Punjab Govt: ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਿੰਨ ਮਹੀਨਿਆਂ ’ਚ ਨਸ਼ਾ ਖਤਮ ਕਰਨ ਦਾ ਟੀਚਾ ਮਿਥਿਆ ਗਿਆ ਹੈ ਤੇ ਨਸ਼ਾ ਤਸਕਰਾਂ ਨੂੰ ‘ਜਾਂ ਨਸ਼ਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ’ ਦਾ ਸੁਨੇਹਾ ਦਿੱਤਾ ਹੈ ਚਾਰ ਦਿਨਾਂ ਵਿੱਚ ਪੰਜ ’ਚ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਤੌਰ ’ਤੇ ਬਣਾਏ ਘਰ ਵੀ ਤੋੜ ਦਿੱਤੇ ਗਏ ਹਨ ਬਿਨਾ ਸ਼ੱਕ ਨਸ਼ਾ ਸਮਾਜ ’ਤੇ ਵੱਡਾ ਕਲੰਕ ਹੈ ਜੋ ਜਵਾਨੀ ਨੂੰ ਮੌਤ ਦੇ ਮੂੰਹ ’ਚ ਧੱਕ ਰਿਹਾ ਹੈ ਤੇ ਲੋਕ ਕੰਗਾਲ ਹੋ ਰਹੇ ਹਨ ਅਸਲ ’ਚ ਨਸ਼ਾ ਰੋਕਣ ਦੇ ਕਈ ਹੋਰ ਵੀ ਮੋਰਚੇ ਹਨ ਜਿੱਥੇ ਬਰਾਬਰ ਕੰਮ ਕਰਨਾ ਪਵੇਗਾ ਨਸ਼ਾ ਤਸਕਰੀ ਤੇ ਨਸ਼ਾਖੋਰੀ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਨਸ਼ਿਆਂ ਖਿਲਾਫ ਜਾਗਰੂਕਤਾ ਵੀ ਜ਼ਰੂਰੀ ਹੈ ਇਸੇ ਤਰ੍ਹਾਂ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਜੋ ਨਸ਼ਾ ਪੀੜਤ ਹਨ।
ਇਹ ਖਬਰ ਵੀ ਪੜ੍ਹੋ : Moga Police: ਮੋਗਾ ਪੁਲਿਸ ਦੀ ਨਸ਼ਾ ਤਸ਼ਕਰਾਂ ਖਿਲ਼ਾਫ ਵੱਡੀ ਕਾਰਵਾਈ
ਉਨ੍ਹਾਂ ਦਾ ਇਲਾਜ ਤੇ ਮੱਦਦ ਵੀ ਕਰਨੀ ਪਵੇਗੀ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਨਸ਼ਾ ਤਸਕਰੀ ਰੋਕਣ ਦੇ ਰਸਤੇ ਦੀ ਵੱਡੀ ਰੁਕਾਵਟ ਬਣਦਾ ਆ ਰਿਹਾ ਹੈ ਪਿਛਲੇ ਸਾਲਾਂ ਤੋਂ ਨਸ਼ਾ ਤਸਕਰਾਂ ਤੇ ਅਧਿਕਾਰੀਆਂ ਦਾ ਗਠਜੋੜ ਵੀ ਸਾਹਮਣੇ ਆਉਂਦਾ ਰਿਹਾ ਹੈ ਨਸ਼ਾ ਤਸਕਰੀ ’ਚ ਸ਼ਾਮਲ ਅਧਿਕਾਰੀਆਂ ਦਾ ਪਰਦਾਫਾਸ਼ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨੀ ਜ਼ਰੂਰੀ ਹੈ ਸਖ਼ਤੀ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਹੋਣੀ ਚਾਹੀਦੀ ਹੈ ਜਦੋਂਕਿ ਨਸ਼ਾ ਪੀੜਤਾਂ ਦਾ ਨਸ਼ਾ ਛੁਡਵਾਉਣ ਲਈ ਪ੍ਰਬੰਧ ਕਰਨਾ ਪਵੇਗਾ ਨਸ਼ਾ ਮਿੱਟੀ (ਸੋਚ) ਵਿੱਚੋਂ ਖਤਮ ਹੋਣਾ ਚਾਹੀਦਾ ਹੈ ਸੂਬੇ ਅੰਦਰ ਅਜਿਹਾ ਵਿੱਦਿਅਕ ਸਮਾਜਿਕ ਤੇ ਖੇਡਾਂ ਦਾ ਢਾਂਚਾ ਹੋਣਾ ਚਾਹੀਦਾ ਹੈ ਕਿ ਬਚਪਨ ਤੋਂ ਨਸ਼ਿਆਂ ਤੋਂ ਦੂਰੀ ਹੋਵੇ ਤੇ ਜਵਾਨੀ ਨਸ਼ਿਆਂ ਨੂੰ ਨਫ਼ਰਤ ਕਰੇ ਇਹ ਵੀ ਜ਼ਰੂਰੀ ਹੈ ਕਿ ਸਿਆਸੀ ਆਗੂ ਚੋਣਾਂ ਜਿੱਤਣ ਲਈ ਨਸ਼ੇ ਵੰਡਣ ਤੋਂ ਪਰਹੇਜ਼ ਕਰਨ ਸ਼ਰਾਬ ਦਾ ਜੋ ਦਰਿਆ ਵਹਿ ਰਿਹਾ ਹੈ ਇਸ ਨੂੰ ਨਸ਼ਿਆਂ ’ਚ ਸ਼ਾਮਲ ਕੀਤਾ ਜਾਵੇ। Punjab Govt