਲਵੀਰ ਸਿੰਘ, ਨਹਿਰੂ ਸਿੰਘ ਬਰਾੜ ਰੋੜੀਕਪੂਰਾ, ਦਰਸ਼ਨ ਸਿੰਘ ਬਰਾੜ ਜਲਾਲੇਆਣਾ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਕਾਂਗਰਸ ਅਤੇ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਆਏ ਹੋਏ ਸਾਥੀਆਂ ਦਾ ਪ੍ਰਧਾਨ ਕਰਤਾ ਸਿੰਘ ਮਚਾਕੀ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਜੀ ਆਂਇਆ ਆਖਿਆ ਗਿਆ ਅਤੇ ਨਵ-ਨਿਯੁਕਤ ਅਹੁਦੇਦਾਰਾਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। Social Media Department Faridkot