Naamcharcha News: ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਅਬੋਹਰ, ਸ੍ਰੀ ਕਿੱਕਰਖੇੜਾ, ਖੂਈਆਂ ਸਰਵਰ, ਆਜਮਵਾਲਾ, ਬੱਲੂਆਣਾ ਅਤੇ ਸੀਤੋਗੁੰਨੋ ਬਲਾਕਾਂ ‘ਚ ਹੋਈਆਂ ਬਲਾਕ ਪੱਧਰੀ ਹਫਤਾਵਾਰੀ ਨਾਮਚਰਚਾ
Naamcharcha News: ਅਬੋਹਰ (ਮੇਵਾ ਸਿੰਘ)। ਬਲਾਕ ਅਬੋਹਰ, ਸ੍ਰੀ ਕਿੱਕਰਖੇੜਾ, ਖੂਈਆਂ ਸਰਵਰ, ਆਜਮਵਾਲਾ, ਬੱਲੂਆਣਾ ਅਤੇ ਬਲਾਕ ਸੀਤੋਗੁੰਨੋ ਦੀਆਂ ਬਲਾਕ ਪੱਧਰੀ ਹਫਤਾਵਾਰੀ ਨਾਮ ਚਰਚਾ ਸਹਿਰ ਅਬੋਹਰ ਤੇ ਬਲਾਕਾਂ ਦੇ ਵੱਖ ਵੱਖ ਪਿੰਡਾਂ ਵਿਚ ਸਮੂਹ ਸਾਧ-ਸੰਗਤ ਵੱਲੋਂ ਧੂਮ-ਧਾਮ ਨਾਲ ਕੀਤੀਆਂ ਗਈਆਂ। ਇਸ ਦੌਰਾਨ ਵੱਡੀ ਗਿਣਤੀ ਵਿਚ ਸਮੂਹ ਸਾਧ-ਸੰਗਤ ਨੇ ਆਪਣੀ ਹਾਜ਼ਰੀ ਨਾਮਚਰਚਾ ਦੌਰਾਨ ਲਵਾਈ।
ਸਤਿਸੰਗੀ ਪ੍ਰੇਮੀ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗਰੰਥਾਂ ਵਿਚੋਂ ਕੁੱਲ ਮਾਲਕ ਦੀ ਮਹਿਮਾ ਦਾ ਜੱਸ ਗਾਇਆ ਤੇ ਸੰਤ-ਮਹਾਤਮਾਂ ਦੇ ਅਨਮੋਲ ਬਚਨ ਵੀ ਪੜ੍ਹਕੇ ਸੁਣਾਏ ਗਏ। ਇਸ ਮੌਕੇ ਪੰਜਾਬ ਦੇ 85 ਮੈਂਬਰ ਭੈਣਾਂ ਤੇ ਬਾਈਆਂ, ਬਲਾਕ ਪ੍ਰ੍ਰ੍ਰੇਮੀ ਸੇਵਕਾਂ, ਪਿੰਡਾਂ ਦੀਆਂ ਕਮੇਟੀਆਂ ਦੇ 15 ਮੈਂਬਰਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਅਬੋਹਰ, ਬਲਾਕ ਅਬੋਹਰ ਦੀ ਸਮੂਹ ਸਾਧ-ਸੰਗਤ ਵੱਲੋਂ ਹਫਤਾਵਾਰੀ ਨਾਮਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਅਬੋਹਰ ਵਿਖੇ ਧੂਮ-ਧਾਮ ਨਾਲ ਕੀਤੀ ਗਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਰਾਮਸਰੂਪ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਨਾਮਚਰਚਾ ਦੀ ਸੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਭੈਣ ਆਸਾ ਇੰਸਾਂ, ਰੇਣੂ ਇੰਸਾਂ, ਨੀਰੂ ਇੰਸਾਂ, ਨਿਰਮਲਾ ਇੰਸਾਂ, ਜੋਨਾਂ ਦੇ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈ ਟੀ ਵਿੰਗ ਦੇ ਮੈਂਬਰ ਵੀ ਤੇ ਹੋਰ ਵੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਨਾਮ ਚਰਚਾ ਦੌਰਾਨ ਲਵਾਈ।
ਖੂਈਆਂ ਸਰਵਰ। ਬਲਾਕ ਖੂਈਆਂ ਸਰਵਰ ਦੀ ਸਮੂਹ ਸਾਧ-ਸੰਗਤ ਵੱਲੋਂ ਹਫਤਾਵਾਰੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਖੂਈਆਂ ਸਰਵਰ ਵਿਖੇ ਧੂਮ-ਧਾਮ ਨਾਲ ਕੀਤੀ ਗਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਲਾਭ ਚੰਦ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਨਾਮਚਰਚਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 