ਪਾਕਿਸਤਾਨ ਨੂੰ ਸਹਾਇਤਾ ਤੋਂ ਨਾਂਹ ਕਰਨਾ ਸੱਚਾਈ ਹੈ, ਕੋਈ ਨੀਤੀ ਨਹੀਂ: ਮੈਟਿਸ

Reject, Pakistan, Help, Truth, US, Foreign, Secretary, James Maitis

ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹੱਕਾਨੀ ਨੈਟਵਰਕ ਖਿਲਾਫ਼ ਸਹੀ ਕਦਮ ਚੁੱਕੇ ਜਾਣ ਦੀ ਗੱਲ ਨੂੰ ਕਾਂਗਰਸ ਸਾਹਮਣੇ ਸਾਬਤ ਨਾ ਕਰਨ ਦਾ ਉਨ੍ਹਾਂ ਦਾ ਫੈਸਲਾ ਇਸਲਾਮਾਬਾਦ ਖਿਲਾਫ਼ ਨਵੀਂ ਸਖ਼ਤ ਨੀਤੀ ਨੂੰ ਨਹੀਂ ਦਰਸਾਉਂਦਾ ਹੈ, ਸਗੋਂ ਇਹ ਮੌਜ਼ੂਦਾ ਸਥਿਤੀ ਦਾ ਸਿਰਫ ਮੁਲਾਂਕਣ ਹੈ

ਪੇਂਟਾਗਨ ਦੇ ਬੁਲਾਰੇ ਐਡਮ ਸਟੰਪ ਨੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਪਾਕਿਸਤਾਨ ਨੂੰ ਗਠਜੋੜ ਸਮਰਥਨ ਫੰਡ ਦੇ ਤੌਰ ‘ਤੇ 35 ਕਰੋੜ ਡਾਲਰ ਨਹੀਂ ਦੇਵੇਗਾ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਉਹ ਇਹ ਸਾਬਤ ਨਹੀਂ ਕਰ ਸਕਦੇ ਕਿ ਇਸਲਾਮਾਬਾਦ ਨੇ ਹੱਕਾਨੀ ਨੈਟਵਰਕ ਖਿਲਾਫ਼ ਪੂਰੀ ਕਾਰਵਾਈ ਕੀਤੀ ਹੈ

ਜਦੋਂ ਮੈਟਿਸ ਤੋਂ ਪੁੱਛਿਆ ਗਿਆ ਕਿ ਗਠਜੋੜ ਸਮਰਥਨ ਫੰਡ ਦੇ ਤੌਰ ‘ਤੇ 35 ਕਰੋੜ ਡਾਲਰ ਦੀ ਰਾਸ਼ੀ ਰੋਕਣਾ ਕੀ ਪਾਕਿਸਤਾਨ ਪ੍ਰਤੀ ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀ ਦਾ ਹਿੱਸਾ ਹੈ,ਇਸਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਨਹੀਂ ਮੈਟਿਸ ਨੇ ਉਨ੍ਹਾਂ ਅਫਵਾਹਾਂ ਨੂੰ ਵੀ ਖਾਰਜ ਕਰ ਦਿੱਤਾ ਜਿਨ੍ਹਾਂ ‘ਚ ਕੌਮੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਐਚ ਆਰ ਮੈਕਮਾਸਟਰ ਦੇ ਅਫਗਾਨ-ਸਬੰਧਤ ਇੱਕ ਕੰਮ ਲਈ ਜਲਦ ਜਾਣ ਦੀ ਗੱਲ ਕਹੀ ਗਈ ਸੀ

ਬਗਦਾਦੀ ਹੁਣ ਵੀ ਜਿਉਂਦਾ ਹੈ: ਅਮਰੀਕੀ ਮੰਤਰੀ

ਵਾਸ਼ਿੰਗਟਨ ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਇੱਕ ਹਵਾਈ ਹਮਲੇ ‘ਚ ਇਸਲਾਮਿਕ ਸਟੇਟ ਦੇ ਅੱਤਵਾਦੀ ਅਬੂ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣਵੀ ਜਿਉਂਦਾ ਹੈ

ਮੈਟਿਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਬਗਦਾਦੀ ਜਿਉਂਦਾ ਹੈ ਅਤੇ ਮੈਂ ਉਦੋਂ ਮੰਨਾਗਾਂ ਕਿ ਉਸਦੀ ਮੌਤ ਹੋ ਗਈ ਹੈ, ਜਦੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਉਸ ਨੂੰ ਮਾਰ ਦਿੱਤਾ ਹੈ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਰ ਅਸੀਂ ਉਸਦੀ ਭਾਲ ਕਰ ਰਹੇ ਹਾਂ ਸਾਡਾ ਮੰਨਣਾ ਹੈ ਕਿ ਉਹ ਜਿਉਂਦਾ ਹੈ ਰੂਸੀ ਫੌਜ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਸੀਰੀਆ ਦੇ ਰੱਕਾ ਨੇੜੇ 28 ਮਈ ਨੂੰ ਬਗਦਾਦੀ ਦੀ ਇੱਕ ਮੀਟਿੰਗ ‘ਤੇ ਉਸਨੇ ਹਮਲਾ ਕੀਤਾ ਸੀ, ਜਿਸ ‘ਚ ਸੰਭਾਵਨਾ ਹੈ ਕਿ ਬਗਦਾਦੀ ਮਾਰਿਆ ਗਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।