ਜਲ ਪ੍ਰਦੂਸ਼ਣ ‘ਤੇ ਰੋਕਥਾਮ ‘ਚ ਡੇਰਾ ਸੱਚਾ ਸੌਦਾ ਲਿਖ ਰਿਹਾ ਹੈ ਅਦਭੁੱਤ ਇਤਿਹਾਸਕ ਇਬਾਰਤ
- 30 ਏਕੜ ਤੋਂ ਵੱਧ ਭੂ-ਭਾਗ ‘ਤੇ ਲਹਿਰਾ ਰਹੇ ਹਜ਼ਾਰਾਂ ਪੌਦੇ
- ਦਿਖਾਈ ਦੇ ਰਿਹਾ ਸੁੰਦਰਤਾ ਦਾ ਅਨੋਖਾ ਨਜ਼ਾਰਾ
ਸੰਦੀਪ ਕੰਬੋਜ਼, ਸਰਸਾ:ਇੱਕ ਪਾਸੇ ਜਿੱਥੇ ਮਨੁੱਖੀ ਅਸਥੀਆਂ ਨਦੀਆਂ, ਨਹਿਰਾਂ ‘ਚ ਜਲ ਪ੍ਰਦੂਸ਼ਣ ਦੀ ਵਜ੍ਹਾ ਬਣੀ ਹੈ, ਉੱਥੇ ਦੂਜੇ ਪਾਸੇ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਮਨੁੱਖੀ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦੀ ਅਨੋਖੀ ਇਤਿਹਾਸਕ ਇਬਾਰਤ ਲਿਖੀ ਜਾ ਰਹੀ ਹੈ ਇੱਥੇ ਅਸਥੀਆਂ ‘ਤੇ ਹਜ਼ਾਰਾਂ ਪੌਦੇ ਲਹਿਰਾ ਰਹੇ ਹਨ ਜੋ ਕਿ ਹਰੀ ਕ੍ਰਾਂਤੀ ਤੇ ਸੁੰਦਰਤਾ ਦਾ ਅਨੋਖਾ ਨਜ਼ਾਰਾ ਹੈ
ਯਕੀਨ ਨਹੀਂ ਆ ਰਿਹਾ ਹੋਵੇ ਤਾਂ ਚੱਲੇ ਆਓ ਹਰਿਆਣਾ ਦੇ ਸਰਸਾ ਸਥਿੱਤ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਇੱਥੇ ਤੁਹਾਨੂੰ ਵਾਤਾਵਰਨ ਸੁਰੱਖਿਆ ਦਾ ਅਜਿਹਾ ਅਨੋਖਾ ਦ੍ਰਿਸ਼ ਮਿਲੇਗਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਥੇ ਵਿਸ਼ਾਲ ਜ਼ਮੀਨ ‘ਤੇ ਮਨੁੱਖੀ ਅਸਥੀਆਂ ਨਾਲ ਨਾ ਸਿਰਫ਼ ਵਾਤਾਵਰਨ ਮਹਿਕ ਰਿਹਾ ਹੈ ਸਗੋਂ ਲਹਿਰਾਉਂਦੇ ਪੌਦਿਆਂ ਦਰਿਮਆਨ ਹਰਿਆਲੀ ਦੀ ਅਨੋਖੀ ਸੁੰਦਰਤਾ ਦੀ ਵੱਖ ਹੀ ਮਹਿਕ ਬਿਖੇਰ ਰਹੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦਾ ਕਦਮ ਚੁੱਕਿਆ ਹੈ ਕੁਦਰਤ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦੇਹਾਂਤ ਉਪਰੰਤ ਦਾਅ-ਸਸਕਾਰ ਤੋਂ ਬਾਅਦ ਅਸਥੀਆਂ ‘ਤੇ ਪੌਦੇ ਲਾਉਣ ਦਾ ਸਿਲਸਿਲਾ ਜਾਰੀ ਹੈ ਹੁਣ ਤੱਕ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਖੇਤਾਂ ‘ਚ ਮੋਟਰ ਨੰ. 16 ਤੇ 18 ‘ਤੇ ਲਗਭਗ ਤੀਹ ਏਕੜ ਤੋਂ ਵੀ ਵੱਧ ਜ਼ਮੀਨ ‘ਤੇ ਵੱਖ-ਵੱਖ ਤਰ੍ਹਾਂ ਦੇ ਹਜ਼ਾਰਾਂ ਪੌਦੇ ਲਾਏ ਜਾ ਚੁੱਕੇ ਹਨ
