ਪਿੰਡ ਤਿਰਪਾਲ ਕੇ ਪੁਲਿਸ ਛਾਉਣੀ ਵਿੱਚ ਤਬਦੀਲ

Punjab Police, Guruharsahai, Police Cantonment, Demolish Houses

ਮਾਮਲਾ ਦਲਿਤ ਪਰਿਵਾਰਾਂ ਦੇ ਉਜਾੜੇ ਦਾ

ਸੱਤਪਾਲ ਥਿੰਦ, ਫਿਰੋਜ਼ਪੁਰ: ਹਲਕਾ ਗੁਰੂਹਰਸਹਾਏ ਦੇ ਪਿੰਡ ਤਿਲਪਾਲ ਕੇ ‘ਚ ਦਲਿਤ ਪਰਿਵਾਰਾਂ ਦੇ ਮਕਾਨਾਂ ਨੂੰ ਢਾਹੁਣ ਨੂੰ ਲੈ ਕੇ ਇਸ ਸਮੇਂ ਸਥਿਤ ਤਣਾਅਪੂਰਨ ਹੈ। ਕਿਉਂਕਿ ਇਸ ਪਿੰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ  ਰਹੇ ਦਲਿਤ ਪਰਿਵਾਰਾਂ ਨੂੰ ਕਾਂਗਰਸ ਸਰਕਾਰ ਦੇ ਸੱਤਾ ‘ਚ ਆਉਣ ਨਾਲ ਕਥਿਤ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਸਬੰਧ ਵਿੱਚ ਪਿੰਡ ਦੇ ਇਨ੍ਹਾਂ ਗਰੀਬ ਪਰਿਵਾਰਾਂ ਨੇ ਪਿਛਲੇ ਦਿਨੀਂ ਐਸ ਸੀ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਕਿਹਾ ਗਿਆ ਸੀ ਅਤੇ ਬੀਡੀਪੀਓ ਨੂੰ ਤਲਬ ਕੀਤਾ ਗਿਆ ਸੀ। ਅੱਜ ਫਿਰ ਸਥਿਤੀ ਉਦੋਂ ਤਣਾਅ ਪੂਰਨ ਹੋ ਗਈ, ਜਦੋਂ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਫੋਰਸ ਲੈ ਕੇ ਮਕਾਨ ਢਾਉਣ ਆਏ। ਪਰ ਲੋਕਾਂ ਵੱਲੋਂ ਰੌਲਾ ਪਾਉਣ ‘ਤੇ ਕਾਰਵਾਈ ਇੱਕ ਵਾਰ ਰੋਕ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਜਗ੍ਹਾ ਦੀ ਪੜਤਾਲ ਦੁਬਾਰਾ ਹੋਵੇਗੀ।

ਇਸ ਮੌਕੇ ਬੀਡੀਪੀਓ ਰਾਜਿੰਦਰ ਗੁਪਤਾ, ਬਿੰਦਰ ਸਿੰਘ ਬਰਾੜ ਪੰਚਾਇਤ ਅਫ਼ਸਰ, ਕੰਵਲਦੀਪ ਸਿੰਘ ਸੈਕਟਰੀ, ਸੰਮਤੀ ਪਟਵਾਰੀ, ਕਾਨੂੰਨਗੋ ਅਤੇ ਪਟਵਾਰੀ ਮੁਖਤਿਆਰ ਸਿੰਘ ਅਤੇ ਹਰਨੇਕ ਸਿੰਘ ਏਐਸਆਈ ਥਾਣਾ ਅਮੀਰ ਖਾਸ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।