Punjab Roadways News: ਚੰਡੀਗੜ੍ਹ। ਪੀਆਰਟੀਸੀ ਅਤੇ ਪਨਬੱਸ ਕੱਚੇ ਕਰਮਚਾਰੀਆਂ ਵੱਲੋਂ 6 ਜਨਵਰੀ ਤੋਂ ਤਿੰਨ ਦਿਨ ਲਈ ਪੰਜਾਬ ਭਰ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਹੈ ਅਤੇ ਇਸ ਹੜਤਾਲ ਵਿੱਚ ਕੋਈ ਵੀ ਕੱਚਾ ਕਰਮਚਾਰੀ ਨਾ ਤਾਂ ਬੱਸ ਚਲਾਏਗਾ ਅਤੇ ਨਾ ਹੀ ਬੱਸ ਅੱਡਿਆਂ ਵਿੱਚੋਂ ਬੱਸਾਂ ਨੂੰ ਚੱਲਣ ਦਿੱਤਾ ਜਾਏਗਾ। ਇਸ ਹੜਤਾਲ ਲਈ ਪੱਕੇ ਕਰਮਚਾਰੀਆਂ ਦੀ ਮੱਦਦ ਵੀ ਇਸ ਯੂਨੀਅਨ ਵੱਲੋਂ ਮੰਗੀ ਗਈ ਹੈ ਤਾਂ ਕਿ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਕੇੇ ਪੰਜਾਬ ਸਰਕਾਰ ਨੂੰ ਝੁਕਾਇਆ ਜਾ ਸਕੇ। ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਵੱਲੋਂ ਇਸ ਤਿੰਨ ਦਿਨ ਦੇ ਚੱਕਾ ਜਾਮ ਦਾ ਐਲਾਨ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਕੀਤੀ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕੀਤਾ ਗਿਆ।
Read Also : Bathinda Bus Accident: ਧੁੰਦ ਦਾ ਕਹਿਰ, ਬੱਸ ਤੇ ਤੇਲ ਟੈਂਕਰ ਦੀ ਹੋਈ ਜਬਰਦਸਤ ਟੱਕਰ
ਪੀਆਰਟੀਸੀ ਅਤੇ ਪਨਬੱਸ ਕੱਚੇ ਕਾਮੇ ਯੂਨੀਅਨ ਵੱਲੋਂ ਰੇਸ਼ਮ ਸਿੰਘ ਨੇ ਦੱਸਿਆ ਕਿ ਅੱਜ ਉਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਪਰ ਉਨਾਂ ਦੇ ਮੰਗ ਪੱਤਰ ਬਾਰੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਈ ਜਥੇਬੰਦੀਆਂ ਨੂੰ ਸੱਦਿਆ ਗਿਆ ਸੀ ਅਤੇ ਉਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨਾਂ ਦੀ ਮੀਟਿੰਗ ਵੱਖਰੇ ਤੌਰ ’ਤੇ ਹੋਏਗੀ ਪਰ ਦੋ ਯੂਨੀਅਨਾਂ ਦੇ ਮੰਗ ਪੱਤਰ ’ਤੇ ਇਕੱਠੀ ਮੀਟਿੰਗ ਕਰਕੇ ਮੰਤਰੀ ਲਾਲਜੀਤ ਸਿੰਘ ਭੁੱਲਰ ਮੀਟਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਉਨਾਂ ਦੀਆਂ ਮੰਗਾਂ ਬਾਰੇ ਵਿਚਾਰ ਤੱਕ ਨਹੀਂ ਕੀਤਾ ਗਿਆ। Punjab Roadways News
