Road Accident: ਤੇਜ਼ ਰਫਤਾਰ ਬੇਕਾਬੂ ਟਰੱਕ ਸਿੱਧਾ ਦੁਕਾਨਾਂ ’ਚ ਵੜਿਆ

Road Accident
ਮਾਲੇਰਕੋਟਲਾ : ਹਾਦਸਾਗ੍ਰਸਤ ਟਰੱਕ ਅਤੇ ਡਿੱਗਿਆ ਬਿਜਲੀ ਟਰਾਂਸਫਾਰਮਰ।

Road Accident: (ਗੁਰਤੇਜ ਜੋਸ਼ੀ) ਮਲੇਰਕੋਟਲਾ। ਮਲੇਰਕੋਟਲਾ ਲੁਧਿਆਣਾ ਹਾਈਵੇ ਉੱਪਰ ਸਰੌਦ ਬਾਈਪਾਸ ਨੇੜੇ ਇੱਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਸਫੈਦੇ ਦੇ ਰੁੱਖਾਂ ਨੂੰ ਤੋੜਦਾ ਅਤੇ ਬਿਜਲੀ ਦੇ ਟ੍ਰਾਂਸਫਾਰਮ ਨੂੰ ਤੋੜਦਾ ਹੋਇਆ ਦੁਕਾਨਾਂ ’ਚ ਜਾ ਵੜਿਆ ਹਾਦਸੇ ’ਚ ਜਖ਼ਮੀ ਟਰੱਕ ਡਰਾਈਵਰ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab News: ਐਨ.ਆਰ.ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਆਨਲਾਈਨ ਢੰਗ ਰਾਹੀਂ ਹੱਲ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਮੌਕੇ ਤੋਂ ਪ੍ਰਾਪਤ ਵੇਰਵਿਆਂ ਮੁਤਾਬਿਕ ਰਾਤੀਂ ਕਰੀਬ ਇੱਕ ਵਜੇ ਲੁਧਿਆਣਾ ਤੋਂ ਆ ਰਿਹਾ ਇਕ ਤੇਜ਼ ਰਫਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਦਰੱਖਤਾਂ ਅਤੇ ਬਿਜਲੀ ਦੇ ਟਰਾਂਸਫਾਰਮ ਨੂੰ ਤੋੜਦਿਆਂ ਹੋਇਆ ਸਿੱਧਾ ਦੁਕਾਨ ’ਚ ਜਾ ਵੜਿਆ। ਇਸ ਹਾਦਸੇ ’ਚ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਜਦੋਂਕਿ ਰਾਤ ਦਾ ਵੇਲਾ ਹੋਣ ਕਾਰਨ ਅਤੇ ਦੁਕਾਨਾਂ ਬੰਦ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਹਾਦਸੇ ’ਚ ਖੰਭੇ ਟੁੱਟਣ ਕਾਰਨ ਅਤੇ ਬਿਜਲੀ ਟ੍ਰਾਂਸਫਾਰਮਰ ਡਿੱਗਣ ਕਾਰਨ ਸਮੁੱਚੇ ਇਲਾਕੇ ਅੰਦਰ ਬਿਜਲੀ ਸਪਲਾਈ ਠੱਪ ਹੋ ਗਈ। ਇਲਾਕੇ ਦੇ ਉੱਘੇ ਸਮਾਜ ਸੇਵੀ ਮਹਿਮੂਦ ਥਿੰਦ ਮੁਤਾਬਿਕ ਬਿਜਲੀ ਬੰਦ ਹੋ ਜਾਣ ਕਾਰਨ ਨੇੜਲੇ ਮੁਹੱਲਿਆਂ ਵਿਚ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ।

LEAVE A REPLY

Please enter your comment!
Please enter your name here