ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਕੈਮੀਕਲ ਟੈਂਕਰ ’ਚ ਭਿਆਨਕ ਧਮਾਕਾ
- 5 ਲੋਕਾਂ ਜਿੰਦਾ ਸੜੇ, 40 ਗੱਡੀਆਂ ਨੂੰ ਲੱਗੀ ਅੱਗ | Jaipur CNG Blast
ਜੈਪੁਰ (ਏਜੰਸੀ)। Jaipur CNG Blast: ਜੈਪੁਰ ’ਚ ਅਜਮੇਰ ਹਾਈਵੇ ’ਤੇ ਦਿੱਲੀ ਪਬਲਿਕ ਸਕੂਲ ਸਾਹਮਣੇ ਸ਼ੁੱਕਰਵਾਰ ਸਵੇਰੇ ਕੈਮੀਕਲ ਨਾਲ ਭਰੇ ਟੈਂਕਰ ’ਚ ਧਮਾਕਾ ਹੋ ਗਿਆ ਹੈ। ਇਸ ਹਾਦਸੇ ’ਚ 5 ਲੋਕ ਜ਼ਿੰਦਾ ਸੜ ਗਏ ਤੇ 35 ਲੋਕ ਝੁਲਸ ਗਏ। ਟੈਂਕਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਸੀ। ਇਸ ਕਾਰਨ ਟੈਂਕਰ ’ਚ ਧਮਾਕਾ ਹੋ ਗਿਆ ਤੇ ਜਲਣ ਵਾਲਾ ਰਸਾਇਣ 200 ਤੋਂ 300 ਮੀਟਰ ਦੂਰ ਤੱਕ ਫੈਲ ਗਿਆ। ਜਿੱਥੇ ਕਿਤੇ ਵੀ ਕੈਮੀਕਲ ਫੈਲਿਆ, ਅੱਗ ਲੱਗ ਗਈ। 40 ਤੋਂ ਜ਼ਿਆਦਾ ਗੱਡੀਆਂ ਨੂੰ ਅੱਗ ਲੱਗ ਗਈ ਹੈ। ਕਈ ਵਾਹਨ ਅਜਿਹੇ ਸਨ, ਜਿੱਥੋਂ ਲੋਕਾਂ ਨੂੰ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਇਹ ਖਬਰ ਵੀ ਪੜ੍ਹੋ : Punjab News: ਕਿਸਾਨ ਆਗੂਆਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੀਟਿੰਗ
ਟੈਂਕਰ ਪਿੱਛੇ ਚੱਲ ਰਹੀ ਇੱਕ ਸਲੀਪਰ ਬੱਸ ਤੇ ਹਾਈਵੇਅ ਦੇ ਕਿਨਾਰੇ ਸਥਿਤ ਇੱਕ ਪਾਈਪ ਫੈਕਟਰੀ ਵੀ ਸੜ ਗਈ ਹੈ। ਧਮਾਕੇ ਤੇ ਅੱਗ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਦਸੇ ਵਾਲੀ ਥਾਂ ’ਤੇ ਰਸਾਇਣ ਫੈਲਣ ਕਾਰਨ ਬਚਾਅ ਕਾਰਜਾਂ ’ਚ ਦਿੱਕਤ ਆ ਰਹੀ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ 30 ਤੋਂ ਜ਼ਿਆਦਾ ਐਂਬੂਲੈਂਸਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ। ਸਾਰੇ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਤੇ ਕਈ ਮੰਤਰੀ ਹਾਦਸੇ ਦੇ ਕਾਰਨਾਂ ਬਾਰੇ ਜਾਣਨ ਲਈ ਮੌਕੇ ’ਤੇ ਇਕੱਠੇ ਹੋਏ ਹਨ।
ਟੈਂਕਰ ਯੂ-ਟਰਨ ਲੈ ਰਿਹਾ ਸੀ ਉਦੋਂ ਟੱਕਰ ਹੋਈ ਹੈ | Jaipur CNG Blast
ਜਾਣਕਾਰੀ ਮੁਤਾਬਕ ਟੈਂਕਰ ਸਵੇਰੇ ਕਰੀਬ ਅਜਮੇਰ ਤੋਂ ਜੈਪੁਰ ਵੱਲ ਆ ਰਿਹਾ ਸੀ। ਸਵੇਰੇ ਕਰੀਬ 5.44 ਵਜੇ ਉਹ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਤੋਂ ਅਜਮੇਰ ਵੱਲ ਯੂ-ਟਰਨ ਲੈ ਰਿਹਾ ਸੀ। ਇਸ ਦੌਰਾਨ ਜੈਪੁਰ ਵੱਲੋਂ ਆ ਰਹੇ ਇੱਕ ਟਰੱਕ ਦੀ ਟੈਂਕਰ ਨਾਲ ਟੱਕਰ ਹੋ ਗਈ।
ਲੋਕ 70 ਫੀਸਦੀ ਤੱਕ ਝੁਲਸੇ ਲੋਕ | Jaipur CNG Blast
- ਰਾਜਸਥਾਨ ਦੇ ਮੈਡੀਕਲ ਮੰਤਰੀ ਗਜੇਂਦਰ ਸਿੰਘ ਖਿਨਵਸਰ ਨੇ ਐਸਐਮਐਸ ਹਸਪਤਾਲ ’ਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ।
- ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਸਵੇਰੇ ਐਸਐਮਐਸ ਹਾਦਸੇ ’ਚ ਕਈ ਜ਼ਖਮੀ 70 ਫੀਸਦੀ ਤੱਕ ਝੁਲਸ ਗਏ ਹਨ।