ਸਪੋਰਟਸ ਡੈਸਕ। Boxing Day Test: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਚੱਲ ਰਹੀ ਹੈ। ਪਹਿਲੇ ਤਿੰਨ ਮੈਚਾਂ ਤੋਂ ਬਾਅਦ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਹੁਣ ਦੋਵੇਂ ਟੀਮਾਂ ਚੌਥੇ ਟੈਸਟ ’ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਭਲਕੇ ਤੋਂ ਭਾਵ 26 ਦਸੰਬਰ ਤੋਂ ਮੈਲਬੋਰਨ ਕ੍ਰਿਕੇਟ ਮੈਦਾਨ (ਐੱਮਸੀਜੀ) ’ਚ ਖੇਡਿਆ ਜਾਵੇਗਾ।
ਇਹ ਖਬਰ ਵੀ ਪੜ੍ਹੋ : Punjab Roadways News: ਮਹਿੰਗਾ ਹੋਇਆ ਪੰਜਾਬ ਦੀਆਂ ਬੱਸਾਂ ’ਚ ਸਫ਼ਰ ਕਰਨਾ, ਪੀਆਰਟੀਸੀ ਨੇ ਚੁੱਪ-ਚੁਪੀਤੇ ਵਧਾਇਆ ਬੱਸਾਂ …
ਕੀ ਹੁੰਦਾ ਹੈ ਬਾਕਸਿੰਗ ਡੇ ਟੈਸਟ | Boxing Day Test
ਐੱਮਸੀਜੀ ’ਚ ਖੇਡੇ ਜਾਣ ਵਾਲੇ ਇਸ ਮੈਚ ਨੂੰ ਬਾਕਸਿੰਗ ਡੇ ਟੈਸਟ ਵੀ ਕਿਹਾ ਜਾਂਦਾ ਹੈ। ਇਸ ਦੇ ਕਈ ਕਾਰਨ ਹਨ। ਦਰਅਸਲ, ਕ੍ਰਿਸਮਸ ਦੇ ਅਗਲੇ ਦਿਨ (25 ਦਸੰਬਰ) ਨੂੰ ਕਈ ਦੇਸ਼ਾਂ ’ਚ ਬਾਕਸਿੰਗ ਡੇ ਵਜੋਂ ਜਾਣਿਆ ਜਾਂਦਾ ਹੈ। ਕੁਝ ਮਾਨਤਾਵਾਂ ਅਨੁਸਾਰ, ਕ੍ਰਿਸਮਸ ਵਾਲੇ ਦਿਨ ਚਰਚ ’ਚ ਇੱਕ ਡੱਬਾ ਰੱਖਿਆ ਜਾਂਦਾ ਹੈ। ਇਸ ਬਕਸੇ ’ਚ ਗਰੀਬਾਂ ਲਈ ਤੋਹਫ਼ੇ ਰੱਖੇ ਜਾਂਦੇ ਹਨ। ਕ੍ਰਿਸਮਿਸ ਤੋਂ ਅਗਲੇ ਦਿਨ, ਡੱਬਾ ਖੋਲ੍ਹਿਆ ਜਾਂਦਾ ਹੈ ਤੇ ਗਰੀਬਾਂ ’ਚ ਸਮਾਨ ਵੰਡਿਆ ਜਾਂਦਾ ਹੈ। ਇਸ ਲਈ ਇਸ ਨੂੰ ਬਾਕਸਿੰਗ ਡੇਅ ਵੀ ਕਿਹਾ ਜਾਂਦਾ ਹੈ। ਕ੍ਰਿਕੇਟ ’ਚ ਬਾਕਸਿੰਗ ਡੇ ਟੈਸਟ ਦੀ ਸ਼ੁਰੂਆਤ 1892 ’ਚ ਮੈਲਬੋਰਨ ’ਚ ਖੇਡੇ ਗਏ ਸ਼ੈਫੀਲਡ ਸ਼ੀਲਡ ਮੈਚ ਨਾਲ ਹੋਈ ਸੀ।
ਪਿਛਲੇ 5 ਬਾਕਸਿੰਗ ਡੇ ਟੈਸਟਾਂ ’ਚ ਭਾਰਤ ਦਾ ਪ੍ਰਦਰਸ਼ਨ
