ਬੰਗਲੌਰ ਦੇ ਬੁਲਸ ਨੇ ਬੰਗਾਲ ਦੇ ਵਾਰੀਅਰਸ ਨੂੰ ਕੀਤਾ ਚਿੱਤ

ਵੀਵੋ ਪ੍ਰੋ ਕਬੱਡੀ ਲੀਗ: ਬੰਗਲੌਰ ਬੁਲਸ ਨੇ 31-25 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕਰਕੇ ਚੋਟੀ ਸਥਾਨ ਹਾਸਲ ਕੀਤਾ

ਨਾਗਪੁਰ: ਬੰਗਲੌਰ ਬੁਲਸ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ 31-25 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ‘ਚ ਆਪਣੀ ਤੀਜੀ ਜਿੱਤ ਦਰਜ ਕਰਕੇ ਗਰੁੱਪ ਬੀ ਦੀ ਸੂਚੀ ‘ਚ ਚੋਟੀ ਸਥਾਨ ਹਾਸਲ ਕਰ ਲਿਆ

ਬੰਗਲੌਰ ਨੇ ਛੇ ਮੈਚਾਂ ‘ਚ ਤੀਜੀ ਜਿੱਤ ਦਰਜ ਕੀਤੀ ਅਤੇ ਹੁਣ ਉਸ ਦੇ 19 ਅੰਕ ਹੋ ਗਏ ਹਨ ਜਦੋਂਕਿ ਬੰਗਾਲ ਦੀ ਤਿੰਨ ਮੈਚਾਂ ‘ਚ ਇਹ ਪਹਿਲੀ ਹਾਰ ਹੈ ਬੰਗਾਲ ਦੇ ਹੁਣ 11 ਅੰਕ ਹਨ ਨਾਗਪੁਰ ਗੇੜ ‘ਚ ਇਹ ਆਖਰੀ ਮੈਚ ਸੀ ਬੰਗਲੌਰ ਨੇ ਰੇਡ ਨਾਲ 14 ਅਤੇ ਡਿਫੈਂਸ ਨਾਲ 12 ਅੰਕ ਬਣਾਏ ਬੰਗਲੌਰ ਨੇ ਆਲ ਆਊਟ ਨਾਲ ਦੋ ਅੰਕ ਅਤੇ ਤਿੰਨ ਵਾਧੂ ਅੰਕ ਵੀ ਬਣਾਏ

ਬੰਗਲੌਰ ਲਈ ਅਜੈ ਕੁਮਾਰ ਨੇ ਅੱਠ, ਰੋਹਿਤ ਕੁਮਾਰ ਨੇ ਛੇ ਅਤੇ ਆਸ਼ੀਸ਼ ਕੁਮਾਰ ਨੇ ਪੰਜ ਅੰਕ ਬਣਾਏ ਬੰਗਾਲ ਨੇ ਰੇਡ ਨਾਲ 15 ਅੰਕ ਪਰ ਡਿਫੈਂਸ ਨਾਲ ਅੱਠ ਅੰਕ ਹੀ ਬਣਾ ਸਕੇ ਜੋ ਉਸ ਦੀ ਹਾਰ ਦਾ ਕਾਰਨ ਬਣਿਆ ਬੰਗਾਲ ਲਈ ਉਸ ਦੇ ਵਿਦੇਸ਼ੀ ਖਿਡਾਰੀ ਜਾਂਨ ਕੁਨ ਲੀ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਰਦਰਸ਼ਨ ਕਰਦਿਆਂ ਸਭ ਤੋਂ ਵੱਧ ਅੱਠ ਅੰਕ ਬਣਾਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।