Spread Warmth: (ਨੈਨਸੀ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਜੋਨ ਏ ਵੱਲੋਂ ਪਿੰਡ ਖੰਡੇਬਾਦ, ਕਾਲਬੰਜਾਰਾ ਦੇ ਨੇੜਲੇ ਭੱਠੇ ’ਤੇ ਅਤਿ ਜ਼ਰੂਰਤਮੰਦ ਲਗਭਗ 100 ਦੇ ਕਰੀਬ ਵਿਅਕਤੀਆਂ ,ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਕੱਪੜੇ ਵੰਡੇ ਗਏ। ਇਸ 15 ਮੈਂਬਰ ਮਲਕੀਤ ਸਿੰਘ ਜੇਈ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨ ਹਨ ਕਿ ਜ਼ਰੂਰਤਮੰਦਾਂ ਦੀ ਹਮੇਸ਼ਾ ਮੱਦਦ ਕਰਨੀ ਚਾਹੀਦੀ ਹੈ ਅਤੇ ਸਾਧ-ਸੰਗਤ ਨੂੰ ਵੱਧ ਚੜ੍ਹ ਕੇ ਇਹ ਸੇਵਾ ਕਰਨੀ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋਨ ਏ ਦੀ ਸਾਧ-ਸੰਗਤ ਨੇ ਇਸ ਵਿਚ ਬਹੁਤ ਵਧੀਆ ਸਹਿਯੋਗ ਦਿੱਤਾ ਹੈ।
ਇਹ ਵੀ ਪੜ੍ਹੋ: BCCI: ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਚ ਗੰਭੀਰ ਦੇ ਭਵਿੱਖ ਦੀ ਸਮੀਖਿਆ ਕਰੇਗਾ BCCI !
ਇਸ ਮੌਕੇ ਬਲਾਕ 15 ਮੈਂਬਰ ( ਮਲਕੀਤ ਸਿੰਘ ਜੇ ਈ ਇੰਸਾਂ, ਨਛੱਤਰ ਇੰਸਾਂ,ਬੱਲੀ ਇੰਸਾਂ, ਭੋਲਾ ਇੰਸਾਂ, ਰਾਮਫਲ ਇੰਸਾਂ,ਸੁਨੀਤਾ ਕੌਰ, ਗੁਰਪ੍ਰੀਤ ਕੌਰ, ਹਰਦੇਵ ਕੌਰ, ਮਾਇਆ ਕੌਰ, ਹਰਨੂਰ ਕੌਰ, ਪ੍ਰੇਮ ਲਤਾ ਇੰਸਾ), ਸਰਦਾਰਾ ਇੰਸਾਂ, ਨਰਿੰਦਰ ਕਾਕਾ ਇੰਸਾਂ, ਸੁਮਨ ਇੰਸਾਂ, ਸਿਖਾ ਇੰਸਾ, ਰਾਣੀ ਇੰਸਾਂ, ਅਮਰਜੀਤ ਇੰਸਾ, ਗੁਰਪ੍ਰੀਤ ਇੰਸਾਂ ਅਤੇ ਹੋਰ ਸਾਧ-ਸੰਗਤ ਸ਼ਾਮਲ ਸਨ।