ਆਵਾਜਾਈ ਪ੍ਰਭਾਵਿਤ
ਮੁੰਬਈ:ਮੁੰਬਈ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ‘ਚ ਸ਼ਨਿੱਚਰਵਾਰ ਸਵੇਰੇ ਜ਼ੋਰਦਾਰ ਮੀਂਹ ਪਿਆ, ਜਿਸ ਕਾਰਨ ਸਵੇਰ ਦੇ ਸਮੇਂ ‘ਚ ਸੜਕ ਆਵਾਜਾਈ ਪ੍ਰਭਾਵਿਤ ਹੋਈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਤੱਕ, ਪਿਛਲੇ 24 ਘੰਟਿਆਂ ਦੌਰਾਨ ਕੋਲਾਬਾ ਵੇਧਸ਼ਾਲਾ ‘ਚ 80.2 ਮਿਮੀ ਮੀਂਹ ਦਰਜ ਕੀਤਾ ਗਿਆ, ਜਦੋਂਕਿ ਸਾਂਤਾਕਰੂਜ ਵੇਧਸ਼ਾਲਾ ਨੇ ਪਿਛਲੇ 24 ਘੰਟਿਆਂ ਦੌਰਾਨ 86.5 ਮਿਮੀ ਮੀਂਹ ਦਰਜ ਕੀਤਾ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਮੁੰਬਈ ਅਤੇ ਇਸਦੇ ਉਪ ਨਗਰੀ ਇਲਾਕਿਆਂ ‘ਚ ਮੱਧਮ ਵਰਖਾ, ਜਦੋਂਕਿ ਮਹਾਂਨਗਰ ਦੇ ਕੁਝ ਇਲਾਕਿਆਂ ‘ਚ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੈ
ਮੁੰਬਈ ਨਗਰ ਨਿਗਮ ਕਾਰਪੋਰੇਸ਼ਨ (ਬੀਐਮਸੀ) ਦੇ ਅਧਿਕਾਰੀ ਸੁਧੀਰ ਨਾਇਕ ਨੇ ਕਿਹਾ ਕਿ ਸਮੁੰਦਰ ‘ਚ ਉੱਚੀਆਂ ਲਹਿਰਾਂ ਉਠ ਸਕਦੀਆਂ ਹਨ ਅਤੇ ਸਾਡੀ ਮਸ਼ੀਨਰੀ ‘ਤੇ ਇਸ ‘ਤੇ ਕਰੀਬੀ ਨਜ਼ਰ ਰੱਖ ਰਹੀ ਹੈ ਮੀਂਹ ਕਾਰਨ ਕੇਂਦਰੀ ਅਤੇ ਪੱਛਮੀ ਲਾਈਨ ਸਮੇਤ ਲਗਭਗ ਸਾਰੇ ਉਪ ਨਗਰੀ ਟ੍ਰੇਨਾਂ ਪੰਜ ਤੋਂ ਦਸ ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।