Kotkapura News: ਕੋਟਕਪੂਰਾ (ਅਜੈ ਮਨਚੰਦਾ)। ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਵੱਲੋਂ 263ਵਾਂ ਮਾਸਿਕ ਰਾਸ਼ਨ ਵੰਡ ਸਮਾਗਮ 4 ਮਈ 2025 ਨੂੰ ਅਗਰਵਾਲ ਭਵਨ, ਕੋਟਕਪੂਰਾ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਸਮਾਗਮ ਮਨੁੱਖਤਾ ਦੀ ਨਿਰਲੋਭ ਸੇਵਾ ਮਿਸਾਲ ਹੈ । ਸੰਮਤੀ ਪਿਛਲੇ 22 ਸਾਲਾਂ ਤੋਂ ਨਿਰੰਤਰ ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਦੇ ਕੇ ਸਹਾਇਤਾ ਕਰ ਰਹੀ ਹੈ। ਇਸ ਸਮਾਗਮ ਦਾ ਆਯੋਜਨ ਸੰਸਥਾ ਦੇ ਸਰਪ੍ਰਸਤ ਸ੍ਰੀ ਯਸ਼ਪਾਲ ਅਗਰਵਾਲ ਜੀ ਅਤੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਭੂ ਸਿਮਰਨ ਅਤੇ ਆਤਮਿਕ ਚਿੰਤਨ ਨਾਲ ਹੋਈ। ਸੰਸਥਾ ਹਰ ਮਹੀਨੇ ਬਿਨਾਂ ਕਿਸੇ ਲੋਕਲਾਭ ਦੇ, ਪਿਆਰ ਅਤੇ ਕਰੁਣਾ ਨਾਲ, ਲੋੜਵੰਦ ਔਰਤਾਂ ਦੀ ਸਹਾਇਤਾ ਕਰ ਰਹੀ ਹੈ।
ਸੀਨੀਅਰ ਸਕੱਤਰ ਲੈਕਚਰਾਰ ਸ੍ਰੀ ਵਰਿੰਦਰ ਕਟਾਰੀਆ ਨੇ ਸੰਸਥਾ ਦੀ ਨੀਤੀ ਅਤੇ ਕੰਮਾਂ ਬਾਰੇ ਹਾਜਰ ਮੈਂਬਰਾ ਅਤੇ ਮੁੱਖ ਮਹਿਮਾਨ ਜੀ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਇਹ ਸੰਸਥਾ ਕੇਵਲ ਮੈਂਬਰਾਂ ਦੇ ਦਾਨ ’ਤੇ ਚੱਲਦੀ ਹੈ-ਨਾ ਕੋਈ ਸਰਕਾਰੀ ਮਦਦ, ਨਾ ਹੀ ਕਿਸੇ ਹੋਰ ਥਾਂ ਤੋਂ ਰਕਮ ਲਈ ਜਾਂਦੀ ਹੈ । ਇਹ ਸੰਸੰਥਾ ‘ਸੇਵਾ ਹੀ ਪਰਮ ਧਰਮ ਹੈ’ ਦੇ ਅਸੂਲ ’ਤੇ ਡਟੀ ਹੋਈ ਹੈ। Kotkapura News
Read Also : Resolution in Punjab Vidhan Sabha: ਪੰਜਾਬ ਵਿਧਾਨ ਸਭਾ ’ਚ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਵੱਲੋਂ ਮਤਾ ਪੇਸ਼
ਵਰਿੰਦਰ ਕਟਾਰੀਆ ਨੇ ਸਮਾਰੋਹ ਵਿਚ ਦੱਸਿਆ ਕੀ ਸੀਨੀਅਰ ਮੈਂਬਰ ਸ਼ੁਬਾਸ਼ ਜਰਮਨੀ ਦੇ ਸਹਿਯੋਗ ਨਾਲ ਆਂਸਟ੍ਰਲਿਆ ਤੋਂ ਸੰਦੀਪ ਕੁਮਾਰ, ਵਿਸ਼ਾਲ ਆਨੰਦ, ਰੋਹਿਣੀ ਚਾਵਲਾ, ਬਰਜਿੰਦਰ ਕੌਰ ਅਤੇ ਗਗਨਦੀਪ ਸੰਮਤੀ ਨਾਲ 11000/- ਰੁਪਏ ਸਾਲਾਨਾ ਨਾਲ ਪਰਿਵਾਰ ਨਾਲ ਜੋੜੇ । ਮੈਂਬਰ ਮੁਕੇਸ਼ ਜਿੰਦਲ ਨੇ ਇਕ ਆਪਣੇ ਵਲੋਂ ਦਾਨੀ ਸੱਜਣ ਦੀਪਕ ਲਾਕ ਹਾਉਸ ਪਰਿਵਾਰ ਨਾਲ ਜੋੜਿਆ। ਇੱਕ ਹੋਰ ਮੈਂਬਰ ਪ੍ਰਧਾਨ ਮਨੋਜ ਦ੍ਵਿਵੇਦੀ ਜੀ ਨੇ ਤਰੁਣ ਕੁਮਾਰ ਨੂੰ ਵੀ ਪਰਿਵਾਰ ਨਾਲ ਜੋੜਿਆ । ਜਿਸ ਦਾ ਸਾਰੇ ਹਾਜਰ ਮੇਂਬਰਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ।
Kotkapura News
ਇਸ ਦੌਰਾਨ ਪ੍ਰਧਾਨ ਮਨੋਜ ਦਿਵੇਦੀ ਨੇ ਮੁੱਖ ਮਹਿਮਾਨ ਅਜੈਪਾਲ ਸਿੰਘ ਸੰਧੂ ਨੂੰ ਨਿਸ਼ਕਾਮ ਸੇਵਾ ਸੰਮਤੀ ਦੀ ਰਾਸ਼ਨ ਵੰਡ ਪ੍ਰਕਿਰਿਆ ਦੀ ਵਿਸਥਾਰਪੂਰਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮਝਾਇਆ ਕਿ ਸੰਸਥਾ ਹਰੇਕ ਮਹੀਨੇ ਲਗਾਤਾਰ 405 ਤੋਂ ਵੱਧ ਵਿਧਵਾਵਾਂ ਅਤੇ ਲਾਚਾਰ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਦੀ ਹੈ। ਇਸ ਪ੍ਰਕਿਰਿਆ ਵਿੱਚ ਪਹਿਲਾਂ ਲਾਭਪਾਤਰੀਆਂ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਪਿੱਛੋਂ ਸੰਮਤੀ ਦੇ ਵੱਲੋਂ ਤਿਆਰ ਕੀਤੀਆਂ ਰਾਸ਼ਨ ਕਿੱਟਾਂ ਵਹੀਕਲ ਰਾਹੀਂ ਉਨ੍ਹਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਇਸ ਸਮੂਹ ਕਾਰਜ ਨੂੰ ਸੰਸਥਾ ਦੇ ਮੈਂਬਰ ਅਤੇ ਸੇਵਾਦਾਰ ਪੂਰੀ ਇਮਾਨਦਾਰੀ, ਨਿਸ਼ਕਾਮਤਾ ਅਤੇ ਸੰਵੈਦਨਸ਼ੀਲਤਾ ਨਾਲ ਨਿਭਾਉਂਦੇ ਹਨ।
ਮੁੱਖ ਮਹਿਮਾਨ ਸਨ ਅਜੈਪਾਲ ਸਿੰਘ ਸੰਧੂ (ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ)। ਉਨ੍ਹਾਂ ਨੇ ਸੰਮਤੀ ਦੀ ਸੇਵਾ ਦੀ ਭਾਰੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵਰਗੀਆਂ ਸੰਸਥਾਵਾਂ ਨੇ ਪੰਜਾਬੀ ਸਭਿਆਚਾਰ ਦੇ ਅਸਲ ਸਵਰੂਪ ਨੂੰ ਬਰਕਰਾਰ ਰੱਖਿਆ ਹੋਇਆ ਹੈ। ਉਨ੍ਹਾਂ ਨੇ ਸੰਮਤੀ ਵੱਲੋਂ ਚੱਲ ਰਹੀ ਨਿਰਲੋਭ ਸੇਵਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਨ੍ਹਾਂ ਵਰਗੀਆਂ ਸੰਸਥਾਵਾਂ ਨੇ ਪੰਜਾਬੀ ਸਭਿਆਚਾਰ ਦੀ ਅਸਲੀ ਰੂਹ ਨੂੰ ਜਿੰਦਾ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਆਪਣੀ ਜ਼ਿੰਦਗੀ ਦੇ ਸੁਵਿਧਾਵਾਂ ਪਿੱਛੇ ਦੌੜ ਰਹੇ ਹਨ, ਓਥੇ ਇਹ ਸੰਮਤੀ ਵਾਂਗ ਇਨਸਾਨੀਅਤ ਦੀ ਸੇਵਾ ਕਰ ਰਹੇ ਲੋਕ ਸਾਡੀ ਧਰਤੀ ਦੇ ਅਸਲੀ ਹੀਰੇ ਹਨ ਉਨ੍ਹਾਂ ਵਲੋਂ 10,000/- ਛਿਮਾਹੀ ਦਾਨ ਸੰਮਤੀ ਨੂੰ ਦੇ ਕੇ ਸੰਮਤੀ ਨਾਲ ਜੋੜਾਂ ਦਾ ਵੀ ਵਾਅਦਾ ਕੀਤਾ।
