ਕਿਹਾ, ਅਸੀਂ ਕਸ਼ਮੀਰ ਨੂੰ ਸੀਰੀਆ ਨਹੀਂ ਬਣਾਉਣਾ
ਨਵੀਂ ਦਿੱਲੀ:ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਅਮਰੀਕਾ ਤੇ ਚੀਨ ਦੀ ਮੱਦਦ ਲੈਣ ਦੀ ਸਲਾਹ ਦੇਣ ਵਾਲੇ ਫਾਰੂਕ ਅਬਦੁੱਲਾ ਨੂੰ ਕਰੜੇ ਹੱਥੀਂ ਲਿਆ ਹੈਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਨੈਸ਼ਨਲ ਕਾਨਫਰੰਸ ‘ਚ ਪ੍ਰੈਸੀਡੈਂਟ ਫਾਰੂਕ ਅਬਦੁੱਲਾ ਦੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਨੂੰ ਲੈ ਕੇ ਦਿੱਤੇ ਬਿਆਨ ‘ਤੇ ਪਲਟਵਾਰ ਕੀਤਾ ਹੈ
ਮਹਿਬੂਬਾ ਨੇ ਕਿਹਾ ਕਿ ਜੇਕਰ ਚੀਨ ਤੇ ਅਮਰੀਕਾ ਕਸ਼ਮੀਰ ‘ਚ ਦਖਲ ਦੇਣਗੇ, ਤਾਂ ਘਾਟੀ ਦੇ ਹਾਲਾਤ ਸੀਰੀਆ ਤੇ ਅਫਗਾਨਿਸਤਾਨ ਵਰਗੇ ਹੋ ਜਾਣਗੇ ਮੁੱਖ ਮੰਤਰੀ ਨੇ ਕਿਹਾ ਕਿ ਚੀਨ ਤੇ ਅਮਰੀਕਾ ਆਪਣਾ ਕੰਮ ਕਰਨ ਸਾਨੂੰ ਪਤਾ ਹੈ ਕਿ ਉਨ੍ਹਾਂ ਦੇਸ਼ਾਂ ਦੀ ਹਾਲਤ ਕੀ ਹੈ, ਜਿੱਥੇ ਅਮਰੀਕਾ ਨੇ ਦਖਲ ਦਿੱਤਾ ਹੈ ਅਫਗਾਨਿਸਤਾਨ, ਸੀਰੀਆ ਜਾਂ ਇਰਾਕ ਦੇ ਹਾਲਾਤ ਸਾਡੇ ਸਾਹਮਣੇ ਹਨ ਮਹਿਬੂਬਾ ਨੇ ਕਿਹਾ ਕਿ ਸਿਰਫ਼ ਭਾਰਤ ਤੇ ਪਾਕਿਸਤਾਨ ਦਰਮਿਆਨ ਦੋਪੱਖੀ ਗੱਲਬਾਤ ਨਾਲ ਹੀ ਕਸ਼ਮੀਰ ਮੁੱਦੇ ਦਾ ਹੱਲ ਹੋ ਸਕਦਾ ਹੈ
ਉਨ੍ਹਾਂ ਕਿਹਾ ਕਿ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਲਾਹੌਰ ‘ਚ ਕਿਹਾ ਸੀ, ਕਸ਼ਮੀਰ ਮੁੱਦੇ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਮਹਿਬੂਬਾ ਨੇ ਅੱਗੇ ਸਵਾਲ ਕਰਦਿਆਂ ਕਿਹਾ ਕਿ ਫਾਰੂਕ ਅਬਦੁੱਲਾ ਨੂੰ ਪਤਾ ਨਹੀਂ ਹੈ ਕਿ ਸੀਰੀਆ ਤੇ ਅਫਗਾਨਿਸਤਾਨ ‘ਚ ਕੀ ਹੋਇਆ? ਦਰਅਸਲ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਨੈਸ਼ਨਲ ਕਾਨਫਰੰਸ ਦੇ ਪ੍ਰੈਸੀਡੈਂਟ ਫਾਰੂਕ ਅਬਦੁੱਲਾ ਦੇ ਉਸ ਬਿਆਨ ‘ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਤੇ ਚੀਨ ਨੂੰ ਕਸ਼ਮੀਰ ਮੁੱਦੇ ਦੇ ਹੱਲ ਲਈ ਦਖਲ ਦੇਣਾ ਚਾਹੀਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।