ਕ੍ਰਿਸਮਸ ਦੇ ਅਗਲੇ ਦਿਨ ਭਾਰਤ ਦਾ ਸਾਹਮਣਾ ਅਸਟਰੇਲੀਆ ਨਾਲ ਹੋਵੇਗਾ। ਇਹੀ ਕਾਰਨ ਹੈ ਕਿ ਮੈਲਬੌਰਨ ’ਚ ਖੇਡੇ ਗਏ ਇਸ ਮੈਚ ਨੂੰ ਬਾਕਸਿੰਗ ਡੇ ਟੈਸਟ ਵੀ ਕਿਹਾ ਜਾ ਰਿਹਾ ਹੈ। ਬਾਕਸਿੰਗ ਡੇ ਟੈਸਟ ’ਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਜੇਕਰ ਅਸੀਂ ਪਿਛਲੇ 5 ਬਾਕਸਿੰਗ ਡੇ ਟੈਸਟਾਂ ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤ ਦਾ ਹੱਥ ਸਭ ਤੋਂ ਉੱਪਰ ਹੈ। ਭਾਰਤ ਨੇ 2014, 2018 ਤੇ 2020 ’ਚ ਅਸਟਰੇਲੀਆ (ਬਾਕਸਿੰਗ ਡੇ ਟੈਸਟ) ਦਾ ਸਾਹਮਣਾ ਕੀਤਾ ਸੀ। 2018 ’ਚ ਭਾਰਤ ਨੇ 137 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ 2020 ’ਚ ਭਾਰਤ 8 ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ 2021 ਤੇ 2023 ’ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਬਾਕਸਿੰਗ ਡੇ ਟੈਸਟ ਖੇਡਿਆ ਗਿਆ ਸੀ। ਭਾਰਤੀ ਟੀਮ ਨੇ ਦੋਵੇਂ ਜਿੱਤੇ।
MCG ਮੈਦਾਨ ’ਤੇ ਭਾਰਤ ਦਾ ਪੱਲਾ ਭਾਰੀ | Boxing Day Test
ਮੈਲਬੌਰਨ ਕ੍ਰਿਕੇਟ ਮੈਦਾਨ (MCG) ’ਤੇ ਭਾਰਤ ਦਾ ਅਸਟਰੇਲੀਆ ’ਤੇ ਪੱਲਾ ਭਾਰੀ ਹੈ। ਇਹ ਮੈਦਾਨ ਪਿਛਲੇ 10 ਸਾਲਾਂ ’ਚ ਭਾਰਤ ਲਈ ਟੈਸਟ ਮੈਚਾਂ ’ਚ ਅਜਿੱਤ ਕਿਲ੍ਹਾ ਬਣਿਆ ਹੋਇਆ ਹੈ। ਭਾਰਤੀ ਟੀਮ ਨੇ 2014 ਤੋਂ ਹੁਣ ਤੱਕ ਇਸ ਮੈਦਾਨ ’ਤੇ ਅਸਟਰੇਲੀਆ ਵਿਰੁੱਧ ਖੇਡੇ ਗਏ ਕੁੱਲ 3 ਮੈਚ ਖੇਡੇ ਹਨ ਤੇ 2 ’ਚ ਜਿੱਤ ਹਾਸਲ ਕੀਤੀ ਹੈ, ਜਦਕਿ 1 ਮੈਚ ਡਰਾਅ ਰਿਹਾ ਹੈ। ਇਸ ਦੇ ਨਾਲ ਹੀ, ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਪਿਛਲੇ 10 ਸਾਲਾਂ ’ਚ ਐੱਮਸੀਜੀ ’ਚ ਭਾਰਤ ਖਿਲਾਫ ਜਿੱਤ ਦਰਜ ਨਹੀਂ ਕਰ ਸਕੀ ਹੈ। ਇਹ ਅੰਕੜੇ ਭਾਰਤ ਲਈ ਰਾਹਤ ਭਰੇ ਹਨ ਕਿਉਂਕਿ ਟੀਮ ਦੀ ਨਜ਼ਰ ਬੜ੍ਹਤ ’ਤੇ ਹੈ। ਜਦੋਂ ਕਿ ਸਮੁੱਚੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਭਾਰਤ ਨੇ ਇਸ ਮੈਦਾਨ ’ਤੇ ਕੁੱਲ 14 ਟੈਸਟ ਮੈਚ ਖੇਡੇ ਹਨ। ਇਨ੍ਹਾਂ ’ਚ ਉਹ 4 ਜਿੱਤੇ ਹਨ ਤੇ 8 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।