ਸੰਸਦ ਭਵਨ ਦੀ ਪਹਿਲੀ ਮੰਜਿਲ ‘ਤੇ ਕਮਰਾ ਨੰਬਰ 62 ‘ਚ ਪਾਈਆਂ ਜਾਣਗੀਆਂ ਵੋਟਾਂ
ਨਵੀਂ ਦਿੱਲੀ: ਅਗਸਤ ਦੇਸ਼ ਦੇ ਦੂਜੇ ਸਰਵਉੱਤਮ ਸੰਵੈਧਾਨਿਕ ਅਹੁਦੇ ਉਪ ਰਾਸ਼ਟਰਪਤੀ ਲਈ ਅੱਜ ਵੋਟਾਂ ਪੈਣਗੀਆਂ, ਜਿਸ ਲਈ ਸੰਸਦ ਭਵਨ ‘ਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਹਨ ਉਪ ਰਾਸ਼ਟਰਪਤੀ ਚੋਣਾਂ ‘ਚ ਕੌਮੀ ਜਨਤੰਤਰਿਕ ਗਠਜੋੜ (ਐੱਨਡੀਏ) ਦੇ ਉਮੀਦਵਾਰ ਐਮ.ਵੈਂਕੱਈਆ ਨਾਇਡੂ ਦਾ ਮੁਕਾਬਲਾ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨਾਲ ਹੋਵੇਗਾ
ਨਾਇਡੂ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਕੇਂਦਰ ‘ਚ ਮੰਤਰੀ ਵੀ ਰਹੇ ਹਨ ਜਦੋਂਕਿ ਗਾਂਧੀ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਹਨ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੋਤਰੇ ਹਨ ਵੋਟਿੰਗ ਸਵੇਰੇ ਦਸ ਵਜੇ ਸ਼ੁਰੂ ਹੋ ਕੇ ਸ਼ਾਮ ਪੰਜ ਤੱਕ ਹੋਵੇਗੀ ਅਤੇ ਗਿਣਤੀ ਸ਼ਾਮ 7 ਵਜੇ ਸ਼ੁਰੂ ਹੋਵੇਗੀ ਨਤੀਜਾ ਦੇਰ ਸ਼ਾਮ ਤੱਕ ਐਲਾਨ ਕੀਤਾ ਜਾਵੇਗਾ ਵੋਟ ਪਾਉਣ ਲਹੀ ਮੈਂਬਰਾਂ ਨੂੰ ਇੱਕ ਵਿਸ਼ੇਸ਼ ਪੈਨ ਦਿੱਤਾ ਜਾਂਦਾ ਹੈ ਅਤੇ ਜੇਕਰ ਕਿਸੇ ਮੈਂਬਰ ਨੇ ਕਿਸੇ ਦੂਜੇ ਪੈਨ ਨਾਲ ਵੋਟਿੰਗ ਕੀਤੀ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ
10 ਅਗਸਤ ਨੂੰ ਖਤਮ ਹੋਵੇਗਾ ਅੰਸਾਰੀ ਦਾ ਕਾਰਜਕਾਲ
ਰਾਸ਼ਟਰਪਤੀ ਚੋਣਾਂ ਵਾਂਗ ਉਪ ਰਾਸ਼ਟਰਪਤੀ ਚੋਣਾਂ ‘ਚ ਗੁਪਤ ਮਤਦਾਨ ਹੋਣ ਕਾਰਨ ਇਸ ‘ਚ ਪਾਰਟੀਆਂ ਵੱਲੋਂ ਆਪਣੇ ਮੈਂਬਰਾਂ ਨੂੰ ਵਿਹਪ ਜਾਰੀ ਨਹੀਂ ਕੀਤਾ ਜਾ ਸਕਦਾ ਨਵੇਂ ਉਪ ਰਾਸ਼ਟਰਪਤੀ 11 ਅਗਸਤ ਨੂੰ ਕਾਰਜਭਾਲ ਸੰਭਾਲਣਗੇ ਅਤੇ ਮੌਜ਼ੂਦਾ ਉਪ ਰਾਸ਼ਟਰਪਤੀ ਅੰਸਾਰੀ ਨੂੰ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, 10 ਅਗਸਤ ਨੂੰ ਸਦਨ ਦੇ ਮੈਂਬਰਾਂ ਵੱਲੋਂ ਵਿਦਾਇਗੀ ਦਿੱਤੀ ਜਾਵੇਗੀ
