ਇਸ ਦਿਨ ਹੋਵੇਗਾ ਸਟਾਰ ਬੈਡਮਿੰਟਰ ਖਿਡਾਰਨ ਦਾ ਵਿਆਹ, ਜਾਣੋ ਕੌਣ ਹਨ ਉਨ੍ਹਾਂ ਦੇ ਹੋਣ ਵਾਲੇ ਪਤੀ

PV Sindhu Wedding
ਇਸ ਦਿਨ ਹੋਵੇਗਾ ਸਟਾਰ ਬੈਡਮਿੰਟਰ ਖਿਡਾਰਨ ਦਾ ਵਿਆਹ, ਜਾਣੋ ਕੌਣ ਹਨ ਉਨ੍ਹਾਂ ਦੇ ਹੋਣ ਵਾਲੇ ਪਤੀ

22 ਦਸੰਬਰ ਨੂੰ ਹੋਵੇਗਾ ਪੀਵੀ ਸਿੰਧੂ ਦਾ ਵਿਆਹ | PV Sindhu Wedding

  • 2016 ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤ ਕੇ ਕੀਤਾ ਸੀ ਭਾਰਤ ਦਾ ਨਾਂਅ ਰੌਸ਼ਨ

PV Sindhu Wedding: ਸਪੋਰਟਸ ਡੈਸਕ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਉਹ 22 ਦਸੰਬਰ ਨੂੰ ਉਦੈਪੁਰ ’ਚ ਹੈਦਰਾਬਾਦ ’ਚ ਰਹਿਣ ਵਾਲੇ ਵੈਂਕਟ ਦੱਤਾ ਸਾਈਂ ਨਾਲ ਵਿਆਹ ਦੇ ਬੰਧਨ ’ਚ ਬੱਝੇਗੀ। ਵੈਂਕਟ ਪੋਸੀਡੇਕਸ ਟੈਕਨੋਲੋਜੀਜ਼ ਦੇ ਕਾਰਜਕਾਰੀ ਨਿਰਦੇਸ਼ਕ ਹਨ। ਸਿੰਧੂ ਦੇ ਪਿਤਾ ਪੀਵੀ ਰਮਨ ਨੇ ਸੋਮਵਾਰ ਰਾਤ ਲਖਨਊ ’ਚ ਕਿਹਾ, ’ਦੋਵੇਂ ਪਰਿਵਾਰ ਇੱਕ-ਦੂਜੇ ਨੂੰ ਜਾਣਦੇ ਸਨ, ਪਰ ਸਭ ਕੁਝ ਇਕ ਮਹੀਨੇ ਪਹਿਲਾਂ ਹੀ ਤੈਅ ਹੋ ਗਿਆ ਹੈ। PV Sindhu Wedding

ਇਹ ਖਬਰ ਵੀ ਪੜ੍ਹੋ : Punjab Railway News: ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਰਾਕੇਟ ਵਾਂਗ ਵਧਣਗੇ ਜ਼ਮੀਨਾਂ ਦ…

ਇਹ ਸਿਰਫ ਸੰਭਵ ਸਮਾਂ ਸੀ, ਕਿਉਂਕਿ ਉਸ ਦਾ (ਸਿੰਧੂ) ਦਾ ਸਮਾਂ ਜਨਵਰੀ ਤੋਂ ਬਹੁਤ ਵਿਅਸਤ ਹੋਣ ਵਾਲਾ ਹੈ। ਸਿੰਧੂ ਦੇ ਪਿਤਾ ਨੇ ਕਿਹਾ, ‘ਇਸ ਲਈ ਦੋਵਾਂ ਪਰਿਵਾਰਾਂ ਨੇ 22 ਦਸੰਬਰ ਨੂੰ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਰਿਸੈਪਸ਼ਨ 24 ਦਸੰਬਰ ਨੂੰ ਹੈਦਰਾਬਾਦ ’ਚ ਹੋਵੇਗੀ। ਉਹ ਜਲਦੀ ਹੀ ਆਪਣੀ ਸਿਖਲਾਈ ਸ਼ੁਰੂ ਕਰੇਗੀ, ਕਿਉਂਕਿ ਅਗਲਾ ਸੀਜ਼ਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ। ਵਿਆਹ ਨਾਲ ਸਬੰਧਤ ਪ੍ਰੋਗਰਾਮ 20 ਦਸੰਬਰ ਤੋਂ ਸ਼ੁਰੂ ਹੋਣਗੇ।’ PV Sindhu Wedding

ਕੌਣ ਹਨ ਪੀਵੀ ਸਿੰਧੂ ਦੇ ਹੋਣ ਵਾਲੇ ਪਤੀ

ਪੀਵੀ ਸਿੰਧੂ ਦੇ ਹੋਣ ਵਾਲੇ ਪਤੀ ਦਾ ਨਾਂਅ ਵੈਂਕਟ ਦੱਤਾ ਸਾਈਂ ਹੈ। ਉਹ ਹੈਦਰਾਬਾਦ ਦੇ ਰਹਿਣ ਵਾਲੇ ਹਨ। ਵੈਂਕਟ ਦੱਤਾ ਇੱਕ ਕਾਰੋਬਾਰੀ ਹੈ ਤੇ ਵਰਤਮਾਨ ’ਚ ਪੋਸੀਡੇਕਸ ਤਕਨਾਲੋਜੀ ’ਚ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਹੈ। ਪੋਸਾਈਡੇਕਟ ਤਕਨਾਲੋਜੀ ਮੁੱਖ ਤੌਰ ’ਤੇ ਭਾਰਤ ’ਚ ਡਾਟਾ ਪ੍ਰਬੰਧਨ ’ਚ ਕੰਮ ਕਰਦੀ ਹੈ। ਇਸ ’ਚ ਬੈਂਕਿੰਗ, ਬੀਮਾ, ਖਪਤਕਾਰ ਵਿੱਤ, ਹਾਊਸਿੰਗ ਵਿੱਤ, ਪ੍ਰਚੂਨ ਤੇ ਪੂੰਜੀ ਬਾਜ਼ਾਰ ਵਰਗੇ ਖੇਤਰ ਸ਼ਾਮਲ ਹਨ। PV Sindhu Wedding

22 ਦੰਸਬਰ ਨੂੰ ਪੀਵੀ ਸਿੰਧੂ ਦਾ ਵਿਆਹ

ਪੀਵੀ ਸਿੰਧੂ 22 ਦਸੰਬਰ ਨੂੰ ਵੈਂਕਟ ਦੱਤਾ ਸਾਈਂ ਨਾਲ ਵਿਆਹ ਦੇ ਬੰਧਨ ’ਚ ਬੱਝੇਗੀ। ਜਾਣਕਾਰੀ ਮੁਤਾਬਕ ਦੋਵਾਂ ਪਰਿਵਾਰਾਂ ਨੇ 22 ਦਸੰਬਰ ਨੂੰ ਉਦੈਪੁਰ ਸ਼ਹਿਰ ’ਚ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਰਿਸੈਪਸ਼ਨ 24 ਦਸੰਬਰ ਨੂੰ ਹੈਦਰਾਬਾਦ ’ਚ ਹੋਵੇਗੀ। ਉਹ ਜਲਦੀ ਹੀ ਆਪਣੀ ਸਿਖਲਾਈ ਸ਼ੁਰੂ ਕਰੇਗੀ ਕਿਉਂਕਿ ਅਗਲਾ ਸੈਸ਼ਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।

LEAVE A REPLY

Please enter your comment!
Please enter your name here