6 ਜਨਵਰੀ ਤੋਂ 8 ਜਨਵਰੀ ਤੱਕ ਹੋਏਗੀ ਹੜਤਾਲ, ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ ਵੀ ਘੇਰਨਗੇ ਕੱਚੇ ਕਾਮੇ | Punjab Roadways News
ਰੇਸ਼ਮ ਸਿੰਘ ਨੇ ਕਿਹਾ ਕਿ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਰਵੱਈਆ ਵੀ ਠੀਕ ਨਹੀਂ ਸੀ ਅਤੇ ਉਨਾਂ ਨੇ ਇਸ਼ਾਰੇ ਵਿੱਚ ਕਿਹਾ ਕਿ ਤਿੰਨ ਦਿਨ ਤਾਂ ਦੂਰ 10 ਦਿਨ ਵੀ ਹੜਤਾਲ ਕਰ ਲਈ ਜਾਵੇ ਤਾਂ ਵੀ ਉਨਾਂ ਨੂੰ ਕੋਈ ਫਰਕ ਨਹੀਂ ਪਏਗਾ, ਪਰ ਕੱਚੇ ਕਾਮਿਆਂ ਪਤਾ ਹੈ ਕਿ ਇਹ ਦਾ ਅਸਰ ਜਨਤਾ ’ਤੇ ਪਏਗਾ। ਉਨਾਂ ਕਿਹਾ ਕਿ ਹੁਣ ਕਾਮਿਆਂ ਵੀ ਮਜ਼ਬੂਰੀ ਹੈ, ਇਸ ਲਈ ਆਮ ਜਨਤਾ ਨੂੰ ਮੁਸ਼ਕਿਲ ਹੋਣ ਦੇ ਬਾਵਜੂਦ ਉਨ੍ਹਾਂ ਤਿੰਨ ਦਿਨ ਦੀ ਹੜਤਾਲ ’ਤੇ ਜਾਣਾ ਪੈ ਰਿਹਾ ਹੈ।
6 ਜਨਵਰੀ ਨੂੰ ਪੰਜਾਬ ਭਰ ਵਿੱਚ ਗੇਟ ਰੈਲੀ ਕੀਤੀਆਂ ਜਾਣਗੀਆਂ
ਉਨਾਂ ਕਿਹਾ ਕਿ 6 ਜਨਵਰੀ ਨੂੰ ਪੰਜਾਬ ਭਰ ਵਿੱਚ ਗੇਟ ਰੈਲੀ ਕੀਤੀਆਂ ਜਾਣਗੀਆਂ ਤਾਂ 7 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ ਨੂੰ ਘੇਰਿਆ ਜਾਏਗਾ। ਇਸ ਤੋਂ ਬਾਅਦ ਦਿੱਲੀ ਜਾਣ ਤੱਕ ਦਾ ਫੈਸਲਾ ਕੀਤਾ ਜਾ ਸਕਦਾ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਹਨ ਅਤੇ ਉਨਾਂ ਨੂੰ ਦੱਸਿਆ ਜਾਏਗਾ ਕਿ ਪੰਜਾਬ ਵਿੱਚ ਉਨਾਂ ਦੀ ਸਰਕਾਰ ਕੀ ਕਰ ਰਹੀ ਹੈ। ਰੇਸ਼ਮ ਸਿੰਘ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ ਘੇਰਨ ਮੌਕੇ ਭਗਵੰਤ ਮਾਨ ਵੱਲੋਂ ਮੀਟਿੰਗ ਲਈ ਸਮਾਂ ਮਿਲਣ ਜਾਂ ਫਿਰ ਗੱਲਬਾਤ ਕਰਨ ਦਾ ਇੰਤਜ਼ਾਰ ਕੀਤਾ ਜਾਏਗਾ, ਜੇਕਰ ਗੱਲਬਾਤ ਨਾ ਹੋਈ ਤਾਂ ਦਿੱਲੀ ਵੱਲ ਰੁਖ ਕਰਨ ਦੇ ਨਾਲ ਪੰਜਾਬ ਵਿੱਚ ਅਣਮਿੱਥੇ ਸਮੇਂ ਲਈ ਵੀ ਹੜਤਾਲ ਕੀਤੀ ਜਾ ਸਕਦੀ ਹੈ।