85 ਬਲਾਕ ਦੇ ਪਿੰਡਾਂ ਤੋਂ ਪ੍ਰੇਮੀ ਸੇਵਕ, ਪਿੰਡਾਂ ਦੀਆਂ ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈ ਟੀ ਵਿੰਗ ਦੇ ਮੈਂਬਰ ਵੀ ਤੇ ਹੋਰ ਵੀ ਸੇਵਾਦਾਰ ਤੇ ਸਾਧਸੰਗਤ ਨੇ ਨਾਮਚਰਚਾ ਵਿਚ ਆਪਣੀ ਹਾਜ਼ਰੀ ਲਗਵਾਈ। Naamcharcha News
ਆਜਮਵਾਲਾ। ਬਲਾਕ ਆਜਮਵਾਲਾ ਦੀ ਸਮੂਹ ਸਾਧ-ਸੰਗਤ ਵੱਲੋਂ ਹਫਤਾਵਾਰੀ ਬਲਾਕ ਪੱਧਰੀ ਨਾਮ-ਚਰਚਾ ਬਲਾਕ ਦੇ ਪਿੰਡ ਪੱਤਰੇਵਾਲਾ ਵਿਖੇ ਧੂਮ-ਧਾਮ ਨਾਲ ਕੀਤੀ ਗਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਗੁਰਮਖ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਨਾਮ ਚਰਚਾ ਦੀ ਸੁਰੂਆਤ ਕੀਤੀ, ਅਤੇ ਸਮੂਹ ਸਾਧ-ਸੰਗਤ ਨਾਲ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਵਿਚਾਰ ਵਟਾਂਦਰਾ ਵੀ ਕੀਤਾ।
ਇਸ ਮੌਕੇ 85 ਮੈਂਬਰ ਭੈਣ ਰਿਚਾ ਇੰਸਾਂ, ਨੀਰੂ ਇੰਸਾਂ, ਬਲਾਕ ਪ੍ਰੇਮੀ ਸੇਵਕ ਗੁਰਮਖ ਇੰਸਾਂ, ਰਾਜਬਲੰਬਰ ਸਿੰਘ ਇੰਸਾਂ ਪ੍ਰੇਮੀ ਸੇਵਕ ਆਜਮਵਾਲਾ, ਡਾ: ਗੁਰਮਖ ਇੰਸਾਂ,ਪਿੰਡ ਨਿਹਾਲਖੇੜਾ ਦੇ ਪ੍ਰੇਮੀ ਸੇਵਕ ਬੁੱਧ ਰਾਮ ਇੰਸਾਂ, ਸੋਮਾ ਇੰਸਾਂ ਪ੍ਰੇਮੀ ਸੇਵਕ ਪੱਤਰੇਵਾਲਾ, ਚੇਤ ਰਾਮ ਇੰਸਾਂ, ਕ੍ਰਿਸ਼ਨ ਕਾਲੜਾ ਇੰਸਾਂ, ਨਿਸ਼ੂ ਇੰਸਾਂ, ਬਲਰਾਜ ਇੰਸਾਂ ਤੋਂ ਇਲਾਵਾ ਪਿੰਡਾਂ ਦੇ ਪ੍ਰੇਮੀ ਸੇਵਕ ਤੇ ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈ ਟੀ ਵਿੰਗ ਦੇ ਮੈਂਬਰ ਵੀ ਮੌਜੂਦ ਸਨ। Naamcharcha News
ਬੱਲੂਆਣਾ। ਬਲਾਕ ਬੱਲੂਆਣਾ ਦੀ ਹਫਤਾਵਾਰੀ ਬਲਾਕ ਪੱਧਰੀ ਨਾਮਚਰਚਾ ਬਲਾਕ ਦੇ ਪਿੰਡ ਝੂਮੀਆਂਵਾਲੀ ਵਿਖੇ ਸਮੂਹ ਸਾਧ-ਸੰਗਤ ਵੱਲੋਂ ਧੂਮ-ਧਾਮ ਕੀਤੀ ਗਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਰਾਮ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਨਾਮ ਚਰਚਾ ਦੀ ਸੁਰੂਆਤ ਕੀਤੀ। ਇਸ ਮੌਕੇ ਐਡਵੋਕੇਟ ਵਿਵੇਕ ਇੰਸਾਂ, ਦਲੀਪ ਕੁਮਾਰ ਇੰਸਾਂ 15ਮੈਂਬਰ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਪ੍ਰੇਮੀ ਸੇਵਕ ਤੇ ਕਮੇਟੀਆਂ ਦੇ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈ ਟੀ ਵਿੰਗ ਦੇ ਮੈਂਬਰ ਵੀ ਮੌਜੂਦ ਸਨ।
