ਦੇਸ਼ ਨਾਲ ਅਫ਼ਵਾਹਾਂ ਦਾ ਨਾਤਾ ਅਜਿਹਾ ਜੁੜਿਆ ਹੋਇਆ ਹੈ ਕਿ ਸਾਲ-ਦੋ ਸਾਲ ਬਾਦ ਇੱਕ ਨੈਸ਼ਨਲ ਅਫ਼ਵਾਹ ਫੈਲ ਜਾਂਦੀ ਹੈ ਇਨ੍ਹਾਂ ਅਫ਼ਵਾਹਾਂ ਨਾਲ ਲੋਕਾਂ ‘ਚ ਦਹਿਸ਼ਤ ਤਾਂ ਪੈਦਾ ਹੁੰਦੀ ਹੈ ਕਈ ਵਾਰ ਜਾਨੀ ਨੁਕਸਾਨ ਵੀ ਹੁੰਦਾ ਹੈ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਸਮਤੇ ਕਈ ਰਾਜਾਂ ‘ਚ ਅੱਜ-ਕੱਲ੍ਹ ਔਰਤਾਂ ਦੇ ਸਿਰ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਾਪਰਨ ਦੀਆਂ ਅਫ਼ਵਾਹਾਂ ਨੇ ਅਗਿਆਨਤਾ ਭਰੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ
ਰੋਹਤਕ ਜ਼ਿਲ੍ਹੇ ਅੰਦਰ ਤਾਂ ਇੱਕ ਬਜ਼ੁਰਗ ਔਰਤ ਨੂੰ ਵਾਲ ਕੱਟਣ ਵਾਲੀ ਕਹਿ ਕੇ ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੋਰ ਵੀ ਕਈ ਥਾਈਂ ਨਿਰਦੋਸ਼ ਤੇ ਕਮਜ਼ੋਰ ਲੋਕ ਅਫ਼ਵਾਹ ‘ਚ ਭੜਕੀ ਭੀੜ ਦੇ ਸ਼ਿਕਾਰ ਹੋਏ ਹਨ ਕਈ ਥਾਈਂ ਰਾਤ ਨੂੰ ਪਹਿਰੇ ਲੱਗੇ ਹੋਏ ਹਨ ਭਾਵੇਂ ਇਹਨਾਂ ਅਫ਼ਵਾਹਾਂ ਨੂੰ ਮਰਦ ਵੀ ਸੱਚ ਮੰਨ ਕੇ ਅੱਗੇ ਫੈਲਾ ਰਹੇ ਹਨ ਪਰ ਅਫ਼ਵਾਹਾਂ ਦੀ ਸ਼ੁਰੂਆਤ ਔਰਤਾਂ ਤੋਂ ਹੁੰਦੀ ਹੈ ਭਾਰਤੀ ਔਰਤਾਂ ਵਧੇਰੇ ਸੰਵੇਦਨਸ਼ੀਲ ਤੇ ਅੰਧ-ਵਿਸ਼ਵਾਸ ਦਾ ਸ਼ਿਕਾਰ ਮੰਨੀਆਂ ਜਾਂਦੀਆਂ ਹਨ ਜੋ ਸੁਣੀ-ਸੁਣਾਈ ਗੱਲ ਨੂੰ ਹਕੀਕਤ ਵਾਂਗ ਪੇਸ਼ ਕਰਕੇ ਅੱਗੇ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਦਿੰਦੀਆਂ ਹਨ
ਗੁੱਤ ਕੱਟਣ ਦਾ ਮਾਮਲਾ ਵੀ ਔਰਤਾਂ ਨਾਲ ਜੁੜਿਆ ਹੋਇਆ ਹੈ ਦਰਅਸਲ ਇਹਨਾਂ ਘਟਨਾਵਾਂ ਪਿੱਛੇ ਕਿਸੇ ਮਾਨਸਿਕ ਰੋਗ ਦਾ ਹੋਣਾ ਜਾਂ ਕਿਸੇ ਵਿਅਕਤੀ ਦਾ ਪਰਿਵਾਰ ਅੰਦਰ ਮਾਨਸਿਕ ਦਬਾਅ ‘ਚ ਰਹਿਣਾ ਹੈ ਮਾਨਸਿਕ ਰੋਗੀ ਆਪਣਾ ਅੰਦਰੂਨੀ ਗੁੱਸਾ ਪਰਿਵਾਰ ਨੂੰ ਕਿਸੇ ਨਾ ਕਿਸੇ ਰੂਪ ‘ਚ ਤੰਗ ਕਰਕੇ ਕੱਢਦਾ ਹੈ ਰੋਗੀ ਪਰਿਵਾਰ ‘ਚ ਆਪਣੇ-ਆਪ ਨੂੰ ਨਜ਼ਰਅੰਦਾਜ ਹੋਇਆ ਵੇਖ ਕੇ ਦੁਖੀ ਹੁੰਦਾ ਹੈ ਤੇ ਉਹ ਪਰਿਵਾਰ ‘ਚ ਆਪਣਾ ਸਹੀ ਸਥਾਨ ਬਣਾਉਣ ਲਈ ਜਾਂ ਆਪਣੀ ਗੱਲ ਮਨਵਾਉਣ ਲਈ ਕਈ ਢੰਗ-ਤਰੀਕੇ ਲੱਭਦਾ ਹੈ
