America News: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਨੌਜਵਾਨ ਦਵਿੰਦਰ ਸਿੰਘ ਨੇ ਦੱਸੀ ਦਰਦ ਭਰੀ ਕਹਾਣੀ

America News
America News: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਨੌਜਵਾਨ ਦਵਿੰਦਰ ਸਿੰਘ ਨੇ ਦੱਸੀ ਦਰਦ ਭਰੀ ਕਹਾਣੀ

ਕੰਬਾਇਨ ਮਸ਼ੀਨ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਫੜ ਕੇ ਦਿੱਤੇ ਏਜੰਟਾਂ ਨੂੰ 50 ਲੱਖ

America News: (ਬਲਕਾਰ ਸਿੰਘ) ਖਨੌਰੀ। ਪੰਜਾਬ ਦੇ ਬਹੁ ਗਿਣਤੀ ਨੌਜਵਾਨਾਂ ਨੇ ਜਾਅਲੀ ਟਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਕੇ ਜਿੱਥੇ ਲੱਖਾਂ ਰੁਪਏ ਗਵਾਏ ਹਨ, ਉਥੇ ਹੀ ਦੁੱਖ ਤਕਲੀਫਾਂ ਝੱਲਣ ਉਪਰੰਤ ਵਾਪਸ ਡਿਪੋਰਟ ਭਾਰਤ ਹੋਏ। ਇਨ੍ਹਾਂ ’ਚ ਇੱਕ ਨੌਜਵਾਨ ਹੈ ਹਲਕਾ ਲਹਿਰਾ ਦੇ ਪਿੰਡ ਮੰਡਵੀ ਦਾ ਦਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ, ਜਿਸ ਨੇ ਆਪਣੀ ਨੂੰ ਅਮਰੀਕਾ ਜਾਣ ਲਈ 50 ਲੱਖ ਰੁਪਏ ਗੁਆਉਣੇ ਪਏ ਅਤੇ ਖਾਲੀ ਹੱਥ ਵਾਪਸ ਭਾਰਤ ਡਿਪੋਰਟ ਹੋਇਆ ਦਵਿੰਦਰ ਸਿੰਘ ਦੇ ਪਰਿਵਾਰ ਕੋਲ ਜੋ ਕੁਝ ਸੀ ਉਹ ਤਾਂ ਏਜੰਟਾਂ ਨੂੰ ਦੇ ਹੀ ਦਿੱਤਾ ਸਗੋਂ ਆਪਣੇ ਰਿਸ਼ਤੇਦਾਰਾਂ ਤੋਂ ਫੜ ਕੇ ਵੀ ਏਜੰਟਾਂ ਨੂੰ ਪੈਸੇ ਦਿੱਤੇ। ਜਿਸ ਦੌਰਾਨ ਹੁਣ ਦਵਿੰਦਰ ਸਿੰਘ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਦੋ ਏਜੰਟਾਂ ਸਮੇਤ ਹੋਰ ’ਤੇ ਪਰਚਾ ਵੀ ਦਰਜ ਕਰਵਾਇਆ ਹੈ।

ਏਜੰਟਾਂ ਖਿਲਾਫ ਮਾਮਲਾ ਦਰਜ ਕਰਵਾਇਆ

ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਐੱਚ ਸੰਗਰੂਰ ਹਰਪ੍ਰੀਤ ਸਿੰਘ ਅਤੇ ਥਾਣਾ ਮੁਖੀ ਖਨੌਰੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮੰਡਵੀ, ਥਾਣਾ ਖਨੌਰੀ ਨੇ ਬਰਖਿਲਾਫ ਏਜੰਟ ਜਗਜੀਤ ਸਿੰਘ ਵਾਸੀ ਨੀਸਿੰਗ, ਜ਼ਿਲ੍ਹਾ ਕਰਨਾਲ, ਹਰਿਆਣਾ ਅਤੇ ਅੰਗਰੇਜ਼ ਸਿੰਘ ਵਾਸੀ ਮੰਡਵੀ ਖਿਲਾਫ ਮਾਮਲਾ ਦਰਜ ਕਰਵਾਇਆ। ਜਿਸ ਵਿੱਚ ਪੀੜਤ ਦਵਿੰਦਰ ਸਿੰਘ ਨੇ ਦੱਸਿਆ, ਕਿ ਉਹ ਬਾਹਰਲੇ ਦੇਸ਼ ਜਾਣ ਦਾ ਚਾਹਵਾਨ ਸੀ।ਅੰਗਰੇਜ਼ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੰਡਵੀ, ਜੋ ਕਿ ਉਸ ਦਾ ਗੁਆਂਢੀ ਹੈ। ਜਿਸ ਨੇ ਉਸ ਨੂੰ ਕਿਹਾ ਕਿ ਸਾਡਾ ਪਰਾਹੁਣਾ ਜਗਜੀਤ ਸਿੰਘ ਜੋ ਕਿ ਨਵਰੂਪ ਵੀਜਾ ਏਜੰਟ ਟਰੈਵਲ ਕੰਪਨੀ ਚਲਾਉਂਦਾ ਹੈ। ਜੋ ਤੈਨੂੰ ਵਿਦੇਸ਼ ਕੈਨੇਡਾ ਭੇਜ ਦੇਵੇਗਾ। ਅੰਗਰੇਜ਼ ਸਿੰਘ ਅਤੇ ਜਗਜੀਤ ਸਿੰਘ ਨੇ ਉਸ ਕੋਲੋਂ 10 ਲੱਖ ਰੁਪਏ ਪਿੰਡ ਮੰਡਵੀ ਵਿਖੇ ਅੰਗਰੇਜ਼ ਸਿੰਘ ਦੇ ਘਰ ਬੈਠ ਕੇ ਲੈ ਲਏ ਅਤੇ 36 ਲੱਖ ਰੁਪਏ ਵਿੱਚ ਬਾਹਰ ਕੈਨੇਡਾ ਭੇਜਣ ਦੀ ਗੱਲਬਾਤ ਤੈਅ ਕਰ ਲਈ।

ਉਸ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ਲ ਆਉਣ ਉੱਤੇ ਅੰਗਰੇਜ਼ ਸਿੰਘ ਅਤੇ ਜਗਜੀਤ ਸਿੰਘ ਨੇ ਉਸ ਨਾਲ ਅਮਰੀਕਾ ਭੇਜਣ ਸਬੰਧੀ 45 ਲੱਖ ਰੁਪਏ ਵਿੱਚ ਗੱਲ ਕਰ ਲਈ । ਜਿਨ੍ਹਾਂ ਨੇ ਉਸ 8 ਨਵੰਬਰ 2024 ਨੂੰ ਅਜੀਪਟ ਦੀ ਆਨਲਾਈਨ ਵੀਜ਼ਾ ਲਗਵਾ ਕੇ ਟਿਕਟ ਕਰਵਾ ਦਿੱਤੀ।ਉਹ ਅੱਠ ਨਵੰਬਰ ਨੂੰ ਫਲਾਈਟ ਲੈ ਕੇ ਅਜੀਪਟ ਚਲਾ ਗਿਆ। ਜਿਥੇ ਉਨ੍ਹਾਂ ਨੇ ਮੈਨੂੰ ਕਰੀਬ ਇੱਕ ਮਹੀਨਾ ਦੀ ਸਟੇਅ ਕਰਵਾ ਕੇ ਰੱਖੀ ਅਤੇ ਨੇਵੀ ਦੀ ਜਾਅਲੀ ਸੀਡੀਸੀ ਕਰਵਾਈ, ਜੋ ਕਿ ਜਾਅਲੀ ਹੋਣ ਕਾਰਨ ਸਫਲ ਨਹੀਂ ਹੋਈ। ਫਿਰ ਇੱਕ ਮਹੀਨੇ ਬਾਅਦ ਅੱਠ ਦਸੰਬਰ ਨੂੰ ਉਸ ਦੀ ਦੁਬਈ ਦੀ ਫਲੈਟ ਕਰਵਾਈ ਜਿੱਥੇ ਪਹੁੰਚਣ ਤੇ ਮੈਨੂੰ 23 ਦਿਨ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਖਾਣ ਲਈ ਰੋਟੀ ਨਹੀਂ ਦਿੱਤੀ ਅਤੇ ਸਿਰਫ਼ ਸਨੈਕਸ ਖਾ ਕੇ ਅਤੇ ਪਾਣੀ ਪੀ ਕੇ ਹੀ ਡੰਗ ਟਪਾਇਆ। America News

