ਸੁਰੱਖਿਆ ਕਰਮੀਆਂ ਦੇ ਫੁੱਲੇ ਹੱਥ-ਪੈਰ
ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਮਿਲੇ ਬੰਬ ਦੀ ਜਾਂਚ ਚੱਲ ਹੀ ਰਹੀ ਹੈ ਕਿ ਵਿਧਾਨ ਭਵਨ ਕੰਪਲੈਕਸ ‘ਚ ਇੱਕ ਹੋਰ ਰਸਾਇਣ ਪਦਾਰਥ ਦੇ ਮਿਲਣ ਨਾਲ ਸੁਰੱਖਿਆ ਕਰਮੀਆਂ ਦੇ ਹੱਥ-ਪੈਰ ਫੁੱਲ ਗਏ ਆਨਨ-ਫਾਨਨ ‘ਚ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਾਕਰੀ ਪਹੁੰਚੇ ਸੂਬਾ ਪੁਲਿਸ ਦੇ ਅੱਤਵਾਦੀ ਰੋਕੂ ਦਸਤੇ (ਏਟੀਐੱਸ) ਆਈ ਜੀ ਅਸੀਮ ਅਰੁਣ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਵਿਧਾਨ ਭਵਲ ਦੀ ਚੈਕਿੰਗ ਕੀਤੀ ਜਾ ਰਹੀ ਸੀ ਚੈਕਿੰਗ ਦੌਰਾਨ ਪਾਨ ਮਸਾਲੇ ਦੇ ਪੈਕਟ ਆਦਿ ਮਿਲੇ ਸਨ ਉਸ ਪੈਕਟ ਨੂੰ ਜਿਸ ‘ਚ ਮੈਗਨੀਸ਼ਅਮ ਸਲਫੇਟ ਮਿਲਿਆ ਹੈ ਉਸ ਨੂੰ ਕਬਜ਼ੇ ‘ਚ ਲੈ ਲਿਆ ਹੈ ਅਰੁਣ ਦੇ ਮੁਤਾਬਿਕ ਮੈਗਨੀਸ਼ੀਅਮ ਸਲਫੇਟ ਪੈਕਿੰਗ ਮਟੀਰੀਅਲ ‘ਚ ‘ਡਰਾਇੰਗ ਏਜੰਟ’ ਦੇ ਰੂਪ ‘ਚ ਵਰਤਿਆ ਜਾਂਦਾ ਹੈ ਏਟੀਐੱਸ ਨੇ ਇਸ ਨੂੰ ਕਬਜ਼ੇ ‘ਚ ਲੈ ਲਿਆ ਹੈ
ਪਾਨ ਮਸਾਲੇ ਦੇ ਪੈਕਟ ‘ਚ ਛੁਪਾਇਆ ਗਿਆ ਸੀ
ਆਈਜੀ ਅਰੁਣ ਨੇ ਕੁਝ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਜ਼ਰੂਰਤ ਪਈ ਤਾਂ ਵਿਧਾਇਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਵਿਸਫੋਟਕ ਮਿਲਣ ਵਾਲੀ ਜਗ੍ਹਾਂ ‘ਤੇ ਸਿਰਫ਼ ਵਿਧਾਇਕ, ਸਦਨ ਦੇ ਸੁਰੱਖਿਆ ਕਰਮੀ ਤੇ ਸਫ਼ਾਈ ਕਰਮਚਾਰੀ ਹੀ ਜਾ ਸਕਦੇ ਹਨ ਜਾਂਚ ‘ਚ ਸੀਸੀਟੀਵੀ ਫੁਟੇਜ਼ ਦੀ ਵੀ ਮਦਦ ਲਈ ਜਾ ਰਹੀ ਹੈ ਦੱਸਣਯੋਗ ਹੈ ਕਿ ਸਦਨ ਦੇ ਅੰਦਰ ਸਮਾਜਵਾਦੀ ਪਾਰਟੀ (ਸਪਾ) ਮੈਂਬਰਾਂ ਦੇ ਬੈਠਣ ਵਾਲੀ ਜਗ੍ਹਾਂ ‘ਤੇ ਇੱਕ ਸੀਟ ਦੇ ਹੇਠਾਂ ਬੀਤੀ 12 ਜੁਲਾਈ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਨਿਯਮਿਤ ਜਾਂਚ ਦੌਰਾਨ ਸਫ਼ੈਦ ਪਾਊਡਰ ਪਾਇਆ ਗਿਆ ਸੀ
ਉੱਧਰ ਸਦਨ ‘ਚ ਮਿਲੇ ਵਿਸਫੋਟਕ ਦੀ ਜਾਂਚ ਚੱਲ ਰਹੀ ਹੈ ਏਟੀਐੱਸ, ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੇ ਸੀਨੀਅਰ ਅਧਿਕਾਰੀਆਂ ਨੇ ਵਿਧਾਨ ਭਵਨ ਦਾ ਦੌਰਾ ਕਰਕੇ ਚੱਪੇ-ਚੱਪੇ ਦੀ ਨਿਗਰਾਨੀ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।