ਪਰਿਵਾਰਕ ਮੈਂਬਰਾਂ ਦੇ ਅੰਧਵਿਸ਼ਵਾਸੀ ਹੋਣ ਕਾਰਨ ਮਾਨਸਿਕ ਰੋਗੀ ਅੰਧ-ਵਿਸ਼ਵਾਸ ਦਾ ਹੀ ਸਹਾਰਾ ਲੈਂਦਾ ਹੈ ਰੋਗੀ ਦੀ ਹਰਕਤ ਪੂਰੇ ਸਮਾਜ ‘ਚ ਭੂਤ-ਪ੍ਰੇਤ ਜਾਂ ਓਪਰੀ ਦੇ ਤੌਰ ‘ਤੇ ਫੈਲ ਜਾਂਦੀ ਹੈ ਵਰਤਮਾਨ ਸਮੇਂ ‘ਚ ਗੁੱਤ ਕੱਟਣ ਦੀਆਂ ਘਟਨਾਵਾਂ ਪੁਲਿਸ ਥਾਣਿਆਂ ‘ਚ ਵੀ ਪਹੁੰਚ ਗਈਆਂ ਹਨ ਤੇ ਪੁਲਿਸ ਸ਼ਸ਼ੋਪੰਜ ‘ਚ ਫਸੀ ਹੋਈ ਹੈ ਇਸ ਤੋਂ ਪਹਿਲਾਂ ਪਿੰਡਾਂ ‘ਚ ਬਿੱਜੂ ਦੇ ਹਮਲੇ ਦੀਆਂ ਅਫ਼ਵਾਹਾਂ ਫੈਲੀਆਂ ਸਨ ਜੋ ਹਕੀਕਤ ਤੋਂ ਪਰ੍ਹੇ ਸਨ
ਇਸੇ ਤਰ੍ਹਾਂ ਇੱਕ ਹਰੀ ਸਬਜ਼ੀ ‘ਤੇ ਇੱਕ ਵਿਸ਼ੇਸ਼ ਪ੍ਰਕਾਰ ਦੇ ਕੀੜੇ ਦੇ ਨਿਸ਼ਾਨਾਂ ਨੂੰ ਵੇਖ ਕੇ ਇਹ ਅਫ਼ਵਾਹ ਫੈਲੀ ਕਿ ਸਬਜ਼ੀ ‘ਤੇ ਸੱਪ ਦੇਵਤਾ ਦੇ ਨਿਸ਼ਾਨ ਹਨ, ਇਸ ਨੂੰ ਨਹੀਂ ਖਾਣਾ ਸਿੱਟੇ ਵਜੋਂ ਲੱਖਾਂ ਟਨ ਤੋਰੀ ਦੀ ਸਬਜ਼ੀ ਬਰਬਾਦ ਹੋ ਗਈ ਤੇ ਸਬਜ਼ੀ ਉਤਪਾਦਕਾਂ ਨੂੰ ਭਾਰੀ ਘਾਟਾ ਪਿਆ ਸਰਕਾਰੀ ਪੱਧਰ ‘ਤੇ ਇਹਨਾਂ ਅਫ਼ਵਾਹਾਂ ਨੂੰ ਰੋਕਣ ਸਬੰਧੀ ਕੋਈ ਪਹਿਲਕਦਮੀ ਨਹੀਂ ਕੀਤੀ ਗਈ ਸ਼ਾਸਨ ਪ੍ਰਸ਼ਾਸਨ ਲੋਕਾਂ ‘ਚੋਂ ਦਹਿਸ਼ਤ ਦਾ ਮਾਹੌਲ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਏ ਪੁਲਿਸ ਉਹਨਾਂ ਲੋਕਾਂ ਦਾ ਵੀ ਪਰਦਾਫ਼ਾਸ਼ ਕਰੇ ਜੋ ਅਫ਼ਵਾਹਾਂ ਨਹੀਂ ਚੋਰੀਆਂ ਤੇ ਹੋਰ ਅਪਰਾਧ ਕਰਨ ਦੀ ਜਾਜਿਸ਼ ਘੜਦੇ ਹਨ ਧਰਮ ਮਹਾਂਵਿਗਿਆਨ ਹੈ
ਧਰਮਾਂ ‘ਚ ਕਿਧਰੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਿ ਕੋਈ ਭੂਤ-ਪ੍ਰੇਤ ਮਨੁੱਖ ਨੂੰ ਤੰਗ ਕਰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੜੇ ਸਪੱਸ਼ਟ ਸ਼ਬਦਾਂ ‘ਚ ਫ਼ਰਮਾਇਆ ਹੈ ਕਿ ਇਸ ਧਰਤੀ ‘ਤੇ ਕੋਈ ਭੂਤ-ਪ੍ਰੇਤ ਹੁੰਦਾ ਹੀ ਨਹੀਂ ਲੋਕ ਚਾਹੇ ਧਰਮ ਦੀ ਸੁਣਨ ਚਾਹੇ ਵਿਗਿਆਨ ਦੀ ਭੂਤ-ਪ੍ਰੇਤ ਵਾਲੀ ਗੱਲ ਬੇਬੁਨਿਆਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।