ਫਰਾਂਸ ‘ਚ 21 ਅਗਸਤ ਤੋਂ ਸ਼ੁਰੂ ਹੋਣੀ ਹੈ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ
ਨਵੀਂ ਦਿੱਲੀ: ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਦਾ ਮੰਨਣਾ ਹੈ ਕਿ ਭਾਰਤੀ ਕੁਸ਼ਤੀ ਲਗਾਤਾਰ ਸਹੀ ਦਿਸ਼ਾ ‘ਚ ਅੱਗੇ ਵਧ ਰਹੀ ਹੈ ਅਤੇ ਆਗਾਮੀ ਵਿਸ਼ਵ ਚੈਂਪੀਅਨਸ਼ਿਪ ‘ਚ ਵੀ ਭਾਰਤੀ ਪਹਿਲਵਾਨ ਤਮਗੇ ਹਾਸਲ ਕਰਨਗੇ
ਯੋਗੇਸ਼ਵਰ ਨੇ ਵੀਰਵਾਰ ਨੂੰ ਇੱਥੇ ਕੈਪਟਨ ਚਾਂਦਰੂਪ ਦੀ ਪ੍ਰਤਿਮਾ ਦੇ ਉਦਘਾਟਨ ਮੌਕੇ ‘ਤੇ ਕਰਵਾਏ ਸਮਾਰੋਹ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਭਾਰਤੀ ਕੁਸ਼ਤੀ ਸਹੀ ਦਿਸ਼ਾ ‘ਚ ਚੱਲ ਰਹੀ ਹੈ ਅਜੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ‘ਚ ਭਾਰਤ ਨੇ ਤਿੰਨ ਤਮਗੇ ਹਾਸਲ ਕੀਤੇ ਸਨ ਇਨ੍ਹਾਂ ‘ਚ ਲੜਕਿਆਂ ਦਾ ਵੀ ਤਮਗਾ ਆਇਆ ਸੀ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਰਤ ਕੁਸ਼ਤੀ ‘ਚ ਲਗਾਤਾਰ ਬਿਹਤਰ ਹੁੰਦਾ ਜਾ ਰਿਹਾ ਹੈ ਲੰਦਨ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਮਗਾ ਜੇਤੂ ਯੋਗੇਸ਼ਵਰ ਨੇ ਕਿਹਾ ਕਿ ਅਸੀਂ ਲਗਾਤਾਰ ਤਿੰਨ ਓਲੰਪਿਕ ਤੋਂ ਤਮਗੇ ਜਿੱਤੇ ਹਨ
ਅੱਜ ਭਾਰਤੀ ਟੀਮ ਜਿਸ ਵੀ ਮੁਕਾਬਲੇ ‘ਚ ਜਾਂਦੀ ਹੈ ਉੱਥੋਂ ਤਮਗੇ ਜਿੱਤ ਕੇ ਆਉਂਦੀ ਹੈ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਨੇ ਤਮਗਾ ਜਿੱਤਿਆ ਅਤੇ ਫਰਾਂਸ ‘ਚ 21 ਅਗਸਤ ਤੋਂ ਹੋਣ ਵਾਲੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਵੀ ਭਾਰਤੀ ਪਹਿਲਵਾਨ ਤਮਗੇ ਜਿੱਤਣਗੇ ਯੋਗੇਸ਼ਵਰ ਨੇ ਕਿਹਾ ਕਿ ਬਜਰੰਗ, ਸੰਦੀਪ ਤੋਮਰ, ਪ੍ਰਵੀਨ ਰਾਣਾ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਵਿਸ਼ਵ ਚੈਂਪੀਅਨਸ਼ਿਪ ‘ਚ ਦੇਸ਼ ਲਈ ਤਮਗੇ ਲਿਆ ਸਕਦੇ ਹਨ ਇਹੀ ਪਹਿਲਵਾਨ ਹਨ ਜੋ ਅਗਲੇ ਓਲੰਪਿਕ ‘ਚ ਦੇਸ਼ ਦੀ ਅਗਵਾਈ ਕਰਨਗੇ ਜੂਨੀਅਰ ਪਹਿਲਵਾਨਾਂ ਨੂੰ ਜੇਕਰ ਅਸੀਂ ਸਹੀ ਤਰੀਕੇ ਨਾਲ ਟ੍ਰੇਨਿੰਗ ਦੇਵਾਂਗੇ ਤਾਂ ਉਹ ਵੀ ਭਵਿੱਖ ‘ਚ ਓਲੰਪਿਕ ‘ਚ ਦੇਸ਼ ਦੀ ਅਗਵਾਈ ਕਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।