ਮੈਡੀਕਲ ਸਟੋਰ ਤੋਂ ਫੜੀਆਂ 608 ਪਾਬੰਦੀਸ਼ੁਦਾ ਗੋਲੀਆਂ | Yudh Nashe Virudh
Yudh Nashe Virudh: (ਅਨਿਲ ਲੁਟਾਵਾ) ਫਤਿਹਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਰੱਗ ਇੰਸਪੈਕਟਰ ਸੁਖਬੀਰ ਚੰਦ ਵੱਲੋਂ ਚੁੰਨੀ ਖੁਰਦ ਵਿਖੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ।
ਇਸ ਚੈਕਿੰਗ ਦੌਰਾਨ ਇੱਕ ਮੈਡੀਕਲ ਸਟੋਰ ਤੋਂ 608 ਗੋਲੀਆਂ ਜਿਹੜੀਆਂ ਕਿ ਨਸ਼ੇ ਦੇ ਤੌਰ ’ਤੇ ਦੁਰਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਸਨ ਨੂੰ ਡਰੱਗ ਐਂਡ ਕੋਸਮੈਟਿਕ ਐਕਟ ਅਧੀਨ ਆਪਣੇ ਕਬਜ਼ੇ ਵਿੱਚ ਲੈ ਕੇ ਵਿਕਰੇਤਾ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ। ਇਸ ਸਬੰਧੀ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਸ਼ੇ ਦੀਆਂ ਦਵਾਈਆਂ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:Amloh News: ਅਮਲੋਹ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਅਮਲੋਹ ਨੂੰ ਦਿੱਤਾ ਜਾ ਰਿਹਾ ਹਰ ਸਹਿਯੋਗ : ਵਿਧਾਇਕ ਗੈਰੀ ਬੜਿੰਗ
ਉਨ੍ਹਾਂ ਇਹ ਵੀ ਤਾੜਨਾ ਕੀਤੀ ਕਿ ਸਰਕਾਰ ਵੱਲੋਂ ਪਾਬੰਦੀਸ਼ੁਧਾ ਦਵਾਈਆਂ ਵੀ ਸਟੋਰਾਂ ’ਤੇ ਨਾ ਰੱਖੀਆਂ ਜਾਣ ਅਤੇ ਪਰਮਾਣਿਤ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈਆਂ ਨਾ ਵੇਚੀਆਂ ਜਾਣ। ਜ਼ਿਲ੍ਹੇ ਦੇ ਡਰੱਗ ਇੰਸਪੈਕਟਰ ਸੁਖਬੀਰ ਚੰਦ ਨੇ ਕਿਹਾ ਕਿ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਇਹ ਚੈਕਿੰਗਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ ਅਤੇ ਇਤਰਾਜਯੋਗ ਦਵਾਈਆਂ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੈਡੀਕਲ ਸਟੋਰਾਂ ਤੇ ਫਾਰਮੇਸੀ ਦੀ ਡਿਗਰੀ, ਡਿਪਲੋਮਾ ਹੋਲਡਰ ਵੱਲੋਂ ਹੀ ਬਾਕੀ ਦਵਾਈਆਂ ਵੇਚੀਆਂ ਜਾਣ। Yudh Nashe Virudh