ਬਲਾਕ ਚਿਬੜਾਂ ਵਾਲੀ ਦੇ 28 ਵੇਂ ਅਤੇ ਪਿੰਡ ਗੰਧੜ ਦੇ ਤੀਜੇ ਸਰੀਰਦਾਨੀ ਬਣੇ | Body Donation
Body Donation: ਚਿੱਬੜਾ ਵਾਲੀ (ਰਾਜਕੁਮਾਰ ਚੁੱਘ)। ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਪਿੰਡ ਗੰਧੜ ਦੇ ਮਾਤਾ ਚਰਨਜੀਤ ਕੌਰ ਇੰਸਾਂ ਧਰਮ ਪਤਨੀ ਬਲਵੰਤ ਸਿੰਘ ਜਿਨਾਂ ਨੂੰ ਬਲਾਕ ਚਿਬੜਾਂ ਵਾਲੀ ਦੇ 28 ਵੇਂ ਅਤੇ ਪਿੰਡ ਗੰਧੜ ਦੇ ਤੀਜੇ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਹੋਇਆ। ਮਾਤਾ ਚਰਨਜੀਤ ਕੌਰ ਇੰਸਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਹਨਾਂ ਦੀ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਮਾਤਾ ਚਰਨਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਪਰਿਵਾਰਕ ਮੈਂਬਰਾਂ ਵੱਲੋਂ ਮਾਤਾ ਦੀ ਅਰਥੀ ਨੂੰ ਮੋਢਾ ਦਿੰਦੇ ਦਿੰਦੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਭੇਜਣ ਵਾਸਤੇ ਐਬੂਲੈਂਸ ਤੱਕ ਲਿਆਂਦਾ ਗਿਆ ਅਤੇ ਮਾਤਾ ਜੀ ਦੀ ਦੇਹ ਉੱਪਰ ਸਾਧ-ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਮਾਸਕ ਪਹਿਨਣਾ ਹੋਇਆ ਜ਼ਰੂਰੀ, ਸਿਹਤ ਮੰਤਰੀ ਨੇ ਦੱਸਿਆ…
ਜਾਣਕਾਰੀ ਮਾਤਾ ਚਰਨਜੀਤ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਹਨਾਂ ਦਾ ਦੇਹਾਂਤ ਹੋਣ ’ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬੇਟੇ ਸੁਖਪਾਲ ਸਿੰਘ ਇੰਸਾਂ ਅਤੇ ਦਵਿੰਦਰ ਸਿੰਘ ਇੰਸਾਂ ਨੇ ਆਪਣੀ ਮਾਤਾ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਹਨਾਂ ਦੀ ਮਿ੍ਤਕ ਦੇਹ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤਾ।
ਸਰੀਰ ਦਾਨ ਕਰਨ ਵਾਸਤੇ ਬਹੁਤ ਵੱਡੀ ਜਿਗਰੇ ਦੀ ਲੋੜ
ਸਰੀਰ ਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ 85 ਮੈਂਬਰ ਸੁਖਦੀਪ ਸਿੰਘ ਨੇ ਦੱਸਿਆ ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਸਰੀਰ ਦਾਨ ਮਹਾ ਦਾਨ ’ਤੇ ਅਮਲ ਕਮਾਉਂਦੇ ਹੋਏ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰਿਕ ਮੈਂਬਰ ਦੇ ਦੇਹਾਂਤ ਹੋ ਜਾਣ ’ਤੇ ਉਸਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਉਸਦੀ ਦੇਹ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੰਦੇ ਹਨ ਜਿੱਥੇ ਕਿ ਵੱਡੀ ਗਿਣਤੀ ਵਿੱਚ ਡਾਕਟਰ ਦੀ ਪੜ੍ਹਾਈ ਕਰ ਰਹੇ ਨਵੇਂ ਬੱਚਿਆਂ ਵੱਲੋਂ ਵੱਖ-ਵੱਖ ਬਿਮਾਰੀਆਂ ਤੇ ਖੋਜਾਂ ਕੀਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਸਰੀਰ ਦਾਨ ਕਰਨਾ ਇਹ ਹਰ ਇੱਕ ਕਿਸੇ ਦੇ ਵੱਸ ਦੀ ਗੱਲ ਨਹੀਂ ਸਰੀਰ ਦਾਨ ਕਰਨ ਵਾਸਤੇ ਬਹੁਤ ਵੱਡੀ ਜਿਗਰੇ ਦੀ ਲੋੜ ਹੁੰਦੀ ਹੈ। ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਗੱਡੀ ਵਿੱਚ ਰੱਖ ਕੇ ਪਿੰਡ ਗੰਧੜ ਦੀਆਂ ਗਲੀਆਂ ਵਿੱਚ ਮਾਤਾ ਚਰਨਜੀਤ ਕੌਰ ਇੰਸਾਂ ਅਮਰ ਰਹੇ , ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਗੁੰਜਾਊ ਨਾਆਰੇ ਲਗਾਉਂਦੇ ਹੋਏ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਐਂਡ ਹੋਸਪਿਟਲ ਗੁਰਾਵਰ ਝੱਝਰ ਹਰਿਆਣਾ ਲਈ ਰਵਾਨਾ ਕੀਤਾ। Body Donation
ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਡੇਰਾ ਸੱਚਾ ਸੌਦਾ ਸਰਸਾ, 85 ਮੈਂਬਰ ਸੁਖਦੀਪ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਗੁਰਦਰਸ਼ਨ ਸਿੰਘ ਇੰਸਾਂ ਬੂਟਾ ਸਿੰਘ ਇੰਸਾਂ ਗੁਰਭੇਜ ਸਿੰਘ ਅਤੇ 85 ਮੈਂਬਰ ਭੈਣਾਂ ਸਤਿਆ ਇੰਸਾਂ , ਮਨਦੀਪ ਇੰਸਾਂ , ਸੁਨੀਤਾ ਇੰਸਾਂ ,ਸੁਮਨ ਇੰਸਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਗੁਰਰਾਜ ਸਿੰਘ ਇੰਸਾ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ, ਪ੍ਰੇਮੀ ਚਿਮਨ ਲਾਲ ਇੰਸਾਂ , ਪ੍ਰੇਮੀ ਗੁਰਿੰਦਰ ਸਿੰਘ ਇੰਸਾਂ , ਪ੍ਰੇਮੀ ਨਿਰਮਲ ਸਿੰਘ (ਕਾਕਾ) ਇੰਸਾਂ , ਪ੍ਰੇਮੀ ਸ਼ਿਵਰਾਜ ਸਿੰਘ ਇੰਸਾਂ ਪ੍ਰੇਮੀ ਅੰਗਰੇਜ਼ ਸਿੰਘ ਇੰਸਾਂ, ਪ੍ਰੇਮੀ ਸੇਵਕ ਹਰਪ੍ਰੀਤ ਸਿੰਘ ਇੰਸਾਂ, ਕੈਪਟਨ ਅਮਰਜੀਤ ਸਿੰਘ ਇੰਸਾਂ ਪ੍ਰੇਮੀ ਰਾਜਪਾਲ ਸਿੰਘ ਇੰਸਾਂ, ਪ੍ਰੇਮੀ ਜਗਸੀਰ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਸਾਕ-ਸਬੰਧੀ ਰਿਸ਼ਤੇਦਾਰਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।