Wheat Crop Fire: ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅੱਗ ਬੁਝਾਉਣ ਦੇ ਕੰਮ ’ਚ ਦਿਖਾਈ ਵੱਡੀ ਸਰਗਰਮੀ
Wheat Crop Fire: (ਦੁਰਗਾ ਸਿੰਗਲਾ/ਮੋਹਨ ਸਿੰਘ) ਮੂਣਕ। ਸਵੇਰੇ ਚੱਲੀ ਤੇਜ਼ ਹਵਾ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਮੂਣਕ ਨੇੜੇ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ 2 ਏਕੜ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਆਮ ਲੋਕਾਂ ਵੱਲੋਂ ਅੱਗ ਬੁਝਾਉਣ ਦੇ ਕੀਤੇ ਯਤਨਾਂ ਦੇ ਫਲਸਰੂਪ ਅੱਗ ਨੂੰ ਸਮਾਂ ਰਹਿੰਦੇ ਕੰਟਰੋਲ ਕਰ ਲਿਆ ਗਿਆ ਜਿਸ ਕਾਰਨ ਵੱਡਾ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਮੂਣਕ ਨੇੜੇ ਬੱਲਰਾਂ ਰੋਡ ’ਤੇ ਖੇਤਾਂ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਬਲਵਾਨ ਪੁੱਤਰ ਬ੍ਰਿਛ ਭਾਨ ਨੇ ਦੱਸਿਆ ਕਿ ਉਸ ਨੇ 8 ਕਿੱਲਿਆਂ ਵਿੱਚ ਕਣਕ ਬੀਜੀ ਸੀ ਅਤੇ ਅੱਜ ਬਾਅਦ ਦੁਪਹਿਰ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਫਾਇਰ ਬ੍ਰਿਗੇਡ ਤੇ ਡੇਰਾ ਸੱਚਾ ਸੌਦਾ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ।
ਉਹਨਾਂ ਦੱਸਿਆ ਕਿ ਅੱਗ ਏਨੀ ਤੇਜ਼ ਸੀ ਕਿ ਕੁਝ ਹੀ ਪਲਾਂ ਵਿੱਚ ਉਸ ਦੀ ਦੋ ਕਿੱਲਿਆਂ ਵਿੱਚ ਖੜ੍ਹੀ ਕਣਕ ਦੀ ਫਸਲ ਦੇਖਦੇ ਹੀ ਦੇਖਦੇ ਸੁਆਹ ਹੋ ਗਈ ਇਸ ਪਿੱਛੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੇ ਹੋਰ ਲੋਕਾਂ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ । ਉਸ ਨੇ ਦੱਸਿਆ ਕਿ ਉਸ ਦਾ ਅੱਗ ਲੱਗਣ ਕਾਰਨ ਡੇਢ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਡੇਰਾ ਸ਼ਰਧਾਲੂ ਤੇ ਹੋਰ ਲੋਕ ਅੱਗ ’ਤੇ ਕਾਬੂ ਨਾ ਪਾਉਂਦੇ ਤਾਂ ਅੱਗ ਨੇ ਹੋਰ ਭੜਕ ਜਾਣਾ ਸੀ ਅਤੇ ਨੇੜੇ-ਤੇੇੜੇ ਦੇ ਖੇਤ ਵੀ ਆਪਣੀ ਲਪੇਟ ਵਿੱਚ ਲੈ ਲੈਣੇ ਸੀ।
ਇਹ ਵੀ ਪੜ੍ਹੋ: Fire Incident: ਇਲੈਕਟ੍ਰੋਨਿਕਸ ਦੇ ਸ਼ੋਅ ਰੂਮ ’ਚ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਅੱਗ ਬੁਝਾਉਣ ’ਚ ਕੀਤੀ ਮੱਦਦ…
ਇਸ ਸਬੰਧੀ ਨੰਬਰਦਾਰ ਗੁਰਜੰਟ ਸਿੰਘ ਮੂਣਕ ਤੇ ਹਰੀ ਰਾਮ ਇੰਸਾਂ ਮੂਣਕ, ਮੋਹਨ ਸਿੰਘ ਮੂਣਕ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਹੋਣ ਕਿਸਾਨ ਬਲਵਾਨ ਸਿੰਘ ਪੁੱਤਰ ਬ੍ਰਿਛਭਾਨ ਵਾਸੀ ਮੂਣਕ ਦੀ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਜਦੋਂ ਤੱਕ ਨੇੜਲੇ ਖੇਤਾਂ ਦੇ ਲੋਕ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਹੁੰਚੇ ਤਾਂ ਉਨੀ ਦੇਰ ਵਿੱਚ ਕਰੀਬ 2 ਏਕੜ ਤੋਂ ਵੱਧ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਅਤੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਹੋਰ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਪੁੱਜ ਗਏ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਵੱਲੋਂ ਕਾਫ਼ੀ ਮੁਸ਼ੱਕਤ ਨਾਲ ਅੱਗ ਬੁਝਾਉਣ ਦੇ ਯਤਨ ਕੀਤਾ ਲੋਕਾਂ ਨੇ ਅੱਗ ਬੁਝਾਉਣ ਲਈ ਹੱਥਾਂ ਵਿੱਚ ਦਰੱਖਤਾਂ ਦੀਆਂ ਟਾਹਣੀਆਂ ਫੜੀਆਂ ਹੋਈਆਂ ਸਨ। Wheat Crop Fire