ਪੂਜਨੀਕ ਗੁਰੂ ਜੀ ਮੀਡੀਆ ਨਾਲ ਹੋਏ ਰੂਬਰੂ
ਆਨੰਦ ਭਾਰਗਵ, ਸਰਸਾ:‘ਐੱਮਐੱਸਜੀ ਭਾਰਤੀ ਖੇਡ ਪਿੰਡ’ ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅਤਿਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਮਕਸਦ ਹੈ।
ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ ਓਲੰਪਿਕ ਮੈਡਲ ਗਲ ‘ਚ ਹੋਵੇ ਤੇ ਤਿਰੰਗਾ ਲਹਿਰਾਉਂਦਾ ਰਿਹਾ ਹੋਵੇ ਇਹੀ ਹਰ ਖਿਡਾਰੀ ਦਾ ਟੀਚਾ ਹੋਵੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖਿਡਾਰੀਆਂ ਨੂੰ ਇੱਥੇ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਖਿਡਾਰੀ ਜਨੂੰਨੀ ਹੋਣਗੇ ਤੇ ਮਿਹਨਤ ਕਰਨਗੇ ਉਹ ਜ਼ਰੂਰ ਸਫ਼ਲ ਹੋਣਗੇ।
ਖਿਡਾਰੀਆਂ ਨੂੰ ਅਧਿਆਤਮ ਨਾਲ ਜੋੜਿਆ ਜਾਵੇਗਾ ਤੇ ਡਰੱਗ (ਨਸ਼ਾ) ਲੈਣ ਵਾਲੇ ਖਿਡਾਰੀਆਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੋਵੇਗੀ। ਖਿਡਾਰੀਆਂ ਨੂੰ ਬ੍ਰਹਮਚਾਰਿਆ ਦਾ ਪਾਲਣ ਕਰਨ ਤੇ ਸੌ ਫੀਸਦੀ ਅਨੁਸ਼ਾਸਨ ‘ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ।
ਚੋਟੀ ਦੇ ਕੋਚ ਤੇ ਖਿਡਾਰੀ ਸਿਖਲਾਈ ਦੇਣ ਲਈ ਤਿਆਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਪਿੰਡ ‘ਚ ਕੌਮਾਂਤਰੀ ਪੱਧਰ ਦੇ ਖਿਡਾਰੀ ਮੁੱਕੇਬਾਜ਼ ਵਿਜੇਂਦਰ ਸਿੰਘ, ਮਨੋਜ ਕੁਮਾਰ, ਗੰਨ ਸ਼ੂਟਿੰਗ ਖਿਡਾਰੀ ਤੇ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ, ਸੰਧੂ, ਸੋਢੀ, ਠਾਕੁਰ ਸਿੰਘ, ਰੇਲਵੇ ਟੀਮ ਦੇ ਹਾਕੀ ਕੋਚ ਦੇਵੇਂਦਰ ਸਮੇਤ ਹੋਰ ਵੀ ਖਿਡਾਰੀ ਸਿਖਲਾਈ ਦੇਣ ਲਈ ਤਿਆਰ ਹਨ।
ਖੇਡ ਪਿੰਡ ‘ਚ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਜੋ ਖਿਡਾਰੀ ਤਕਨੀਕ, ਪਾਵਰ ਤੇ ਸਪੀਡ ਨੂੰ ਫਾਲੋ ਕਰਨਗੇ ਤੇ ਜਨੂੰਨੀ ਹੋਣਗੇ ਉਹ ਓਲੰਪਿਕ ‘ਚ ਮੈਡਲ ਜ਼ਰੂਰ ਜਿੱਤਣਗੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਤੇ ਪੜ੍ਹਾਈ ਇੱਕ-ਦੂਜੇ ਦੇ ਲਈ ਸੰਜੀਵਨੀ ਹੈ। ਜੇਕਰ ਤੁਸੀਂ ਪੜ੍ਹਾਈ ਕਰਦੇ ਥੱਕ ਗਏ ਹੋ ਤਾਂ ਖੇਡ ਲਓ ਤੇ ਫਰੈਸ਼ ਹੋ ਜਾਓਗੇ ਤੇ ਜੇਕਰ ਖੇਡ ਕੇ ਆਏ ਹੋ ਪੜ੍ਹਾਈ ਕਰੋ।
ਚੰਗੇ ਖਿਡਾਰੀਆਂ ਦੀ ਤਿਆਰ ਹੋ ਰਹੀ ਹੈ ਪਨੀਰੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਸਿੱਖਿਆ ਸੰਸਥਾਨਾਂ ‘ਚ ਚੰਗੇ ਖਿਡਾਰੀਆਂ ਦੀ ਪਨੀਰੀ ਤਿਆਰ ਹੋ ਰਹੀ ਹੈ ਤੇ ਬਾਹਰੋਂ ਵੀ ਚੰਗੇ ਖਿਡਾਰੀ ਲਿਆਵਾਂਗੇ।
ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜਦੋਂ ਗੇਮ ਲਈ ਹੈ ਤਾਂ ਈਮਾਨਦਾਰੀ ਨਾਲ ਖੇਡੋ ਖੇਡ ਦੇ ਮੈਦਾਨ ਨੂੰ ਪੂਜਾ ਦੇ ਸਥਾਨ ਦੀ ਤਰ੍ਹਾਂ ਮੰਨੋ ਟੈਲੇਂਟ ਨੂੰ ਇੰਨਾ ਉਠਾ ਦਿਓ ਕਿ ਹਰ ਕੋਈ ਸਲਾਮ ਕਰੇ ਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਦੀ ਲੋੜ ਹੀ ਨਾ ਪਵੇ।
ਖਿਡਾਰੀ ਯੋਗਾ ਨਾਲ ਕਰਨ ਸ਼ੁਰੂਆਤ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਖਿਡਾਰੀ ਯੋਗਾ ਦੇ ਨਾਲ ਸ਼ੁਰੂਆਤ ਕਰੇ, ਨਾਮ ਸ਼ਬਦ ਦਾ ਜਾਪ ਕਰੇ ਤਾਂ ਉਸਦੀ ਪਾਵਰ ਟਾੱਨ ਹੋ ਜਾਂਦੀ ਹੈ ਤੇ ਪੁਲ ਜਾਂ ਬਰੇਕ ਨਹੀਂ ਹੁੰਦੀ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਖਿਡਾਰੀਆਂ ਨੇ ਮਿਹਨਤ ਕੀਤੀ ਤੇ ਪਰਮਾਤਮਾ ਦੀ ਕਿਰਪਾ ਹੋਈ, ਜਿਸ ਕਾਰਨ ਪਿੰਡ ‘ਚ ਰਹਿਣ ਵਾਲੇ ਖਿਡਾਰੀ ਵੀ ਵਿਸ਼ਵ ‘ਚ, ਏਸ਼ੀਆ ‘ਚ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ।
ਇੱਥੋਂ ਦੇ ਖਿਡਾਰੀਆਂ ਤੇ ਕੋਚਾਂ ਨੂੰ ਖੇਡ ਸਬੰਧੀ ਟਿੱਪਸ ਦੱਸਦੇ ਰਹੇ ਹਾਂ ਤੇ ਜੋ ਖਿਡਾਰੀ ਖੇਡਾਂ ‘ਚ ਕੁਝ ਕਰ ਗੁਜ਼ਰਨ ਦਾ ਜਨੂੰਨ ਰੱਖਣਗੇ, ਉਨ੍ਹਾਂ ਨੂੰ ਕੋਚਿੰਗ ਵੀ ਦੇਵਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।