New Rupee Notes: ਵੱਡਾ ਸੁਆਲ, ਆਖਰ ਕੌਣ ਦਿੰਦੈ ਨਵੇਂ ਨੋਟਾਂ ਦੀਆਂ ਗੁੱਟੀਆਂ ਦੁਕਾਨਦਾਰਾਂ ਨੂੰ
- 1000 ਰੁਪਏ ਵਾਲੀ ਕਾਪੀ 1500 ’ਚ ਵੇਚਦੇ ਹਨ ਵਪਾਰੀ | New Rupee Notes
New Rupee Notes: ਸ਼ੇਰਪੁਰ (ਰਵੀ ਗੁਰਮਾ)। ਸ਼ਗਨਾਂ ਦੇ ਦਿਨਾਂ ਮੌਕੇ ਨਵੇਂ ਨੋਟਾਂ ਦੀ ਵਰਤੋਂ ਹਰੇਕ ਪਰਿਵਾਰ ਕਰਦਾ ਹੈ, ਭਾਵੇਂ ਨਵੇਂ ਪੁਰਾਣੇ ਨੋਟਾਂ ਨਾਲ ਕੀਮਤ ਵਿੱਚ ਕੋਈ ਫਰਕ ਨਹੀਂ ਪੈਂਦਾ, ਪਰ ਇਹ ਕੜਕਦਾ ਨੋਟ ਲੋਕਾਂ ਦੀਆਂ ਖੁਸ਼ੀਆਂ ’ਚ ਵਾਧਾ ਜ਼ਰੂਰ ਕਰਦਾ ਹੈ। ਇਸੇ ਖੁਸ਼ੀ ਕਰਕੇ ਲੋਕ ਸ਼ਗਨ ਮੌਕੇ ਬਾਕੀ ਪ੍ਰਬੰਧਾਂ ਦੇ ਨਾਲ ਨਵੇਂ ਨੋਟਾਂ ਦਾ ਪ੍ਰਬੰਧ ਵੀ ਕਰਦੇ ਹਨ।
ਵੇਖਣ ਵਿੱਚ ਆਇਆ ਹੈ ਕਿ ਅਜਿਹੇ ਖੁਸ਼ੀਆਂ ਦੇ ਮੌਕੇ ਦਸ ਰੁਪਏ ਦੇ ਨਵੇਂ ਨੋਟਾਂ ਦੀ ਮੰਗ ਜ਼ਿਆਦਾ ਹੁੰਦੀ ਹੈ ਅਤੇ ਇਸੇ ਮੰਗ ਦਾ ਫਾਇਦਾ ਉਠਾ ਅੱਜ-ਕੱਲ੍ਹ ਕੁਝ ਲੋਕ ਮਨ ਮਰਜ਼ੀ ਨਾਲ ਉਠਾ ਰਹੇ ਹਨ, ਭਾਵੇਂ ਕਿ ਲੋਕ ਨਵੇਂ ਨੋਟ ਲੈਣ ਲਈ ਬੈਂਕਾਂ ਵਿੱਚ ਗੇੜੇ ਮਾਰ ਕੇ ਨਿਰਾਸ਼ ਮੁੜ ਆਉਣ ਪਰ ਇਹ 10 ਰੁਪਏ ਦੇ ਨੋਟਾਂ ਵਾਲੀ ਕਾਪੀ ਨੋਟਾਂ ’ਤੇ ਹਾਰਾਂ ਦਾ ਵਪਾਰ ਕਰਦੀਆਂ ਦੁਕਾਨਾਂ ’ਤੇ 1500 ਰੁਪਏ ’ਚ ਆਸਾਨੀ ਦੇ ਨਾਲ ਮਿਲ ਜਾਂਦੀ ਹੈ। ਬੈਂਕ ’ਚੋਂ ਨਵੇਂ ਨੋਟ ਨਾ ਮਿਲਣ ਕਰਕੇ ਮਜ਼ਬੂਰਨ ਲੋਕ ਬਜ਼ਾਰ ਵਿੱਚ ਜਾਂਦੇ ਹਨ।
Read Also : ਕੌਣ ਹਨ ਲੁਧਿਆਣਾ ਪੱਛਮੀ ਤੋਂ ‘ਆਪ’ ਦੇ ਉਮੀਦਵਾਰ Sanjeev Arora, ਕਾਰੋਬਾਰ ’ਚ ਐ ਵੱਡਾ ਨਾਂਅ
ਜਿੱਥੇ ਇਹ ਲੁੱਟ ਤੇ ਕਾਲਾਬਜ਼ਾਰੀ ਪ੍ਰਸ਼ਾਸਨ ਦੀਆਂ ਅੱਖਾਂ ਹੇਠ ਸ਼ਰੇਆਮ ਹੁੰਦੀ ਹੈ, ਉਂਝ ਤਾਂ ਇਹ ਮਾਮਲਾ ਪੂਰੇ ਪੰਜਾਬ ’ਚ ਹੀ ਚਰਚਿਤ ਹੈ। ਜ਼ਿਲ੍ਹਾ ਸੰਗਰੂਰ ਦੇ ਕਸਬਾ ਸ਼ੇਰਪੁਰ ਦੀ ਇੱਕ ਬੈਂਕਾਂ ’ਚ ਵੀ 10 ਰੁਪਏ ਦੇ ਨੋਟਾਂ ਦੀਆਂ ਕਾਪੀਆਂ ਦਾ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਵੀਂਆਂ ਕਾਪੀਆਂ ਤਾਂ ਹੁਣ ਆਉਂਦੀਆਂ ਹੀ ਨਹੀਂ, ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਗੁੱਟੀਆਂ ਨਿੱਜੀ ਦੁਕਾਨਾਂ ’ਤੇ ਆਮ ਹੀ ਮਿਲ ਜਾਂਦੀਆਂ ਹਨ। ਇੱਥੇ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਲੋਕ ਹਾਰ ਬਣਾਉਣ ਦਾ ਜਾਂ ਨਵੇਂ ਨੋਟਾਂ ਦੀਆਂ ਗੁੱਟੀਆਂ ਵੇਚਣ ਦਾ ਵਪਾਰ ਕਰਦੇ ਹਨ, ਉਨ੍ਹਾਂ ਕੋਲ ਇਹ ਨਵੀਆਂ ਗੁੱਟੀਆਂ ਆਖਰ ਆਉਂਦੀਆਂ ਕਿੱਥੋਂ ਹਨ। New Rupee Notes
ਇਹ ਗੱਲ ਸਭ ਨੂੰ ਪਤਾ ਹੈ ਕਿ ਬੈਂਕ ਤੋਂ ਬਿਨਾਂ ਨਵੀਂ ਕਰੰਸੀ ਹੋਰ ਕਿਸੇ ਥਾਂ ਤੋਂ ਨਹੀਂ ਮਿਲ ਸਕਦੀ
ਦਸ ਦੇ ਨੋਟਾਂ ਦੀਆਂ ਕਾਪੀਆਂ ਨੂੰ ਵੱਧ ਪੈਸੇ ਲੈ ਕੇ ਵੇਚਣ ਦਾ ਮਾਮਲਾ ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਪੂਰੇ ਜ਼ੋਰਾਂ ’ਤੇ ਹੈ ਅਤੇ ਲੋਕ ਇਹ ਸਵਾਲ ਕਰ ਰਹੇ ਹਨ ਕੇ, ਵਪਾਰੀ ਇਹ ਪੈਸੇ ਕਿੱਥੋਂ ਲਿਆਉਂਦੇ ਹਨ, ਜੇਕਰ ਬੈਂਕ ਤੋਂ ਤਾਂ ਇਹਨਾਂ ਨੂੰ ਨਵੇਂ ਨੋਟ ਆਉਣ ਦਾ ਪਤਾ ਕੌਣ ਦਿੰਦਾ ਹੈ ਫਿਰ ਬੈਂਕ ਵਾਲੇ ਇਨ੍ਹਾਂ ਨੂੰ ਹੀ ਕਿਵੇਂ ਸਾਰੀਆਂ ਕਾਪੀਆਂ ਦੇ ਦਿੰਦੇ ਹਨ? ਇਹ ਸਾਰੇ ਸਵਾਲ ਅਜਿਹੇ ਬੈਂਕਾ ਜਿਥੋਂ ਵਪਾਰੀ ਦਸ ਦੇ ਨਵੇਂ ਨੋਟਾਂ ਦੀਆਂ ਕਾਪੀਆਂ ਲੈਂਦੇ ਹਨ, ਅਜਿਹੇ ਬੈਂਕਾਂ ਦੀ ਕਾਰੁਜ਼ਗਾਰੀ ’ਤੇ ਸਵਾਲੀਆਂ ਨਿਸ਼ਾਨ ਲਾਉਂਦੇ ਹਨ।
ਬੁੱਧੀਜੀਵੀ ਲੋਕਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਵਪਾਰੀ ਜੋ ਲੋਕਾਂ ਦੀ ਲੁੱਟ ਕਰ ਰਹੇ ਹਨ। ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਕਰੰਸੀ ਨੂੰ ਇਸ ਤਰ੍ਹਾਂ ਵੱਧ ਰੇਟ ’ਤੇ ਨਹੀਂ ਵੇਚ ਸਕਦਾ, ਉਨ੍ਹਾਂ ਕਿਹਾ ਕਿ ਦਸ ਰੁਪਏ ਦੇ ਇੱਕ ਸੌ ਨੋਟਾਂ ਦਾ ਮੁੱਲ ਇੱਕ ਹਜ਼ਾਰ ਰੁਪਏ ਹੀ ਹੋਇਆ ਫਿਰ ਕੋਈ ਇਸਨੂੰ 14-15 ਸੌ ਵਿੱਚ ਕਿਵੇਂ ਦੇ ਸਕਦਾ ਹੈ, ਇਹ ਗ਼ੈਰ ਕਾਨੂੰਨੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਆਪ ਦੁਕਾਨਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਪਾਸੇ ਜਿੱਥੇ ਦਸ ਰੁਪਏ ਦੇ ਨਵੇਂ ਨੋਟਾਂ ਦੀ ਕਾਲਾਬਜ਼ਾਰੀ ਦਾ ਮਾਮਲਾ ਚਰਚਾ ਦਾ ਵਿਸ਼ਾ ਹੈ, ਉੱਥੇ ਹੀ ਬਜ਼ਾਰ ਵਿੱਚ ਦਸ ਰੁਪਏ ਦੇ ਪੁਰਾਣੇ ਨੋਟਾਂ ਦੀ ਵੀ ਘਾਟ ਪਾਈ ਜਾ ਰਹੀ ਹੈ।