ਤਨਖਾਹ ’ਚ ਵਾਧੇ ਦੀ ਮੰਗ ਕਰ ਰਹੇ 25 ਲੱਖ ਕਾਮੇ
ਬਰਲਿਨ (ਏਜੰਸੀ)। ਜਰਮਨੀ ਦੇ ਸਾਰੇ ਹਵਾਈ ਅੱਡਿਆਂ ਦੇ ਕਰਮਚਾਰੀਆਂ ਨੇ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਕਾਰਨ, ਸੋਮਵਾਰ (ਭਾਰਤੀ ਸਮੇਂ ਅਨੁਸਾਰ) ਦੇਸ਼ ਭਰ ’ਚ ਹਵਾਈ ਯਾਤਰਾ ਠੱਪ ਹੋ ਗਈ ਹੈ। ਹੜਤਾਲ ਦੇ ਨਤੀਜੇ ਵਜੋਂ ਦੇਸ਼ ਭਰ ਦੇ 13 ਮੁੱਖ ਹਵਾਈ ਅੱਡਿਆਂ ’ਤੇ 3,400 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਨ੍ਹਾਂ ’ਚ ਫਰੈਂਕਫਰਟ ਤੇ ਮਿਊਨਿਖ ਵਰਗੇ ਮੁੱਖ ਹਵਾਈ ਅੱਡੇ ਸ਼ਾਮਲ ਹਨ। ਇਸ ਕਾਰਨ 5 ਲੱਖ ਤੋਂ ਜ਼ਿਆਦਾ ਯਾਤਰੀ ਪ੍ਰਭਾਵਿਤ ਹੋਏ ਹਨ।
ਦੇਸ਼ ’ਚ 25 ਲੱਖ ਸਰਕਾਰੀ ਕਰਮਚਾਰੀ ਵਾਲੇ ਵਰਦੀ ਯੂਨੀਅਨ ਨੇ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕੀਤੀ ਸੀ। ਜਰਮਨ ਸਮੇਂ ਅਨੁਸਾਰ, ਇਹ ਹੜਤਾਲ ਸੋਮਵਾਰ ਤੋਂ ਸ਼ੁਰੂ ਹੋਣੀ ਸੀ, ਪਰ ਇਹ ਐਤਵਾਰ ਨੂੰ, ਨਿਰਧਾਰਤ ਸਮੇਂ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਸੀ। ਇਸ ਹੜਤਾਲ ’ਚ ਜਨਤਕ ਵਿਭਾਗ ਦੇ ਕਰਮਚਾਰੀ, ਜ਼ਮੀਨੀ ਸਟਾਫ਼ ਤੇ ਸੁਰੱਖਿਆ ਗਾਰਡ ਸ਼ਾਮਲ ਹਨ। ਇਸ ਕਾਰਨ, ਜ਼ਿਆਦਾਤਰ ਜਰਮਨ ਹਵਾਈ ਅੱਡਿਆਂ ’ਤੇ ਜਹਾਜ਼ਾਂ ਦੀ ਆਵਾਜਾਈ ਰੁਕ ਗਈ।
ਇਹ ਖਬਰ ਵੀ ਪੜ੍ਹੋ : Champions Trophy 2025: ਭਾਰਤ ਦੇ ਚੈਂਪੀਅਨਜ਼ ਟਰਾਫੀ ਜਿੱਤਣ ’ਤੇ ਅਮਿਤਾਭ ਬੱਚਨ ਸਮੇਤ ਸਿਤਾਰਿਆਂ ਨੇ ਇੰਜ ਮਨਾਇਆ ਜਸ਼ਨ…