Barnala News: ਆਜ਼ਾਦ ਉਮੀਦਵਾਰ ਬਾਠ ਦੇ ਹੱਕ ਵਿੱਚ ਕੱਟੂ ਪਿੰਡ ਇਕਤਰਫ਼ਾ ਭੁਗਤਿਆ
- ਪਿੰਡਾਂ ਵਿੱਚ ਭਾਜਪਾ ਵੱਲੋਂ ਵਧੀਆ ਪ੍ਰਦਰਸ਼ਨ | Barnala News
Barnala News: ਬਰਨਾਲਾ (ਗੁਰਪ੍ਰੀਤ ਸਿੰਘ)। ਵਿਧਾਨ ਸਭਾ ਹਲਕਾ ਬਰਨਾਲਾ ਦੀ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਿੱਤ ਹਾਸਲ ਹੋਈ। ਕਾਲਾ ਢਿੱਲੋਂ ਨੂੰ ਸ਼ਹਿਰ ਬਰਨਾਲਾ ਵਿੱਚੋਂ 13 ਹਜ਼ਾਰ ਤੋਂ ਜ਼ਿਆਦਾ ਵੋਟਾਂ ਪਈਆਂ ਜਦੋਂ ਕਿ ਪਿੰਡਾਂ ਵਿੱਚ ਉਨ੍ਹਾਂ ਨੂੰ 9792 ਵੋਟ ਜਦੋਂ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪਿੰਡਾਂ ਵਿੱਚੋਂ ਲੀਡ ਮਿਲੀ ਜਦੋਂ ਕਿ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।
Read Also : Free Solar Chulha Yojana 2024: ਸਰਕਾਰ ਵੱਲੋਂ ਔਰਤਾਂ ਨੂੰ ਵੱਡਾ ਤੋਹਫਾ
ਕਈ ਪਿੰਡਾਂ ਵਿੱਚ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੇ ਜੱਦੀ ਪਿੰਡ ਕੱਟੂ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਇੱਕਤਰਫ਼ਾ 1673 ਵੋਟਾਂ ਪਾਈਆਂ ਜਦੋਂ ਕਿ ਸਾਰੇ ਵਿਰੋਧੀਆਂ ਦੀਆਂ ਵੋਟਾਂ ਮਿਲਾ ਕੇ ਉਨ੍ਹਾਂ ਦੇ ਬਰਾਬਰ ਨਹੀਂ ਪਹੁੰਚ ਸਕੀਆਂ। ਇਸ ਵਾਰ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਪਿੰਡਾਂ ਵਿੱਚੋਂ ਕਾਫ਼ੀ ਵਧੀਆਂ ਵੋਟਾਂ ਹਾਸਲ ਹੋਈਆਂ ਹਨ, ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਭਾਜਪਾ ਨੂੰ ਏਨੇ ਵੱਡੇ ਪੱਧਰ ’ਤੇ ਵੋਟ ਪਈ ਹੋਵੇ।
Barnala News
ਬਰਨਾਲਾ ਸ਼ਹਿਰ ਦੇ ਵਾਰਡਾਂ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 13, 878 ਵੋਟਾਂ ਹਾਸਲ ਹੋਈਆਂ, ਭਾਰਤੀ ਜਨਤਾ ਪਾਰਟੀ ਨੂੰ 11,123, ਆਮ ਆਦਮੀ ਪਾਰਟੀ ਨੂੰ 9739 ਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 8461 ਵੋਟਾਂ ਮਿਲੀਆਂ। ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਅਮਲਾ ਸਿੰਘ ਵਾਲਾ ਵਿੱਚ ਆਪ ਨੂੰ 258, ਕਾਂਗਰਸ ਨੂੰ 304, ਭਾਜਪਾ ਨੂੰ 154 ਤੇ ਆਜ਼ਾਦ ਨੂੰ 181 ਵੋਟਾਂ ਮਿਲੀਆਂ।
