Zakir Hussain: ਨਵੀਂ ਦਿੱਲੀ, (ਏਜੰਸੀ)। ਦੇਸ਼ ਦੇ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਾਨ ਫਰਾਂਸਿਸਕੋ ਵਿੱਚ ਆਖਰੀ ਸਾਹ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਬਲਾ ਵਾਦਕ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ’ਸ਼ਾਸ਼ਤਰੀ ਸੰਗੀਤ ਦੀ ਦੁਨੀਆ ’ਚ ਆਪਣੀ ਅਮਿਟ ਛਾਪ ਛੱਡਣ ਵਾਲੇ ਉਸਤਾਦ ਜਾਕਿਰ ਹੁਸੈਨ ਦੇ ਦੇਹਾਂਤ ਨਾਲ ਮੈਨੂੰ ਬੇਹੱਦ ਦੁਖ ਪਹੁੰਚਿਆ ਹੈ। ਤਬਲਾ ਵਾਦਨ ਨੂੰ ਆਪਣੀ ਜੀਵਨ ਸ਼ੈਲੀ ਬਣਾਉਣ ਵਾਲੇ ਜ਼ਾਕਿਰ ਹੁਸੈਨ ਨੇ ਆਪਣੀ ਕਲਾ ਦੀ ਚਮਕ ਅਤੇ ਸ਼ਾਨ ਨਾਲ ਭਾਰਤੀ ਸੰਗੀਤ ਨੂੰ ਵਿਸ਼ਵ ਭਰ ਵਿੱਚ ਮਾਣ ਦਿਵਾਇਆ। ਉਨ੍ਹਾਂ ਦਾ ਦੇਹਾਂਤ ਕਲਾ ਅਤੇ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੁੱਖ ਦੀ ਇਸ ਘੜੀ ਵਿੱਚ ਉਸਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਮੇਰੀ ਡੂੰਘੀ ਹਮਦਰਦੀ ਹੈ।
ਇਹ ਵੀ ਪੜ੍ਹੋ: 5 Rupee Coin: ਆਰਬੀਆਈ ਨੇ ਕਿਉਂ ਬੰਦ ਕਰ ਦਿੱਤਾ 5 ਰੁਪਏ ਦਾ ਸਿੱਕਾ, ਕਾਰਨ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਮਸ਼ਹੂਰ ਸ਼ਾਇਰ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਐਕਸ ’ਤੇ ਲਿਖਿਆ, ‘ਅਲਵਿਦਾ ਉਸਤਾਦ, ਕੋਈ ਜਾਕਿਰ ਹੁਸੈਨ ਪੂਰੀ ਦੁਨੀਆ ਲਈ ਇੰਜ ਹੀ ਨਹੀਂ ਉਸਤਾਦ ਬਣ ਜਾਂਦਾ ਹੈ, ਤੁਹਾਡੀਆਂ ਉਂਗਲੀਆਂ ਤਬਲੇ ’ਤੇ ਥਾਪ ਦਿੰਦੀਆਂ ਸਨ ਤਾਂ ਅਜਿਹਾ ਲੱਗਦਾ ਸੀ ਕਿ ਤਬਲਾ ਖੁਦ ਆਤਮਮੁਗਧ ਹੋ ਕੇ ਵਜ ਰਿਹੈ ਹੈ। ਤੁਹਾਡੀ ਸਾਹ ਭਾਵੇਂ ਰੁੱਕ ਗਏ ਪਰ ਤੁਹਾਡੇ ਤਬਲੇ ਦੀ ਥਾਪ ਇਸ ਸੰਸਾਰ ’ਚ ਅਨੰਤ ਕਾਲ ਤੱਕ ਗੂੰਜਦੀ ਰਹੇਗੀ। Zakir Hussain