Kagiso Rabada Suspension: ਸਪੋਰਟਸ ਡੈਸਕ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਕ੍ਰਿਕੇਟ ਦੇ ਸਾਰੇ ਰੂਪਾਂ ਤੋਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਉਸ ਵਿਰੁੱਧ ਇਸ ਲਈ ਕੀਤੀ ਗਈ ਕਿਉਂਕਿ ਉਸਨੇ ਪਾਬੰਦੀਸ਼ੁਦਾ ਦਵਾਈਆਂ ਲਈਆਂ ਸਨ, ਜਿਸ ਲਈ ਉਹ ਟੈਸਟ ’ਚ ਪਾਜ਼ੀਟਿਵ ਪਾਇਆ ਗਿਆ ਸੀ। ਇਸ ਸਟਾਰ ਖਿਡਾਰੀ ਨੇ ਖੁਦ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖਬਰ ਵੀ ਪੜ੍ਹੋ : Saint Dr MSG: ਜਦੋਂ ਪੂਜਨੀਕ ਗੁਰੂ ਜੀ ਨੂੰ ਵੇਖ, ਪ੍ਰਸੰਨ ਹੋਏ ਪੂਜਨੀਕ ਪਰਮ ਪਿਤਾ ਜੀ
ਨਿੱਜੀ ਕਾਰਨਾਂ ਕਰਕੇ ਘਰ ਪਰਤੇ ਸਨ ਰਬਾਡਾ | Kagiso Rabada Suspension
ਰਬਾਡਾ ਕੁਝ ਦਿਨ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਘਰ ਪਰਤੇ ਸਨ, ਤੇ ਉਦੋਂ ਤੋਂ ਉਹ ਗੁਜਰਾਤ ਟਾਈਟਨਜ਼ ’ਚ ਸ਼ਾਮਲ ਨਹੀਂ ਹੋ ਸਕਿਆ ਹੈ। ਇਸ ਤੇਜ਼ ਗੇਂਦਬਾਜ਼ ਨੇ ਮੌਜੂਦਾ ਸੀਜ਼ਨ ’ਚ ਗੁਜਰਾਤ ਲਈ ਪਹਿਲੇ ਦੋ ਮੈਚ ਖੇਡੇ। ਪੰਜਾਬ ਕਿੰਗਜ਼ ਖਿਲਾਫ, ਉਨ੍ਹਾਂ 41 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਲਈ। ਇਸ ਤੋਂ ਬਾਅਦ, ਮੁੰਬਈ ਖਿਲਾਫ, ਉਨ੍ਹਾਂ 42 ਦੌੜਾਂ ਖਰਚ ਕੀਤੀਆਂ ਤੇ ਸਿਰਫ ਇੱਕ ਵਿਕਟ ਲਈ। Kagiso Rabada Suspension
ਇਹ ਖਬਰ ਵੀ ਪੜ੍ਹੋ : BBMB Meeting: ਪੰਜਾਬ ਵੱਲੋਂ ਬੀਬੀਐਮਬੀ ਦੀ ਮੀਟਿੰਗ ਦਾ ਬਾਈਕਾਟ
ਰਬਾਡਾ ਨੇ ਮੰਗੀ ਮੁਆਫ਼ੀ | Kagiso Rabada Suspension
ਰਬਾਡਾ ਨੇ ਇਸ ਮਾਮਲੇ ’ਤੇ ਕਿਹਾ- ਮੈਂ ਹਾਲ ਹੀ ’ਚ ਨਿੱਜੀ ਕਾਰਨਾਂ ਕਰਕੇ ਆਈਪੀਐਲ ’ਚ ਹਿੱਸਾ ਲੈ ਕੇ ਦੱਖਣੀ ਅਫਰੀਕਾ ਵਾਪਸ ਆਇਆ ਹਾਂ। ਇਹ ਮੇਰੇ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਾਰਨ ਹੋਇਆ ਹੈ। ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ ਜਿਨ੍ਹਾਂ ਨੂੰ ਮੈਂ ਨਿਰਾਸ਼ ਕੀਤਾ ਹੈ। ਮੈਂ ਕ੍ਰਿਕੇਟ ਖੇਡਣ ਦੇ ਸਨਮਾਨ ਨੂੰ ਕਦੇ ਵੀ ਹਲਕੇ ’ਚ ਨਹੀਂ ਲਵਾਂਗਾ। ਇਹ ਸਨਮਾਨ ਮੇਰੇ ਨਾਲੋਂ ਵੱਡਾ ਹੈ। ਇਹ ਮੇਰੀਆਂ ਨਿੱਜੀ ਇੱਛਾਵਾਂ ਤੋਂ ਕਿਤੇ ਪਰੇ ਹੈ। ਮੈਂ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਜਾ ਰਿਹਾ ਹਾਂ ਤੇ ਮੈਂ ਉਸ ਖੇਡ ’ਚ ਵਾਪਸ ਆਉਣ ਦੀ ਉਮੀਦ ਕਰ ਰਿਹਾ ਹਾਂ ਜੋ ਮੈਨੂੰ ਖੇਡਣਾ ਪਸੰਦ ਹੈ।