ਇਹ ਵੀ ਪੜ੍ਹੋ: Punjab Electricity News: ਫਰਵਰੀ ਮਹੀਨੇ ’ਚ ਹੀ ਬਿਜਲੀ ਦੀ ਮੰਗ ਨੇ ਫਿਕਰੀਂ ਪਾਇਆ, ਜਾਣੋ ਮੌਕੇ ਦਾ ਹਾਲ

ਇਸ ਦੌਰਾਨ ਜਗਜੀਤ ਸਿੰਘ ਨੇ 26 ਜਨਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਦੇ ਬਾਰਡਰ ਤੋਂ ਡੰਕੀ ਕਰਵਾ ਦਿੱਤੀ, ਜਿੱਥੋਂ ਸਾਨੂੰ ਅਮਰੀਕਾ ਪੈਟਰੋਲਿੰਗ ਪੁਲਿਸ ਪਾਰਟੀ ਨੇ ਫੜ ਕੇ ਕੈਂਪ ਸੈਡੀਆਗੂ ਕੈਲੀਫੋਰਨੀਆ ਭੇਜ ਦਿੱਤਾ। ਜਿੱਥੇ ਸਾਨੂੰ 13 ਫਰਵਰੀ ਤੱਕ ਰੱਖਿਆ ਅਤੇ ਵਾਪਸ ਆਪਣੇ ਜਹਾਜ਼ ਰਾਹੀਂ ਭਾਰਤ ਦੇ ਅੰਮ੍ਰਿਤਸਰ ਏਅਰਪੋਰਟ ਲਿਆ ਤਾਰਿਆ। ਜਿੱਥੋਂ ਮੈਨੂੰ ਪੁਲਿਸ ਨੇ ਮੇਰੇ ਘਰ ਪਹੁੰਚਾਇਆ। ਪੀੜਤ ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਏਜੰਟਾਂ ਅਤੇ ਅੰਗਰੇਜ਼ ਸਿੰਘ ਨੂੰ ਜੋ ਰਕਮ ਦਿੱਤੀ ਸੀ ਉਹ ਰਕਮ ਉਸ ਨੇ ਆਪਣੇ ਰਿਸ਼ਤੇਦਾਰਾਂ ਪਾਸੋਂ ਉਧਾਰ ਲੈ ਕੇ ਅਤੇ ਆਪਣੀ ਕੰਬਾਈਨ ਮਸ਼ੀਨ ਵੇਚ ਕੇ ਪੂਰੀ ਕੀਤੀ ਸੀ, ਜਦੋਂ ਕਿ ਇਹਨਾਂ ਨੇ ਮੈਨੂੰ ਇੱਕ ਨੰਬਰ ਵਿੱਚ ਭੇਜਣ ਦਾ ਝਾਂਸਾ ਦੇ ਕੇ ਦੋ ਨੰਬਰ ਦੇ ਤਰੀਕੇ ਰਾਹੀਂ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ। ਦਵਿੰਦਰ ਸਿੰਘ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਏਜੰਟਾਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਹੈ

LEAVE A REPLY

Please enter your comment!
Please enter your name here