Women Scheme Punjab: ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਔਰਤਾਂ ਨੂੰ ਮਿਲੀ ਸੌਗਾਤ, ਮੰਤਰੀ ਡਾ ਬਲਜੀਤ ਕੌਰ ਨੇ ਕੀਤਾ ਐਲਾਨ

Women Scheme Punjab
Women Scheme Punjab: ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਔਰਤਾਂ ਨੂੰ ਮਿਲੀ ਸੌਗਾਤ, ਮੰਤਰੀ ਡਾ ਬਲਜੀਤ ਕੌਰ ਨੇ ਕੀਤਾ ਐਲਾਨ

Women Scheme Punjab: ਚੰਡੀਗੜ੍ਹ। ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਕਾਰਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਦੀ ਔਰਤਾਂ ਲਈ ਅਹਿਮ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਵਾਰ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਈ ਵਿਚ ਇਸ ਦਾ ਕੰਮ ਸ਼ੁਰੂ ਹੋ ਰਿਹਾ ਹੈ। ਪੂਰੇ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕੀਤੀ ਜੇ ਰਹੇ ਹਨ।

ਉਨ੍ਹਾਂ ਦੱਸਿਆ ਕਿ ਤਿੰਨ ਮੋਹਾਲੀ ਵਿਚ, ਇਕ ਜਲੰਧਰ, ਇਕ ਅੰਮ੍ਰਿਤਸਰ ਅਤੇ ਇਕ ਬਠਿੰਡਾ ਵੂਮੈਨ ਹੋਸਟਲ ਬਣਾਇਆ ਜਾ ਰਿਹਾ। ਲਗਭਗ ਡੇਢ ਸੋ ਕਰੋੜ ਦੀ ਲਾਗਤ ਨਾਲ ਇਹ ਵੂਮੈਨ ਹੋਸਟਲ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਦਾ ਟੀਚਾ ਹੈ ਕਿ 31 ਮਾਰਚ 2026 ਤਕ ਇਹ ਹੌਟਲ ਬਣ ਕੇ ਤਿਆਰ ਹੋ ਜਾਣ। ਇਨ੍ਹਾਂ ਹੋਸਟਲ ਰਾਹੀਂ ਪੰਜਾਬ ਦੀਆਂ ਉਨ੍ਹਾਂ ਸੈਂਕੜੇ ਔਰਤਾਂ ਨੂੰ ਵੱਡਾ ਫਾਇਦਾ ਹੋਵੇਗਾ ਜਿਹੜੀਆਂ ਦੂਜੇ ਜ਼ਿਲ੍ਹਿਆਂ ਵਿਚ ਜਾ ਕੇ ਕੰਮ-ਕਾਜ ਕਰਦੀਆਂ ਹਨ। Women Scheme Punjab