ਦੇਹਾਂਤ ਉਪਰੰਤ ਵੀ ਮਾਨਵਤਾ ਸੇਵਾ ਦਾ ਗਜਬ ਸੰਦੇਸ਼
ਇਹ ਅਸਥੀਆਂ ਮਾਨਵਤਾ ਦੇ ਉਨ੍ਹਾਂ ਸੱਚੇ ਪਹਿਰੇਦਾਰਾਂ ਦੀ ਹੈ ਜਿਨ੍ਹਾਂ ਦਾ ਜਿਉਂਦੇ-ਜੀਅ ਹਰ ਕ੍ਰਮ, ਹਰ ਪਲ ਮਾਨਵਤਾ ਨੂੰ ਸਮਰਪਿਤ ਰਹਿੰਦਾ ਹੈ ਪੌਦਿਆਂ ਵਜੋਂ ਵਾਤਾਵਰਨ ਨੂੰ ਆਪਣੀ ਖ਼ੁਸ਼ਬੋਂ ਨਾਲ ਮਹਿਕਾ ਰਹੇ ਇਹ ਉਹ ਇਨਸਾਨੀਅਤ ਦੇ ਮਸੀਹਾ ਹਨ ਜਿਨ੍ਹਾਂ ਜਿਉਂਦੇ-ਜੀਅ ਹੀ ਆਪਣੇ ਖੂਨ ਨਾਲ ਬਿਮਾਰ ਲੋੜਵੰਦਾਂ ਦੀ ਇਬਾਦਤ ਲਿਖੀ ਕਿਸੇ ਨੇ ਅੱਖਾਂ ਤਾਂ ਕਿਸੇ ਨੇ ਲੋੜ ਪੈਣ ‘ਤੇ ਆਪਣਾ ਗੁਰਦਾ ਤੱਕ ਦਾਨ ਕਰ ਦਿੱਤਾ
23 ਮਾਰਚ 2014 ਨੂੰ ਹੋਈ ਸੀ ਸ਼ੁਰੂਆਤ
ਮਾਨਵਤਾ ਭਲਾਈ ਕਾਰਜਾਂ ‘ਚ ਇਹ ਨਵਾਂ ਇਤਿਹਾਸ ਬੀਤੀ 23 ਮਾਰਚ 2014 ਨੂੰ ਉਸ ਸਮੇਂ ਜੁੜਿਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਸਥੀਆਂ ਨਾਲ ਪੌਦੇ ਲਾਉਣ ਦੇ ਨਵੇਂ ਭਲਾਈ ਕਾਰਜਾਂ ਸਬੰਧੀ ਦੱਸਿਆ ਤਾਂ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਹਿਯੋਗ ਕਰਨ ਦਾ ਵਾਅਦਾ ਕੀਤਾ
ਇਨ੍ਹਾਂ ਪੌਦਿਆਂ ਨੂੰ ਦਿੱਤੀ ਜਾ ਰਹੀ ਹੈ ਤਰਜ਼ੀਹ
ਕਿੰਨੂੰ, ਮੌਸਮੀ, ਸੰਤਰਾ, ਅੰਬ, ਅਮਰੂਦ, ਅਨਾਰ ਸਮੇਤ ਵੱਖ-ਵੱਖ ਫਲ ਤੇ ਛਾਂਦਾਰ ਪੌਦੇ
ਅਸਥੀਆਂ ਨੂੰ ਗਮਲੇ ‘ਚ ਪਾ ਕੇ ਜਾਂ ਗਮਲੇ ਦੀ ਵੀ ਲੋੜ ਨਹੀਂ ਸਿੱਧਾ ਪੌਦੇ ਨੂੰ ਖੱਡੇ ‘ਚ ਹੀ ਪਾ ਦਿਓ, ਉਸ ‘ਤੇ ਫ਼ਲਦਾਰ ਜਾਂ ਛਾਇਆਦਾਰ ਜਾਂ ਹੋਰ ਉਪਯੋਗੀ ਪੌਦੇ ਲਾ ਦਿਓ ਤਾਂ ਜ਼ਿਆਦਾ ਬਿਹਤਰ ਹੈ ਇਸ ਤਰ੍ਹਾਂ ਅਸਥੀਆਂ ਵੀ ਬਰਬਾਦ ਨਹੀਂ ਹੋਣਗੀਆਂ ਤੇ ਦੇਹਾਂਤ ਤੋਂ ਬਾਅਦ ਵੀ ਇਨਸਾਨ ਸਵੱਛ ਵਾਤਾਵਰਨ ਬਣਾਉਣ ‘ਚ ਸਹਾਇਕ ਹੋਵੇਗਾ ਇਨ੍ਹਾਂ ਅਸਥੀਆਂ ‘ਤੇ ਪੁੰਗਰਨ ਵਾਲੇ ਬੀਜ ਦਾ ਵੀ ਭਲਾ ਹੋਵੇਗਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।