ਸ੍ਰੀ ਕਿੱਕਰਖੇੜਾ। ਬਲਾਕ ਸ੍ਰੀ ਕਿੱਕਰਖੇੜਾ ਦੀ ਹਫਤਾਵਾਰੀ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ ਹੋਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਸੁਖਚੈਨ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਬਲਾਕ ਪੱਧਰੀ ਨਾਮ ਚਰਚਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਰਾਮ ਪ੍ਰਤਾਪ ਇੰਸਾਂ 15 ਮੈਂਬਰ, ਸੁਭਾਸ ਇੰਸਾਂ 15 ਮੈਂਬਰ, ਸੁਰਿੰਦਰ ਇੰਸਾਂ ਅਤੇ ਹੋਰ ਪਿੰਡਾਂ ਦੇ 15 ਮੈਂਬਰ, ਤੇ ਪਿੰਡਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਅਤੇ ਐਮਐਸਜੀ ਆਈ ਟੀ ਵਿੰਗ ਦੇ ਮੈਂਂਬਰ ਮੌਜੂਦ ਸਨ।
ਸੀਤੋਗੁੰਨੋ। ਬਲਾਕ ਸੀਤੋਗੁੰਨੋ ਦੀ ਹਫਤਾਵਾਰੀ ਬਲਾਕ ਪੱਧਰੀ ਨਾਮ ਚਰਚਾ ਬਲਾਕ ਦੇ ਪਿੰਡ ਹਿੰਮਤਪੁਰਾ ਵਿਖੇ ਸਮੂਹ ਸਾਧ-ਸੰਗਤ ਤੇ ਸੇਵਾਦਾਰਾਂ ਵੱਲੋਂ ਧੂਮ-ਧਾਮ ਨਾਲ ਕੀਤੀ ਗਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਕ੍ਰਿਸ਼ਨ ਲਾਲ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਬਲਾਕ ਪੱਧਰੀ ਨਾਮ ਚਰਚਾ ਦੀ ਸੁਰੂਆਤ ਕੀਤੀ। ਇਸ ਮੌਕੇ ਪਿੰਡਾਂ ਦੇ 15 ਮੈਂਬਰ, ਤੇ ਪਿੰਡਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਅਤੇ ਐਮਐਸਜੀ ਆਈ ਟੀ ਵਿੰਗ ਦੇ ਮੈਂਂਬਰ ਮੌਜੂਦ ਸਨ। Naamcharcha News
ਬਲਾਕ ਕਬਰਵਾਲਾ ਦੀ ਹਫਤਾਵਾਰੀ ਨਾਮ ਚਰਚਾ ਪਿੰਡ ਮੋਹਲਾਂ ਵਿਖੇ ਧੂਮ-ਧਾਮ ਨਾਲ ਕੀਤੀ
ਕਬਰਵਾਲਾ, (ਮੇਵਾ ਸਿੰਘ)। ਬਲਾਕ ਕਬਰਵਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਬਲਾਕ ਦੇ ਪਿੰਡ ਮੋਹਲਾਂ ਵਿਖੇ ਵਿਖੇ ਹੋਈ। ਬਲਾਕ ਦੀ ਸਮੂਹ ਸਾਧ-ਸੰਗਤ ਨੇ ਵੀ ਵੱਡੀ ਗਿਣਤੀ ਵਿਚ ਨਾਮ ਚਰਚਾ ਦੌਰਾਨ ਹਾਜ਼ਰੀ ਲਗਵਾਈ। ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਨੀਲਕੰਠ ਇੰਸਾਂ ਨੇ ਪਵਿੱਤਰ ਨਾਅਰਾ ਬੋਲ ਕੇ ਨਾਮਚਰਚਾ ਦੀ ਸੁਰੂਆਤ ਕੀਤੀ। ਨਾਮਚਰਚਾ ਵਿਚ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਗਰੰਥਾਂ ਵਿੱਚੋਂ ਕੁੱਲ ਮਾਲਕ ਦੀ ਮਹਿਮਾ ਦਾ ਜੱਸ ਗਾਇਆ ਤੇ ਸੰਤ-ਮਹਾਤਮਾਂ ਦੇ ਅਨਮੋਲ ਬਚਨ ਵੀ ਪੜ੍ਹਕੇ ਸੁਣਾਏ ਗਏ।
ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਗੁਰਪ੍ਰੀਤ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ,ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ ਤੇ ਹੋਰ ਵੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਨਾਮ ਚਰਚਾ ਦੌਰਾਨ ਲਵਾਈ।