Kotkapura News
ਸੁਬਾਸ਼ ਗੋਇਲ, ਨਰੇਸ਼ ਗੋਇਲ ਵਿਸ਼ੇਸ ਤੌਰ ’ਤੇ ਮੁਖ ਮਹਿਮਾਨ ਜੀ ਨਾਲ ਸੰਮਤੀ ਦੇ ਇਸ ਪ੍ਰੋਗਰਾਮ ਚ ਹਾਜਰ ਹੋਏ । ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਸ੍ਰੀ ਅਜੈਪਾਲ ਸਿੰਘ ਸੰਧੂ ਨੇ ਰਾਸ਼ਨ ਵੰਡ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਅਧੀਨ ਕੋਟਕਪੂਰਾ ਅਤੇ ਨਜਦੀਕੀ ਪਿੰਡਾਂ ਦੀਆਂ 405 ਔਰਤਾਂ ਨੂੰ ਰਾਸ਼ਨ ਪਹੁੰਚਾਇਆ ਗਿਆ।
ਇਸ ਸਮਾਗਮ ਵਿੱਚ ਕਈ ਪ੍ਰਮੁੱਖ ਵਿਅਕਤੀ, ਸਮਾਜਸੇਵੀ ਅਤੇ ਸੰਮਤੀ ਦੇ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਸੀਨੀਅਰ ਮੈਂਬਰ ਟੀ. ਆਰ. ਅਰੋੜਾ, ਲੈਕਚਰਾਰ ਵਰਿੰਦਰ ਕਟਾਰੀਆ, ਕੈਸ਼ੀਅਰ ਸੋਮਨਾਥ ਗਰਗ ਅਤੇ ਰਜਿੰਦਰ ਗਰਗ, ਰਾਜਿੰਦਰ ਕੁਮਾਰ, ਸੁਭਾਸ਼ ਮਿੱਤਲ, ਓਮ ਪ੍ਰਕਾਸ਼ ਗੁਪਤਾ, ਧਨਿਜਿੰਦਰ ਸਿੰਘ ਬਰਾੜ ’ਢਿਲਵਾਂ’, ਮੁਕੇਸ਼ ਜਿੰਦਲ, ਦਰਸ਼ਨ ਗਾੜ੍ਹੀ,ਅਮਰਜੀਤ ਸਿੰਘ ’ਮਿੰਟਟੂ’, ਨੱਛਤਰ ਸਿੰਘ ’ਇੰਸਪੈਕਟਰ , ਸੰਦੀਪ ਸਚਦੇਵਾ, ਕੁਲਭੂਸ਼ਨ ਕੌੜਾ, ਮਨਮੋਹਨ ਸਿੰਘ ਚਾਵਲਾ, ਜਗਸੀਰ ਸਿੰਘ ’ਖਾਰਾ’, ਬਿੱਟਾ , ਜਸਪਾਲ ਸਿੰਘ , ਜੋਗਿੰਦਰ ਸਿੰਘ, ਓਮਕਾਰ ਗੋਇਲ, ਸ਼ਾਮ ਲਾਲ ਸਿੰਗਲਾ, ਸੁਰਿੰਦਰ ਸਿੰਗਲਾ, ਬੰਸੀ ਲਾਲ ਧੀਂਗੜਾ, ਵਿਨੋਦ ਗਰਗ, ਜਸਪਿੰਦਰ, ਦਰਸ਼ਨ ਗੋਇਲ, ਮਾਸਟਰ ਹਰਬੰਸ ਲਾਲ ਸ਼ਰਮਾ, ਰਾਜਿੰਦਰ ਕੁਮਾਰ , ਲਖਸ਼ਮਨ ਦਾਸ ਮੇਹਰਾਂ , ਓਮ ਪ੍ਰਕਾਸ਼ ਗੁਪਤਾ, ਸੁਖਵਿੰਦਰ ਸਿੰਘ ਸੁਖੀ, ਗੋਰਾ , ਸੁਰਿੰਦਰ ਸਿੰਗਲਾ , ਜਗਸੀਰ ਸਿੰਘ, ਡਾਕਟਰ ਬਿਲਵਾ ਮੰਗਲ, ਸਿਮਰਜੀਤ ਸਿੰਘ , ਸੰਦੀਪ ਸਚਦੇਵਾ, ਗੁਰਚਰਨ ਸਿੰਘ , ਜਗਰਾਜ ਸਿੰਘ , ਬੂਟਾ ਸਿੰਘ ਪੁਰਬਾ ਅਤੇ ਹੋਰ ਸੰਮਾਨਤ ਵਿਅਕਤੀ ਸਨ।