Amloh News: ਵਿਧਾਇਕ ਗੈਰੀ ਬੜਿੰਗ ਨੇ ਸਫਾਈ ਕਰਮਚਾਰੀਆਂ ਦੀ ਕੀਤੀ ਅਚਨਚੇਤ ਚੈਕਿੰਗ, ਸੈਨੇਟਰੀ ਕਲਰਕ ਤੇ ਮੇਟ ਮੁਅੱਤਲ

Amloh News
ਅਮਲੋਹ :ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਨਗਰ ਕੌਂਸਲ ਅਮਲੋਹ ਵਿਖੇ ਅਚਨਚੇਤ ਚੈਕਿੰਗ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

31 ਮਾਰਚ ਤੱਕ ਪਹਿਲਾਂ ਹੀ ਹਾਜ਼ਰੀ ਰਜਿਸਟਰ ’ਤੇ ਲਗਾਈਆਂ ਗਈਆਂ ਸਨ ਹਾਜ਼ਰੀਆਂ

Amloh News: (ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਵੇਰੇ 07:30 ਵਜੇ ਨਗਰ ਕੌਂਸਲ ਅਮਲੋਹ ਵਿਖੇ ਅਚਨਚੇਤ ਚੈਕਿੰਗ ਕੀਤੀ। ਦਫ਼ਤਰ ਤੋਂ ਤੁਰੰਤ ਬਾਅਦ ਵਿਧਾਇਕ ਗੈਰੀ ਬੜਿੰਗ ਸਫਾਈ ਸੇਵਕਾਂ ਦੀ ਹਾਜ਼ਰੀ ਸਬੰਧੀ ਫੀਲਡ ਵਿੱਚ ਗਏ ਤਾਂ ਉੱਥੇ ਵੀ ਸਫਾਈ ਸੇਵਕ ਡਿਊਟੀ ’ਤੇ ਹਾਜ਼ਰ ਨਹੀਂ ਪਾਏ ਗਏ। ਵਿਧਾਇਕ ਗੈਰੀ ਬੜਿੰਗ ਨੇ ਸਫਾਈ ਸੇਵਕਾਂ ਦਾ ਹਾਜ਼ਰੀ ਰਜਿਸਟਰ ਵੇਖਣ ’ਤੇ ਪਾਇਆ ਕਿ ਕਰਮਚਾਰੀਆਂ ਦੀ 31 ਮਾਰਚ ਤੱਕ ਪਹਿਲਾਂ ਹੀ ਹਾਜ਼ਰੀ ਲੱਗੀ ਹੋਈ ਸੀ, ਜਦੋਂ ਕਿ 31 ਮਾਰਚ ਨੂੰ ਹਾਲੇ ਚਾਰ ਦਿਨ ਬਾਕੀ ਹਨ।

ਇਹ ਵੀ ਪੜ੍ਹੋ:Gram Panchayats News: ਦੇਸ਼ ਭਰ ਦੀਆਂ 2.18 ਲੱਖ ਗ੍ਰਾਮ ਪੰਚਾਇਤਾਂ ਵਿੱਚ ਹਾਈ-ਸਪੀਡ ਇੰਟਰਨੈੱਟ ਲਈ ਭਾਰਤਨੈੱਟ ਲਿੰਕ ਉ…

ਡਿਊਟੀ ਤੋਂ ਕੁਤਾਹੀ ਕਰਨ ਦੇ ਦੋਸ਼ ਵਿੱਚ ਨਗਰ ਕੌਂਸਲ ਅਮਲੋਹ ਦੇ ਸੈਨੇਟਰੀ ਕਲਰਕ ਲਛਮਣ ਮਹਿਤਾ ਤੇ ਸਫਾਈ ਮੇਟ ਪਰਮਜੀਤ ਨੂੰ ਮੁਅੱਤਲ ਕਰ ਦਿੱਤਾ ਗਿਆ ਜਦੋਂ ਕਿ ਸੈਨੇਟਰੀ ਇੰਸਪੈਕਟਰ ਹੁਸਨ ਲਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਵਿਧਾਇਕ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਕਾਰਜ ਸਾਧਕ ਅਫਸਰ ਅਮਲੋਹ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ ਹੈ।

ਡਿਊਟੀ ‘ਚ ਕੁਤਾਹੀ ਕਰਨ ਤੇ ਨਗਰ ਕੌਂਸਲ ਅਮਲੋਹ ਦਾ ਸੈਨੇਟਰੀ ਕਲਰਕ ਤੇ ਮੇਟ ਮੁਅੱਤਲ, ਸੈਨੇਟਰੀ ਇੰਸਪੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ

Amloh News
ਅਮਲੋਹ : ਫ਼ੋਟੋ ਕੈਪਸ਼ਨ: ਹਾਜ਼ਰੀ ਰਜਿਸਟਰਚੈੱਕ ਕਰਦੇ ਹੋਏ ਵਿਧਾਇਕ ਗੈਰੀ ਬੜਿੰਗ। ਤਸਵੀਰ: ਅਨਿਲ ਲੁਟਾਵਾ

ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀ ਗੈਰ ਜਿੰਮੇਵਾਰੀ ਨਾਲ ਡਿਊਟੀ ਨਿਭਾ ਕੇ ਸਰਕਾਰ ਦੀ ਦਿੱਖ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਮੇਂ ਦੀ ਪਾਬੰਦੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਲ ਨਾ ਹੋਵੇ। Amloh News

ਸ਼ਹਿਰ ਦੀ ਸਾਫ ਸਫਾਈ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲਿਆਂ ਤੇ ਵੀ ਹੋਵੇਗੀ ਕਾਰਵਾਈ : ਵਿਧਾਇਕ ਗੈਰੀ ਬੜਿੰਗ

Amloh News
ਅਮਲੋਹ :ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਨਗਰ ਕੌਂਸਲ ਅਮਲੋਹ ਵਿਖੇ ਅਚਨਚੇਤ ਚੈਕਿੰਗ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਅਮਲੋਹ ਸ਼ਹਿਰ ਦੇ ਲੋਕਾਂ ਦੀਆਂ ਸਫ਼ਾਈ ਕਰਮਚਾਰੀਆਂ ਸਬੰਧੀ ਸ਼ਿਕਾਇਤਾ ਆਉਂਦੀਆਂ ਸਨ, ਜਿਸਨੂੰ ਦੇਖਦਿਆਂ ਅੱਜ ਚੈਕਿੰਗ ਕੀਤੀ ਗਈ ਹੈ ਅਤੇ ਜਿਹੜਾ ਵੀ ਆਪਣੀ ਡਿਊਟੀ ਵਿੱਚ ਕੁਤਾਹੀ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਹਲਕਾ ਅਮਲੋਹ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਵੀ ਕੋਈ ਸਰਕਾਰੀ ਦਫ਼ਤਰਾਂ ਵਿਚ ਆਪਣਾ ਕੰਮਕਾਜ ਕਰਵਾਉਣ ਵਿੱਚ ਮੁਸ਼ਕਿਲ ਆਉਂਦੀ ਹੈ ਮੇਰੇ ਧਿਆਨ ਵਿੱਚ ਜਰੂਰ ਲਿਆਉਣ ਜਿਸਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਤੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਅਤੁੱਲ ਲੁਟਾਵਾ,ਕੌਂਸਲਰ ਲਵਪ੍ਰੀਤ ਸਿੰਘ ਲਵੀ, ਪਾਲੀ ਅਰੋੜਾ, ਕੁਲਦੀਪ ਦੀਪਾ ਆਦਿ ਮੌਜੂਦ ਸਨ।