‘ਕਾਸ਼! ਤੁਸੀਂ ਸਾਡੇ ਪ੍ਰਧਾਨ ਮੰਤਰੀ ਹੁੰਦੇ, ਸਾਡਾ ਦੇਸ਼ ਬਦਲ ਗਿਆ ਹੁੰਦਾ’
ਏਜੰਸੀ, ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਪਾਕਿਸਤਾਨ ਸਥਿਤ ਭਾਰਤੀ ਦੂਤਾਵਾਸ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਇਲਾਜ ਕਰਵਾਉਣ ਲਈ ਵੀਜ਼ਾ ਜਾਰੀ ਕਰਨ ਲਈ ਕਹੇ ਜਾਣ ਨਾਲ ਖੁਸ਼ ਪਾਕਿਸਤਾਨੀ ਔਰਤ ਨੇ ਕਿਹਾ ਹੈ ਕਿ ਜੇਕਰ ਸੁਸ਼ਮਾ ਸਵਰਾਜ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਹੁੰਦੀ ਤਾਂ ਉਥੇ ਮਾਹੌਲ ਬਦਲ ਗਿਆ ਹੁੰਦਾ।
ਸੁਸ਼ਮਾ ਨੇ ਹਿਜਾਬ ਆਸਿਫ ਨਾਮਕ ਪਾਕਿਸਤਾਨੀ ਔਰਤ ਦੀ ਬੇਨਤੀ ਤੋਂ ਬਾਅਦ ਭਾਰਤ ਦੇ ਹਾਈ ਕਮਿਸ਼ਨ ਗੌਤਮ ਬੰਬਾਵਲੇ ਨੂੰ ਇਹ ਆਦੇਸ਼ ਦਿੱਤੇ ਔਰਤ ਨੇ ਬੇਨਤੀ ਕੀਤੀ ਸੀ ਕਿ ਮੈਡੀਕਲ ਇਲਾਜ ਦੀ ਜ਼ਰੂਰਤਮੰਦ ਇੱਕ ਪਾਕਿਸਤਾਨੀ ਨਾਗਰਿਕ ਨੂੰ ਵੀਜ਼ਾ ਜਾਰੀ ਕਰਨ ਦੇ ਮਾਮਲੇ ‘ਚ ਵਿਦੇਸ਼ ਮੰਤਰੀ ਦਖਲ ਦੇਣ ਸੁਸ਼ਮਾ ਵੱਲੋਂ ਮਿਲੇ ਤੁਰੰਤ ਜਵਾਬ ‘ਤੇ ਹਿਜਾਬ ਨੇ ਕਿਹਾ ਕਿ ਤੁਹਾਡਾ ਲਈ ਕਾਫੀ ਸਾਰਾ ਪਿਆਰ ਅਤੇ ਆਦਰ, ਕਾਸ਼! ਤੁਸੀਂ ਸਾਡੇ ਪ੍ਰਧਾਨ ਮੰਤਰੀ ਹੁੰਦੇ, ਸਾਡਾ ਦੇਸ਼ ਬਦਲ ਗਿਆ ਹੁੰਦਾ।
ਸੁਸ਼ਮਾ ਵੱਲੋਂ ਬੰਬਾਵਲੇ ਨੂੰ ਕੀਤੇ ਗਏ ਟਵੀਟ ਦੇ ਕੁਝ ਹੀ ਮਿੰਟ ਬਾਅਦ ਭਾਰਤੀ ਮਿਸ਼ਨ ਨੇ ਟਵੀਟ ਕੀਤਾ ਕਿ ਉਹ ਬਿਨੇਕਾਰ ਦੇ ਸੰਪਰਕ ‘ਚ ਹੈ ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ ‘ਚ ਕਿਹਾ, ਕਿ ਮੈਮ ਅਸੀਂ ਬਿਨੇਕਾਰ ਦੇ ਸੰਪਰਕ ‘ਚ ਹਾਂ ਅਸੀਂ ਯਕੀਨੀ ਤੌਰ ‘ਤੇ ਇਸ ‘ਤੇ ਕੰਮ ਕਰਾਂਗੇ।
ਕੁਝ ਹੀ ਹਫਤੇ ਪਹਿਲਾਂ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਭਾਰਤ ‘ਚ ਮੈਡੀਕਲ ਇਲਾਜ ਕਰਵਾਉਣ ਲਹੀ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੇ ਵੀਜ਼ਾ ਅਰਜ਼ੀਆਂ ਨਾਲ ਅਜੀਜ਼ ਦੀ ਸਿਫਾਰਸ਼ ਪੱਤਰ ਵੀ ਲਾਉਣਾ ਚਾਹੀਦਾ ਹੈ ਹਿਜਾਬ ਨੇ ਪਹਿਲਾਂ ਕੀਤੇ ਗਏ ਟਵੀਟ ‘ਚ ਕਿਹਾ ਸੀ ਕਿ ਆਦਯੋਗ ਮੈਮ, ਇਸਲਾਮਾਬਾਦ ‘ਚ ਉਪ ਹਾਈ ਕਮਿਸ਼ਨ ਨਾਲ ਗੱਲ ਕੀਤੀ, ਉਨ੍ਹਾਂ ਨੇ ਮਰੀਜ਼ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਸਭ ਤੁਹਾਡੇ ‘ਤੇ ਨਿਰਭਰ ਕਰਦਾ ਹੈ, ਜੇਕਰ ਤੁਸੀਂ ਮਨਜ਼ੂਰੀ ਦੇ ਦਿਓ ਤਾਂ।