ਇਸ ਚੋਣ ‘ਚ ਸੰਸਦ ਦੇ ਦੋਵਾਂ ਸਦਨਾਂ ਦੇ ਨਿਰਵਾਚਤ ਅਤੇ ਮਨੋਨੀਤ ਮੈਂਬਰ ਵੋਟ ਪਾਉਂਦੇ ਹਨ ਅਤੇ ਇਹ ਚੋਣ ਆਨੁਪਾਤਿਕ ਵਫ਼ਦ ਪ੍ਰਣਾਲੀ ਦੇ ਆਧਾਰ ‘ਤੇ ਗੁਪਤ ਬੈਲਟ ਨਾਲ ਹੁੰਦੀ ਹੈ ਉਪ ਰਾਸ਼ਟਰਪਤੀ ਦੀਆਂ ਚੋਣਾਂ ‘ਚ ਵਿਧਾਨ ਸਭਾਵਾਂ ਦੇ ਮੈਂਬਰ ਵੋਟ ਨਹੀਂ ਪਾਉਂਦੇ ਜਦੋਂਕਿ ਰਾਸ਼ਟਰਪਤੀ ਚੋਣਾਂ ‘ਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੋਟਰ ਹੁੰਦੇ ਹਨ ਉਪ ਰਾਸ਼ਟਰਪਤੀ ਚੋਣਾਂ ‘ਚ ਮੈਂਬਰ ਨੋਟਾ ਭਾਵ ਕਿਸੇ ਨੂੰ ਵੀ ਵੋਟ ਨਾ ਦੇਣ ਦੇ ਬਦਲ ਦੀ ਵੀ ਵਰਤੋਂ ਕਰ ਸਕਣਗੇ ਕੁਝ ਵਿਰੋਧੀ ਪਾਰਟੀਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਨਰਾਜ਼ਗੀ ਦਰਜ ਕਰਵਾਈ ਸੀ
ਨਾਇਡੂ ਦਾ ਪੱਲੜਾ ਭਾਰੀ
ਲੋਕ ਸਭਾ : ਕੁੱਲ 545
338 ਰਾਜਗ ਦੇ, ਜਿਨ੍ਹਾਂ ‘ਚੋਂ 282 ਭਾਜਪਾ ਤੋਂ
ਰਾਜ ਸਭਾ : ਕੁੱਲ 245
ਕਾਂਗਰਸ 59 ਮੈਂਬਰ
ਭਾਜਪਾ: 56 ਮੈਂਬਰ
(ਕੁੱਲ ਵੋਟਾਂ ‘ਚੋਂ 50 ਫੀਸਦੀ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ)
ਵਿਰੋਧੀ ਧਿਰ ਲਈ ਵੀ ਰਾਹਤ ਦੀ ਗੱਲ
ਰਾਸ਼ਟਰਪਤੀ ਚੋਣਾਂ ‘ਚ ਐੱਨਡੀਏ ਦੇ ਪੱਖ ‘ਚ ਵੋਟ ਦੇਣ ਵਾਲੇ ਬੀਜੂ ਜਨਤਾ ਦਲ ਅਤੇ ਜਨਤਾ ਦਲ ਯੂ ਨੇ ਉਪ ਰਾਸ਼ਟਰਪਤੀ ਦੀਆਂ ਚੋਣਾਂ ‘ਚ ਗਾਂਧੀ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ ਜਦ ਯੂ ਭਾਵੇਂ ਹੀ ਬਿਹਾਰ ‘ਚ ਮਹਾਂਗਠਜੋੜ ਨਾਲ ਨਾਤਾ ਤੋੜ ਕੇ ਐੱਨਡੀਏ ‘ਚ ਸ਼ਾਮਲ ਹੋ ਗਈ ਹੈ ਪਰ ਉਸਨੇ ਸਾਫ ਕਰ ਦਿੱਤਾ ਹੈ ਕਿ ਉਹ ਗਾਂਧੀ ਨੂੰ ਹੀ ਵੋਟ ਦੇਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।