Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਕਲਮਾ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਨੇ ਉਘੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਦੀ ਪੁਸਤਕ ‘ਫ਼ਰੀਦਨਾਮਾ’ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸਰਬਜੀਤ ਸਿੰਘ ਬਰਾੜ ਐਮ.ਡੀ ਵਿਕਟੋਰੀਆ ਆਈਲੈਟਸ ਤੇ ਇੰਮੀਗਰੇਸ਼ਨ ਸਰਵਿਸਿਜ਼ ਸਨ ਤੇ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗਜ਼ਲਗੋ ਅਮਰਜੀਤ ਸਿੰਘ ਜੀਤ ਬਠਿੰਡਾ ਨੇ ਕੀਤੀ ਅਤੇ ਸਮਾਗਮ ਦੇ ਵਿਸੇਸ਼ ਮਹਿਮਾਨ ਵਜੋਂ ਉਘੇ ਸਾਹਿਤਕਾਰ ਹਰਜਿੰਦਰ ਸਿੰਘ ਪੱਤੜ ‘ਕੈਨੇਡਾ’ ਨੇ ਸ਼ਿਰਕਤ ਕੀਤੀ।
ਸਭਾ ਦੇ ਜਰਨਲ ਸਕੱਤਰ ਜਸਵਿੰਦਰ ਜੱਸ ਵੱਲੋਂ ਪਹੁੰਚੇ ਮਹਿਮਾਨਾਂ ਤੇ ਕਵੀ ਸਹਿਬਾਨ ਨੂੰ ਜੀ ਆਂਇਆ ਆਖਿਆ ਗਿਆ। ਪੰਜਾਬੀ ਨਾਮਵਰ ਸਾਹਿਤਕਾਰ ਲਾਲ ਸਿੰਘ ਕਲਸੀ ਨੇ ਕਿਤਾਬ ਤੇ ਪਰਚਾ ਪੜਿਆ ਤੇ ਵੰਗੜ ਸਾਹਿਬ ਨੂੰ ਪੁਸਤਕ ਲਈ ਮੁਬਾਰਕਬਾਦ ਦਿੱਤੀ। ਸਮਾਗਮ ਦੌਰਾਨ ਫ਼ਰੀਦਨਾਮਾ ਪੁਸਤਕ ਤੋਂ ਇਲਾਵਾ ਹਰਜਿੰਦਰ ਸਿੰਘ ਪੱਤੜ ‘ਕੈਨੇਡਾ’ ਦੀ ਪੁਸਤਕ ‘ਪੈਂਡਾਂ’ ਤੇ ਸੁਰਿੰਦਰ ਸੋਹਲ ਦੀ ਪੁਸਤਕ ‘ਖੰਡਰ ਖਾਮੋਸ਼ ਤੇ ਰਾਤ’ ਵੀ ਲੋਕ ਅਰਪਣ ਕੀਤੀ ਗਈ। ਇਹ ਜਾਣਕਾਰੀ ਪ੍ਰੈਸ ਨਾਲ ਸਭਾ ਦੇ ਜਰਨਲ ਸਕੱਤਰ ਜਸਵਿੰਦਰ ਜੱਸ ਨੇ ਸਾਂਝੀ ਕੀਤੀ ।
ਇਹ ਵੀ ਪੜ੍ਹੋ: Government New Scheme: ਵੱਡੀ ਖੁਸ਼ਖਬਰੀ, ਔਰਤਾਂ ਦੀ ਹੋ ਗਈ ਬੱਲੇ-ਬੱਲੇ, ਹਰ ਮਹੀਨੇ ਮਿਲਣਗੇ 7 ਹਜ਼ਾਰ ਰੁਪਏ, ਜਾਣੋ ਕਿਵ…
ਇਸ ਸਮਾਗਮ ਦੌਰਾਨ ਕਾਵਿ ਮਹਿਫਲ ਵੀ ਰਚਾਈ ਗਈ। ਕਵੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ ਤੇ ਸਰੋਤਿਆਂ ਦੇ ਦਿਲਾਂ ਨੂੰ ਮੋਹਿਆ। ਇਸ ਮਹਿਫ਼ਲ ਦੌਰਾਨ 50 ਤੋਂ 60 ਦੇ ਕਰੀਬ ਸਾਹਿਤਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ ਤੇ ਵਾਹ-ਵਾਹ ਖੱਟੀ। ਸਮਾਗਮ ਦੌਰਾਨ ਆਏ ਮਹਿਮਾਨਾਂ ਦਾ ਸਭਾ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨ ਵੱਲੋਂ ਸਨਮਾਨਿਤ ਗਿਆ। ਇਸ ਸਮਾਗਮ ਦੇ ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਗਜ਼ਲਗੋ ਸਿਕੰਦਰ ਮਾਨਵ ਤੇ ਜਸਵੀਰ ਫੀਰਾ ਨੇ ਨਿਭਾਈ। Faridkot News
ਇਸ ਸਮੇਂ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ, ਜਨਰਲ ਸਕੱਤਰ ਜਸਵਿੰਦਰ ਜੱਸ, ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ ਅਟਵਾਲ ਐਡਵੋਕੇਟ, ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਸਹਾਇਕ ਸਕੱਤਰ ਸੁਖਬੀਰ ਸਿੰਘ ਬਾਬਾ, ਮੀਡੀ ਇੰਚਾਰਜ ਅਸੀਸ ਕੁਮਾਰ, ਗਿਆਨੀ ਮੁਖਤਿਆਰ ਸਿੰਘ ਵੰਗੜ, ਕੇ.ਪੀ ਸਿੰਘ, ਕਰਨ, ਮੈਬਰ ਹਰਸੰਗੀਤ ਸਿੰਘ ਗਿੱਲ, ਇੰਜ. ਚਰਨਜੀਤ ਸਿੰਘ, ਤੇ ਸ਼ਾਇਰ ਜਗੀਰ ਸੱਧਰ, ਹੈਰੀ ਸਿਰਾਜ, ਲੋਕ ਗਾਇਕ ਪਾਲ ਰਸੀਲਾ, ਗੁਲਾਬ ਸਿੰਘ, ਗੁਰਪ੍ਰੀਤ ਮੱਲਕੇ,ਪ੍ਰੀਤ ਭਗਵਾਨ,ਧਰਮ ਪ੍ਰਵਾਨਾ, ਪਰਮਜੀਤ ਪੱਪੂ, ਸੁਰਜੀਤ ਸਾਜਨ,ਸੁਰਿੰਦਰ ਦਮਦਮੀ, ਰਾਕੇਸ਼ ਕੁਮਾਰ, ਸੁਖਦੀਪ ਸਿੰਘ ਹਾਂਡਾ, ਰਿਸੀ ਕੌਸ਼ਿਕ, ਗੁਰਪ੍ਰੀਤ ਸਿੰਘ, ਹੁਕਮਦੇਵ, ਸਵਰਨ ਸਿੰਘ ਵੰਗੜ, ਪ੍ਰਕਾਸ਼ ਕੌਰ ਬਰਾੜ, ਰਾਜ ਧਾਲੀਵਾਲ ਆਦਿ ਹਾਜ਼ਰ ਹੋਏ।