ਨਵੀਂ ਦਿੱਲੀ: ਸੁਸ਼ਮਾ ਸਵਰਾਜ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮੱਦਦ ਕਰਨ ਲਈ ਜਾਣਦੇ ਜਾਂਦੇ ਹਨ। ਇਸ ਲਈ ਨਰਿੰਦਰ ਮੋਦੀ ਵੀ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ। ਇੱਕ ਸ਼ਖਸ ਦੇ ਟਵੀਟ ਦੇ ਜਵਾਬ ਵਿੱਚ ਸੁਸ਼ਮਾ ਨੇ ਕਿਹਾ ਕਿ ਭਾਰਤ ਦੀਆਂ ਬੇਟੀਆਂ ਅਤੇ ਪਾਕਿਸਤਾਨ ਜਾਂ ਕਿਸੇ ਵੀ ਦੇਸ਼ ਦੀਆਂ ਵਹੁਟੀਆਂ ਦਾ ਭਾਰਤ ਵਿੱਚ ਹਮੇਸ਼ਾ ਸਵਾਗਤ ਹੈ। ਜੁਲਾਈ ਵਿੱਚ ਸੁਸ਼ਮਾ ਨੇ ਮਕਬੂਜਾ ਕਸ਼ਮੀਰ ਦੇ ਓਸਾਮਾ ਅਲੀ ਨੂੰ ਭਾਰਤ ਆਉਣ ਦਾ ਮੈਡੀਕਲ ਵੀਜ਼ਾ ਦਿੱਤਾ ਸੀ। ਓਸਾਮਾ ਨੂੰ ਟਿਊਮਰ ਸੀ ਅਤੇ ਉਹ ਦਿੱਲੀ ਆ ਕੇ ਇਲਾਜ ਕਰਵਾਉਣਾ ਚਾਹੁੰਦਾ ਸੀ। ਜੂਨ ਵਿੱਚ ਸੁਸ਼ਮਾ ਨੇ ਪਾਕਿਸਤਾਨ ਦੇ ਚਾਰ ਮਹੀਨੇ ਦੇ ਬੱਚੇ ਰੋਹਾਨ ਨੂੰ ਮੈਡੀਕਲ ਵੀਜ਼ਾ ਦਿੱਤਾ ਸੀ।
ਸੁਸ਼ਮਾ ਦੀਆਂ ਕੋਸ਼ਿਸ਼ਾ ਨਾਲ ਭਾਰਤ ਪਰਤੀ ਉਜ਼ਮਾ
ਜਬਰਦਸਤੀ ਨਿਕਾਹ ਤੋਂ ਬਾਅਦ ਪਾਕਿਸਤਾਨ ਵਿੱਚ ਫਸੀ ਦਿੱਲੀ ਦੀ ਲੜਕੀ ਉਜ਼ਮਾ 26 ਮਈ ਨੂੰ ਭਾਰਤ ਪਰਤੀ ਸੀ।
ਸੁਸ਼ਮਾ ਸਵਰਾਜ ਨੇ ਦਿੱਲੀ ਵਿੱਚ ਉਜ਼ਮਾ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਬੇਟੀ ਦਾ ਘਰ ਵਿੱਚ ਸਵਾਗਤ ਹੈ।
ਸੁਸ਼ਮਾ ਨੇ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ, ਜਿਸ ਵਿੱਚ ਉਜਮਾ ਅਤੇ ਉਸ ਦੀ ਮੱਦਦ ਕਰਨ ਵਾਲੇ ਭਾਰਤੀ ਹਾਈ ਕਮਿਸ਼ਨਰ ਦੇ ਅਫ਼ਸਰ ਜੇਪੀ ਸਿੰਘ ਵੀ ਮੌਜ਼ੂਦ ਸਨ।
ਉਜਮਾ ਨੇ ਕਿਹਾ ਕਿ ਪਾਕਿਸਤਾਨ ਮੌਤ ਦਾ ਖੂਹ ਹੈ।
ਦੋ-ਚਾਰ ਦਿਨ ਹੋ ਰੁਕਦੀ ਤਾਂ ਮਾਰ ਦਿੱਤੀ ਜਾਂਦੀ
ਉਜਮਾ ਨੇ ਕਿਹਾ ਕਿ ਮੈਂ ਅਨਾਥ ਹਾਂ। ਅਡਾਪਟਿਡ ਡਾਂਟਰ ਹਾਂ। ਅੱਜ ਪਤਾ ਲੱਗਿਆ ਕਿ ਮੇਰੇ ਬਾਰੇ ਸੋਚਣ ਵਾਲੇ ਕਈ ਲੋਕ ਹਨ। ਸੁਸ਼ਮਾ ਮੈਡਮ ਮੈਨੂੰ ਲਗਾਤਾਰ ਫੋਨ ਕਰਕੇ ਭਰੋਸਾ ਦਿਵਾਉਂਦੇ ਸਨ। ਉਨ੍ਹਾਂ ਵਾਰ-ਵਾਰ ਕਿਹਾ ਸੀ, ਬੇਟੀ ਘਬਰਾਓ ਮਤ,ਅਸੀਂ ਤੁਹਾਡੇ ਲਈ ਲੜ ਰਹੇ ਹਾਂ। ਮੈਂ ਉੱਥੇ ਦੋ ਚਾਰ ਦਿਨ ਹੋਰ ਰੁਕਦੀ ਤਾਂ ਮਾਰ ਦਿੱਤੀ ਜਾਂਦੀ ਜਾਂ ਵੇਚ ਦਿੱਤੀ ਜਾਂਦੀ। ਮੈਂ ਉੱਥੋਂ ਨਿੱਕਲ ਕੇ ਆ ਗਈ। ਪਰ ਉੱਥੇ, ਬੁਨੇਰ ਵਿੱਚ ਕਈ ਵਿਦੇਸ਼ੀ ਲੜਕੀਆਂ ਕੈਦ ਹਨ।
ਉੱਥੋਂ ਦੇ ਜ਼ਿਆਦਾਤਰ ਲੋਕ ਮਲੇਸ਼ੀਆ ਵਿੱਚ ਰਹਿੰਦੇ ਹਨ। ਉੱਥੋਂ ਲੜਕੀਆਂ ਲਿਆ ਕੇ ਪਾਕਿਸਤਾਨ ਵਿੱਚ ਕੈਦ ਕਰ ਲੈਂਦੇ ਹਨ। ਮੈਂ ਹੁਣ ਕਿਸੇ ਲੜਕੀ ਨੂੰ ਪਾਕਿਸਤਾਨ ਜਾਣ ਦੀ ਸਲਾਹ ਨਹੀਂ ਦਿਆਂਗੀ। ਫਿਰ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।