Aadhaar Card: ਪੰਜਾਬ ਦੀਆਂ ਕਈ ਛੋਟੀਆਂ ਨਿੱਜੀ ਟਰਾਂਸਪੋਰਟ ਕੰਪਨੀਆਂ ਹੋਈਆਂ ਕੰਗਾਲ
- ਸਰਕਾਰੀ ਟਰਾਂਸਪੋਰਟ ਅਦਾਰਾ ਵੀ ਮੁਫ਼ਤ ਸਹੂਲਤ ਦੇੇ ਬੋਝ ਥੱਲੇ ਦੱਬਿਆ | Aadhaar Card
Aadhaar Card: ਸੰਗਰੂਰ (ਗੁਰਪ੍ਰੀਤ ਸਿੰਘ)। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਮੁਫਤ ਸਫਰ ਦੀ ਸਹੂਲਤ ਜਿੱਥੇ ਪੰਜਾਬ ਦੇ ਸਰਕਾਰੀ ਟਰਾਂਸਪੋਰਟ ਮਹਿਕਮੇ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ, ਉੱਥੇ ਇਹ ਸਹੂਲਤ ਪੰਜਾਬ ਦੇ ਨਿੱਜੀ ਬੱਸ ਟਰਾਂਸਪੋਰਟਾਂ ਨੂੰ ਵੀ ਘੁਣ ਵਾਂਗ ਖਾ ਰਹੀ। ਅੱਜ ਤੋਂ 10 ਵਰੇ੍ਹ ਪਹਿਲਾਂ ਟਰਾਂਸਪੋਰਟ ਖਿੱਤੇ ਵਿੱਚ ਆਪਣਾ ਦਮ ਖਮ ਰੱਖਣ ਵਾਲੇ ਅਦਾਰੇ ਅੱਜ ਇਸ ਸਕੀਮ ਦੀ ਭੇਂਟ ਚੜ੍ਹ ਕੇ ਕੌਡੀਆਂ ਦੇ ਭਾਅ ਆਪਣੀ ਕੰਪਨੀਆਂ ਨੂੰ ਵੇਚ ਕੇ ਕੱਖੋਂ ਹੌਲੇ ਹੋਏ ਬੈਠੇ ਹਨ।
Read Also : Haryana Budget: ਔਰਤਾਂ ਨੂੰ ਮਿਲ ਸਕਦੈ 2100 ਰੁਪਏ ਦਾ ਤੋਹਫ਼ਾ, ਦੋ ਲੱਖ ਕਰੋੜ ਨੂੰ ਪਾਰ ਕਰੇਗਾ ਹਰਿਆਣਾ ਦਾ ਬਜਟ
ਹਾਸਲ ਹੋਈ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਔਸਤਨ 3000 ਦੇ ਲੱਗਭੱਗ ਪ੍ਰਾਈਵੇਟ ਬੱਸਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਹਨ। ਪਿਛਲੇ ਦੋ ਸਾਲਾਂ ਵਿੱਚ ਬੱਸ ਕਿਰਾਏ ਵਿੱਚ ਬੇਸੱਕ ਕਾਫੀ ਵਾਧਾ ਹੋਇਆ ਹੈ ਪਰ ਪ੍ਰਾਈਵੇਟ ਬੱਸ ਚਾਲਕ ਇਸ ਦੇ ਬਾਵਜੂਦ ਬੁਰੇ ਦੌਰ ’ਚੋਂ ਲੰਘ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਛੋਟੇ ਬੱਸ ਟਰਾਂਸਪੋਰਟਰ ਜਿੰਨ੍ਹਾਂ ਕੋਲ ਸਿਰਫ ਦੋ ਦੋ ਤਿੰਨ-ਤਿੰਨ ਬੱਸਾਂ ਸਨ ਉਹ ਵੱਡੇ ਅਦਾਰਿਆਂ ਕੋਲ ਜਾਂ ਵੱਡੀਆਂ ਟ੍ਰਾਂਸਪੋਰਟ ਕੰਪਨੀਆਂ ਕੋਲ ਆਪਣੀਆਂ ਬੱਸਾਂ ਵੇਚ ਚੁੱਕੇ ਹਨ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਆਪਣੇ ਪੱਧਰ ’ਤੇ ਇੱਕ ਸਰਵੇ ਵੀ ਕੀਤਾ ਗਿਆ, ਜਿਸ ਵਿੱਚ ਇਹ ਪਤਾ ਲੱਗਾ ਹੈ ਕਿ ਸਰਕਾਰੀ ਬੱਸਾਂ ਵਿੱਚ ਔਰਤਾਂ ਦੀ ਮੁਫ਼ਤ ਬੱਸ ਸਫਰ ਦੀ ਸਹੂਲਤ ਕਾਰਨ ਪ੍ਰਾਈਵੇਟ ਬੱਸਾਂ ਵਿੱਚ ਵੱਡੇ ਪੱਧਰ ’ਤੇ ਸਵਾਰੀਆਂ ਵਿੱਚ ਖੜਤ ਆਈ ਹੈ।
Aadhaar Card
ਔਸਤਨ ਇੱਕ 52 ਸੀਟਾਂ ਵਾਲੀ ਬੱਸ ਵਿੱਚ ਸਿਰਫ 20 ਤੋਂ 25 ਸਵਾਰੀਆਂ ਹੀ ਚੜ੍ਹਦੀਆਂ ਹਨ ਅਤੇ ਇੰਨਾਂ ਸਵਾਰੀਆਂ ਦੇ ਭਾੜੇ ਨਾਲ ਪ੍ਰਾਈਵੇਟ ਬੱਸਾਂ ਦੇ ਖਰਚੇ ਪੂਰੇ ਨਹੀਂ ਹੁੰਦੇ, ਜਿਸ ਕਾਰਨ ਵੱਡੀ ਗਿਣਤੀ ’ਚ ਪ੍ਰਾਈਵੇਟ ਬੱਸਾਂ ਖੜ੍ਹਨ ਦੇ ਅਸਾਰ ਬਣ ਚੁੱਕੇ ਹਨ ਅਤੇ ਕਈ ਵੱਡੇ ਟ੍ਰਾਂਸਪੋਰਟਾਂ ਨੇ ਵੀ ਆਪਣੀਆਂ ਬੱਸਾਂ ਠੇਕੇ ’ਤੇ ਦੇ ਦਿੱਤੀਆਂ ਹਨ ਅਤੇ ਠੇਕਾ ਹਾਸਲ ਕਰਨ ਵਾਲੇ ਵਿਅਕਤੀ ਮੁਨਾਫ਼ੇ ਲੈਣ ਲਈ ਜੱਦੋ-ਜਹਿਦ ’ਚ ਹੀ ਲੱਗੇ ਹਨ।
ਫਿਰੋਜ਼ਪੁਰ ਤੋਂ ਪਟਿਆਲਾ ਤੱਕ ਰੋਜਾਨਾ 400 ਕਿਲੋਮੀਟਰ ਦੇ ਲਗਭਗ ਸਫਰ ਕਰਨ ਵਾਲੀ ਇੱਕ ਨਿੱਜੀ ਬੱਸ ਦੇ ਠੇਕੇਦਾਰ ਸੁਖਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰ ਰੋਜ਼ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਹਰ ਰੋਜ਼ 15 ਹਜ਼ਾਰ ਰੁਪਏ ਖਰਚ ਬਣਦਾ ਹੈ, ਜਿਸ ਵਿੱਚ 5 ਹਜ਼ਾਰ ਦੇ ਲਗਭਗ ਤੇਲ ਦਾ ਖਰਚਾ 5 ਹਜ਼ਾਰ ਠੇਕਾ ਅਤੇ 5000 ਦੇ ਲਗਭਗ ਉੱਪਰਲੇ ਖਰਚੇ ਜਿੰਨਾ ਵਿੱਚੋਂ 1100 ਦੇ ਲਗਭਗ ਟੋਲ ਪਲਾਜੇ ਦੀਆਂ ਪਰਚੀਆਂ, 700 ਰੁਪਏ ਪ੍ਰਤੀ ਦਿਨ ਡਰਾਈਵਰ ਦੀ ਦਿਹਾੜੀ, ਬੱਸ ਅੱਡਿਆਂ ਦੀਆਂ ਫੀਸਾਂ ਅੱਡਾ ਇੰਚਾਰਜਾਂ ਅਤੇ ਹੈਲਪਰਾਂ ਦੇ ਖਰਚੇ ਉਹਨਾਂ ’ਤੇ ਭਾਰੀ ਪੈਂਦੇ ਵਿਖਾਈ ਦਿੰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਧਰਨੇ ਮੁਜ਼ਾਹਰੇ ਸੜਕ ਜਾਮ ਹੋਣ ਕਾਰਨ ਉਹਨਾਂ ਗੇੜਾ ਖਰਾਬ ਹੋ ਜਾਂਦਾ ਹੈ, ਜਿਸ ਕਾਰਨ ਕੰਡੈਕਟਰ ਦਾ ਥੈਲਾ ਖਾਲੀ ਰਹਿ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਇਸ ਧੰਦੇ ਦੇ ਵਿੱਚ ਕਾਫੀ ਮੁਨਾਫਾ ਸੀ ਪਰ ਜਦੋਂ ਤੋਂ ਸਰਕਾਰ ਨੇ ਔਰਤਾਂ ਲਈ ਮੁਫ਼ਤ ਸਫਰ ਦੀ ਸਹੂਲਤ ਸਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਪ੍ਰਾਈਵੇਟ ਬੱਸਾਂ ਖਾਲੀ ਹੋਣ ਲੱਗ ਗਈਆਂ।
ਸਰਕਾਰ ਪ੍ਰਾਈਵੇਟ ਬੱਸਾਂ ਨੂੰ ਵੀ ਸਰਕਾਰੀ ਬੱਸਾਂ ਵਾਂਗ ਮੁਫਤ ਸਫਰ ਕਰਵਾਉਣ ਲਈ ਲਾਮਬੰਦ ਕਰੇ : ਫੱਗੂ ਵਾਲਾ
ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗਮਦੂਰ ਸਿੰਘ ਫੱਗੂ ਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਪ੍ਰਾਈਵੇਟ ਬੱਸਾਂ ਚਲਾਉਣਾ ਬੇਹੱਦ ਚੁਣੌਤੀਪੂਰਨ ਕੰਮ ਹੋ ਗਿਆ ਹੈ। ਸਰਕਾਰੀ ਮੁਫਤ ਸਫਰ ਦੀ ਸਹੂਲਤ ਦੀ ਭੇਂਟ ਚੜ੍ਹੇ ਟਰਾਂਸਪੋਰਟਰ ਇਸ ਧੰਦੇ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਚੁੱਕੇ ਨੇ, ਉਪਰੋਂ ਸਰਕਾਰ ਦੀਆਂ ਨਵੀਆਂ ਹਦਾਇਤਾਂ ਕਿ 15 ਸਾਲ ਪੁਰਾਣੀਆਂ ਬੱਸਾਂ ਸੜਕਾਂ ’ਤੇ ਨਹੀਂ ਚੱਲਣਗੀਆਂ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਹੈ ਉਨ੍ਹਾਂ ਆਖਿਆ ਕਿ ਅੱਜ ਇੱਕ ਬੱਸ ਲਗਭਗ 60 ਲੱਖ ਰੁਪਏ ’ਚ ਪੈਂਦੀ ਹੈ ਉਨ੍ਹਾਂ ਦੱਸਿਆ ਕਿ ਇਸ ਧੰਦੇ ਨਾਲ ਲੱਖਾਂ ਬੰਦੇ ਜੁੜੇ ਹੋਣ ਕਾਰਨ ਸਰਕਾਰ ਨੂੰ ਇਸ ਦਾ ਧਿਆਨ ਫੌਰੀ ਰੱਖਣਾ ਚਾਹੀਦਾ ਹੈ।