ਮ੍ਰਿਤਕ ਦੇਹ ਕੀਤੀ ਦਾਨ | Body Donation
ਧਨੌਲਾ ਮੰਡੀ (ਲਾਲੀ ਧਨੌਲਾ)। Body Donation: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਡੇਰਾ ਸ਼ਰਧਾਲੂ ਦਰਸ਼ਨ ਸਿੰਘ ਇੰਸਾਂ (70) ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਰਿਸ਼ੀਕੇਸ਼ ਦੇਹਰਾਦੂਨ ਵਿਖੇ ਭੇਜਿਆ ਗਿਆ ਜਾਣਕਾਰੀ ਅਨੁਸਾਰ ਬਲਾਕ ਧਨੌਲਾ ਦੇ ਅਧੀਨ ਪੈਂਦੇ ਪਿੰਡ ਕੋਟਦੁੱਨਾ ਦੇ ਡੇਰਾ ਸ਼ਰਧਾਲੂ ਦਰਸ਼ਨ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ।
ਇਹ ਖਬਰ ਵੀ ਪੜ੍ਹੋ : Malout News: ਲੋੜਵੰਦਾਂ ਦੇ ਦਰਦ ਨੂੰ ਆਪਣਾ ਸਮਝਦੇ ਹੋਏ ਮਾਨਵਤਾ ਭਲਾਈ ਕਾਰਜਾਂ ‘ਚ ਅੱਗੇ ਵਧ ਰਹੇ ਹਨ ਮਲੋਟ ਦੇ ਸੇਵਾਦਾਰ
ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੱਚਖੰਡ ਵਾਸੀ ਦਰਸ਼ਨ ਸਿੰਘ ਇੰਸਾਂ ਦੇ ਨਿਵਾਸ ਸਥਾਨ ਵਿਖੇ ਬਲਾਕ ਦੇ ਡੇਰਾ ਪ੍ਰੇਮੀ ਇਕੱਠੇ ਹੋਏ ਤੇ ਅਰਦਾਸ ਬੋਲਣ ਤੋਂ ਬਾਅਦ ਦਰਸ਼ਨ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖਿਆ ਗਿਆ ਤੇ ਪੂਰੇ ਪਿੰਡ ’ਚੋਂ ਦੀ ਲਿਜਾਇਆ ਗਿਆ ਡੇਰਾ ਪ੍ਰੇਮੀਆਂ ਵੱਲੋਂ ਦਰਸ਼ਨ ਸਿੰਘ ਇੰਸਾਂ ਅਮਰ ਰਹੇ, ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਨਾਅਰੇ ਲਾਏ ਗਏ। ਇਸ ਮੌਕੇ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਕਿੰਦੇ ਮਾਨ ਨੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਗਿਆ। ਇਸ ਮੌਕੇ ਪਰਿਵਾਰਕ ਮੈਂਬਰ ਬੇਟਾ ਲੱਖਾ ਸਿੰਘ, ਰੱਤਾ ਰਾਮ ਤੋਂ ਇਲਾਵਾ 85 ਮੈਂਬਰ ਰਾਜਨ, ਬਲਾਕ ਪ੍ਰੇਮੀ ਸੇਵਕ ਸੀਤਲ, ਪ੍ਰੇਮੀ ਸੇਵਕ ਰਾਕੇਸ਼ ਇੰਸਾਂ ਬਬਲੀ, ਬਾਬੂ ਮੰਗਤ ਰਾਏ ਇੰਸਾਂ, ਪ੍ਰੇਮੀ ਸੇਵਕ ਬਿੱਕਰ ਸਿੰਘ, ਬਲਜਿੰਦਰ ਸਿੰਘ ਇੰਸਾਂ, ਹਰਨੈਲ ਸਿੰਘ, ਗੁਰਮੇਲ ਸਿੰਘ, ਮਕੁੰਦ ਸਿੰਘ, ਐੱਮਐੱਸਜੀ ਆਈਟੀ ਵਿੰਗ ਹੈਪੀ ਇੰਸਾਂ, ਸਨੀ ਇੰਸਾਂ ਤੋਂ ਇਲਾਵਾ ਸਕੇ ਸਬੰਧੀ, ਰਿਸ਼ਤੇਦਾਰ ਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਪ੍ਰੇਮੀ ਸੰਮਤੀ ਮੈਂਬਰ ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।