ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ, ਬਲਾਕ ਬਰਨਾਲਾ ਦੇ 66ਵੇਂ ਸਰੀਰਦਾਨੀ ਬਣੇ | Body Donation
Body Donation: ਬਰਨਾਲਾ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦੇਹਾਂਤ ਤੋਂ ਬਾਅਦ ਵੀ ਮਾਨਵਤਾ ਭਲਾਈ ਦੇ ਕਾਰਜਾਂ ਦੀ ਰੀਤ ਨੂੰ ਉਸੇ ਤਰ੍ਹਾਂ ਪੁਗਾ ਰਹੇ ਹਨ। ਅੱਜ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕ 77 ਸਾਲ ਦੇ ਅੰਮ੍ਰਿਤ ਸਿੰਘ ਇੰਸਾਂ ਇਸ ਜਹਾਨ ਤੋਂ ਜਾਂਦੇ ਹੋਏ ਵੀ ਆਪਣਾ ਮਿ੍ਰਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਗਏ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਹਨ੍ਹੇਰੀ ਜ਼ਿੰਦਗੀਆਂ ’ਚ ਚਾਨਣ ਭਰਨਗੀਆਂ ਸਰੀਰਦਾਨੀ ਅੰਮ੍ਰਿਤ ਸਿੰਘ ਇੰਸਾਂ ਦੇ ਪੁੱਤਰਾਂ ਬਲਦੇਵ ਸਿੰਘ, ਰਣਜੀਤ ਸਿੰਘ ਤੇ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਜਿਉਂਦੇ ਜੀਅ ਹਲਫਨਾਮਾ ਦਿੱਤਾ ਹੋਇਆ ਸੀ। Body Donation
ਇਹ ਖਬਰ ਵੀ ਪੜ੍ਹੋ : Earthquake: ਦੇਵਭੂਮੀ ’ਚ ਸਵੇਰੇ-ਸਵੇਰੇ 2 ਵਾਰ ਹਿੱਲੀ ਧਰਤੀ, ਪਹਾੜਾਂ ’ਤੇ ਖੌਫ ਦਾ ਮਾਹੌਲ
ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਜਾਵੇ। ਇਸ ਕਾਰਨ ਉਨ੍ਹਾਂ ਨੇ ਆਪਣੇ ਪਿਤਾ ਅੰਮ੍ਰਿਤ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਡਾ. ਸੁਰਵੇਸ ਸੁਕਲਾ ਮੈਡੀਕਲ ਸੈਂਟਰ ਆਫ ਆਯੁਰਵੈਦਿਕ ਬਹਿਰਾਈਚ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ ਗਿਆ ਹੈ, ਜਿੱਥੇ ਮੈਡੀਕਲ ਕਰਨ ਵਾਲੇ ਵਿਦਿਆਰਥੀ ਮ੍ਰਿਤਕ ਸਰੀਰ ’ਤੇ ਨਵੀਆਂ ਖੋਜਾਂ ਕਰਨਗੇ। ਅੱਜ ਮਿ੍ਰਤਕ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕਰਨ ਤੋਂ ਪਹਿਲਾਂ ਵੱਡੀ ਗਿਣਤੀ ’ਚ ਡੇਰਾ ਪ੍ਰੇਮੀ, ਰਿਸ਼ਤੇਦਾਰਾਂ ਤੇ ਹੋਰ ਸਨੇਹੀਆਂ ਨੇ ਕਾਫਲੇ ਦੇ ਰੂਪ ’ਚ ਸਰੀਰਦਾਨੀ ਅੰਮ੍ਰਿਤ ਸਿੰਘ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੱਤੀ। Body Donation
ਸ਼ਹੀਦ ਭਗਤ ਸਿੰਘ ਨਗਰ ਦੀਆਂ ਗਲੀਆਂ ’ਚ ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਸਰੀਰਦਾਨੀ ਤੇ ਅੱਖਾਂ ਦਾਨੀ ਅੰਮ੍ਰਿਤ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਗੂੰਜਦੇ ਰਹੇ। ਅਖੀਰ ਮਿ੍ਰਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਦੇਣ ਦੀ ਰਸਮ ਨਗਰ ਕੌਂਸਲਰ ਦੇ ਪਤੀ ਭੋਲਾ ਸਿੰਘ ਵੱਲੋਂ ਨਿਭਾਈ ਗਈ। ਉਨ੍ਹਾਂ ਆਖਿਆ ਕਿ ਅੱਜ ਦੇ ਸਮੇਂ ’ਚ ਆਪਣਾ ਸਮੁੱਚਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦੇਣਾ ਬਹੁਤ ਵੱਡੀ ਸਮਾਜ ਸੇਵਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਲਾ ਇਲਾਜ ਬਿਮਾਰੀਆਂ ਦਾ ਇਲਾਜ ਸੰਭਵ ਹੋ ਸਕੇਗਾ ਤੇ ਮੈਡੀਕਲ ਕਰਨ ਵਾਲੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਬਣਤਰ ਬਾਰੇ ਬਹੁਤ ਡੂੰਘਾਈ ਨਾਲ ਗਿਆਨ ਹੋ ਜਾਵੇਗਾ।
ਇਹ ਇੱਕ ਬਹੁਤ ਵੱਡੀ ਸਮਾਜ ਸੇਵਾ ਹੈ। ਇਸ ਮੌਕੇ 85 ਮੈਂਬਰ ਗੁਰਚਰਨ ਸਿੰਘ, ਬਲਾਕ ਮਹਿਲ ਕਲਾਂ ਦੇ ਪ੍ਰੇਮੀ ਸੇਵਕ ਹਜੂਰਾ ਸਿੰਘ ਇੰਸਾਂ, ਨਾਥ ਸਿੰਘ ਇੰਸਾਂ, ਬਲਦੇਵ ਸਿੰਘ, ਜੱਗਾ ਸਿੰਘ ਦੀਵਾਨਾ, ਗੁਰਮੁਖ ਸਿੰਘ, ਮਹਿੰਦਰ ਸਿੰਘ, ਜੋਨ ਨੰਬਰ ਇੱਕ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ, ਜੋਨ ਨੰਬਰ ਦੋ ਦੇ ਪ੍ਰੇਮੀ ਸੇਵਕ ਪ੍ਰੇਮ ਸਿੰਘ, ਜੋਨ ਨੰਬਰ ਤਿੰਨ ਦੇ ਪ੍ਰੇਮੀ ਸੇਵਕ ਸੁਰਿੰਦਰ ਜਿੰਦਲ ਇੰਸਾਂ, ਸੁਖਦੇਵ ਸਿੰਘ ਅਮਲਾ ਸਿੰਘ ਵਾਲਾ, ਕਰਮਜੀਤ ਸਿੰਘ, ਸੁਦੇਸ਼ ਸੂਦ, ਜਸਵੀਰ ਸਿੰਘ ਜੋਧਪੁਰ, ਤਰਸੇਮ ਸਿੰਘ, ਰਾਜਾ ਸਿੰਘ, ਮੁਖਤਿਆਰ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਹਡਿਆਇਆ, ਜਗਤਾਰ ਸਿੰਘ ਖੁੱਡੀ ਕਲਾ, ਸੁਰਿੰਦਰ ਸਿੰਘ ਜੌੜਾ, ਹਰੀ ਰਾਮ ਚੌਹਾਨ, ਮਾਸਟਰ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ ਸੰਗਤ ਮੌਜ਼ੂਦ ਸੀ। Body Donation