ਭੱਦਲਵੱਢ ’ਚ ਆਪ ਨੂੰ 270, ਕਾਂਗਰਸ ਨੂੰ 297, ਭਾਜਪਾ 65 ਤੇ ਆਜ਼ਾਦ ਨੂੰ 130 ਵੋਟਾਂ ਮਿਲੀਆਂ। ਵੱਡਾ ਪਿੰਡ ਸੇਖਾ ਵਿੱਚ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਲੀਡ ਲਈ। ਬਾਠ ਨੂੰ ਇਸ ਪਿੰਡੋਂ 969, ਆਪ ਨੂੰ 817, ਕਾਂਗਰਸ 694, ਭਾਜਪਾ 560 ਵੋਟਾਂ ਹਾਸਲ ਕਰ ਸਕੀ। ਸੰਘੇੜਾ ਪਿੰਡ ਵਿੱਚ ਕਾਂਗਰਸ ਨੂੰ 1048, ਆਪ ਨੂੰ 965, ਭਾਜਪਾ ਨੂੰ 281 ਤੇ ਬਾਠ ਨੂੰ 737 ਵੋਟਾਂ ਮਿਲੀਆਂ।
ਗੁਰਦੀਪ ਸਿੰਘ ਬਾਠ ਦੇ ਜੱਦੀ ਪਿੰਡ ਕੱਟੂ ਵਿਖੇ ਮੁਕਾਬਲਾ ਇਕਤਰਫ਼ਾ ਰਿਹਾ ਕੱਟੂ ਪਿੰਡ ਵਿੱਚ 1673 ਵੋਟਾਂ ਬਾਠ ਨੂੰ ਮਿਲੀਆਂ, ਆਪ ਨੂੰ 301, ਕਾਂਗਰਸ ਨੂੰ 300, ਭਾਜਪਾ ਨੂੰ 139 ਵੋਟਾਂ ਮਿਲੀਆਂ। ਫਰਵਾਹੀ ਪਿੰਡ ਵਿੱਚ ਆਪ ਨੇ ਲੀਡ ਕੀਤੀ ਇਸ ਪਿੰਡ ਵੱਚ ਕਾਂਗਰਸ ਨੂੰ 659, ਆਪ ਨੂੰ 683, ਭਾਜਪਾ ਨੂੰ 162 ਤੇ ਬਾਠ ਨੂੰ 284 ਵੋਟਾਂ ਮਿਲੀਆਂ।
ਵੱਡੇ ਪਿੰਡ ਖੁੱਡੀ ਕਲਾਂ ਵਿੱਚ ਆਮ ਆਦਮੀ ਪਾਰਟੀ ਨੂੰ 1068, ਕਾਂਗਰਸ ਨੂੰ 827, ਭਾਜਪਾ ਨੂੰ 207 ਤੇ ਬਾਠ ਨੂੰ 370 ਵੋਟਾਂ ਮਿਲੀਆਂ, ਧਨੌਲਾ ਸ਼ਹਿਰ ਵਿੱਚ ਆਪ ਨੂੰ 2150, ਕਾਂਗਰਸ ਨੂੰ 1905, ਭਾਜਪਾ ਨੂੰ 1069, ਤੇ ਬਾਠ ਨੂੰ 807 ਵੋਟਾਂ ਮਿਲੀਆਂ। ਹੰਡਿਆਇਆ ਵਿੱਚ ਕਾਂਗਰਸ ਨੂੰ 2103, ਆਪ ਨੂੰ 1583, ਭਾਜਪਾ ਨੂੰ 971 ਤੇ ਬਾਠ ਨੂੰ 830 ਵੋਟਾਂ ਮਿਲੀਆਂ, ਜੋਧਪੁਰ ਪਿੰਡ ਵਿੱਚ ਆਪ ਨੂੰ 418, ਕਾਂਗਰਸ ਨੂੰ 616, ਭਾਜਪਾ ਨੂੰ 149 ਤੇ ਬਾਠ ਨੂੰ 135 ਵੋਟਾਂ ਮਿਲੀਆਂ।
ਆਜ਼ਾਦ ਚੋਣ ਲੜੇ ਗੁਰਦੀਪ ਬਾਠ ਨੇ ਧੰਨਵਾਦੀ ਦੌਰਾ ਕੀਤਾ ਆਰੰਭ
ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਵੱਲੋਂ ਅੱਜ ਸਮੁੱਚੇ ਹਲਕੇ ਦਾ ਧੰਨਵਾਦੀ ਦੌਰਾ ਆਰੰਭ ਕੀਤਾ। ਉਨ੍ਹਾਂ ਕਿਹਾ ਕਿ ਏਨੇ ਫਸਵੇਂ ਮੁਕਾਬਲੇ ਵਿੱਚ ਬਰਨਾਲਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ 17 ਹਜ਼ਾਰ ਦੇ ਕਰੀਬ ਵੋਟਾਂ ਪਾ ਕੇ ਤਕੜਾ ਹੁਲਾਰਾ ਦਿੱਤਾ ਹੈ ਜਿਸ ਕਾਰਨ ਉਹ ਹਰ ਵੋਟਰ ਦੇ ਘਰ ਘਰ ਜਾ ਕੇ ਧੰਨਵਾਦ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੋਣ ਵਿੱਚ ਮਹਿਲ ਕਲਾਂ ਤੇ ਭਦੌੜ ਹਲਕੇ ਦੇ ਆਗੂਆਂ ਵੱਲੋਂ ਸਮਰਥਨ ਦਿੱਤਾ ਗਿਆ ਜਿਸ ਕਾਰਨ ਉਹ ਉੱਥੇ ਜਾ ਕੇ ਵੀ ਧੰਨਵਾਦ ਕਰਨਗੇ।