Punjab Electricity Subsidy: ਬਿਜਲੀ ਸਬਸਿਡੀ ਦੇ ਪੈਸੇ ‘ਤੇ ਪੇਚ ਅੜਿਆ, ਪਾਵਰਕੌਮ ਨੂੰ ਤਨਖਾਹਾਂ ਦੇਣ ਲਈ ਕਰਨਾ ਪੈ ਰਿਹੈ ਇਹ ਕੰਮ

Punjab Electricity Subsidy

ਪਾਵਰਕੌਮ ਨੂੰ ਸਬਸਿਡੀ ਦਾ ਪੈਸਾ ਨਾ ਮਿਲਣ ’ਤੇ ਖ਼ੁਦ ਹੋਣਾ ਪੈ ਰਿਹੈ ਕਰਜ਼ਾਈ

  • ਸਰਕਾਰ ਨੇ ਹੁਣ ਤੱਕ ਦਿੱਤੇ ਸਿਰਫ਼ 11 ਹਜ਼ਾਰ 401 ਕਰੋੜ, 24 ਹਜ਼ਾਰ ਕਰੋੜ ਤੱਕ ਦੀ ਕੀਤੀ ਜਾਣੀ ਐ ਅਦਾਇਗੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Electricity Subsidy: ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਪੈਸਾ ਪਾਵਰਕੌਮ ਨੂੰ ਹੀ ਦਿੱਤਾ ਨਹੀਂ ਜਾ ਰਿਹਾ , ਜਿਸ ਕਰਕੇ ਪਾਵਰਕੌਮ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਪੈਸਾ ਤੱਕ ਮੁੱਕ ਗਿਆ ਹੈ।ਇਸ ਵਿੱਤੀ ਮੁਸ਼ਕਲ ਵਿੱਚੋਂ ਨਿਕਲਣ ਲਈ 1 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲੈਣਾ ਪੈ ਰਿਹਾ ਹੈ ਤਾਂ ਕਿ ਪਾਵਰਕੌਮ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਦੇ ਸਕੇ। ਪੰਜਾਬ ਸਰਕਾਰ ਨੇ 600 ਯੂਨਿਟ ਅਤੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਅਤੇ ਪਿਛਲੇ ਬਕਾਏ ਅਨੁਸਾਰ ਪਾਵਰਕੌਮ ਨੂੰ ਇਸ ਵਿੱਤ ਸਾਲ 24 ਹਜ਼ਾਰ 67 ਕਰੋੜ ਰੁਪਏ ਦੀ ਅਦਾਇਗੀ ਕਰਨੀ ਹੈ।

ਇਹ ਖਬਰ ਵੀ ਪੜ੍ਹੋ : Punjab School Timings: ਪੰਜਾਬ ’ਚ ਸਕੂਲਾਂ ਨੂੰ ਸਖਤ ਹਦਾਇਤਾਂ ਜਾਰੀ ! ਜਾਣੋ ਕੀ ਕਿਹਾ…

ਪਰ ਸਰਕਾਰ ਨੇ ਸਿਰਫ਼ 11 ਹਜ਼ਾਰ 401 ਕਰੋੜ ਰੁਪਏ ਦੀ ਅਦਾਇਗੀ ਹੀ ਕੀਤੀ ਹੈ, ਜਿਸ ਕਾਰਨ ਹੀ ਪਾਵਰਕੌਮ ਖਸਤਾ ਹਾਲ ਵਿੱਚ ਆ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਨਵੰਬਰ ਮਹੀਨੇ ਤੱਕ 14 ਹਜ਼ਾਰ 70 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਸੀ ਪਰ ਇਸ ਵਿੱਤ ਸਾਲ ਨਵੰਬਰ ਮਹੀਨੇ ਤੱਕ 3 ਹਜ਼ਾਰ ਕਰੋੜ ਰੁਪਏ ਦੀ ਘੱਟ ਅਦਾਇਗੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਰਿਹਾਇਸ਼ੀ ਘਰਾਂ ਨੂੰ ਹਰ ਮਹੀਨੇ 300 ਯੂਨਿਟ ਅਤੇ ਹਰ 2 ਮਹੀਨੇ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਂਦੀ ਹੈ। ਇਸ ਲਈ ਪੰਜਾਬ ਸਰਕਾਰ ਵਲੋਂ 7 ਹਜ਼ਾਰ 384 ਕਰੋੜ ਰੁਪਏ ਦੀ ਅਦਾਇਗੀ ਪਾਵਰਕੌਮ ਨੂੰ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਲਈ 10 ਹਜ਼ਾਰ 175 ਕਰੋੜ ਰੁਪਏ ਦੀ ਸਬਸਿਡੀ ਬਣਦੀ ਹੈ।

ਜਦੋਂ ਬਾਕੀ ਹੋਰ ਬਿਜਲੀ ਦੀ ਸਬਸਿਡੀ ਨੂੰ ਮਿਲਾ ਕੇ ਕੁੱਲ 21 ਹਜ਼ਾਰ 909 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ। ਇਸ ਨਾਲ ਹੀ ਪੰਜਾਬ ਸਰਕਾਰ ਨੇ ਪਿਛਲੇ ਸਾਲਾਂ ਦੀ ਬਿਜਲੀ ਸਬਸਿਡੀ ਦੇ ਬਕਾਏ ਦੀ ਕਿਸ਼ਤ 1804 ਕਰੋੜ ਅਤੇ ਇਸ ਦੇ ਵਿਆਜ ਦੇ ਤੌਰ ’ਤੇ 353 ਕਰੋੜ ਰੁਪਏ ਦੀ ਅਦਾਇਗੀ ਕਰਨੀ ਹੈ। ਜਿਹੜਾ ਕਿ ਕੁੱਲ ਮਿਲ ਕੇ 24 ਹਜ਼ਾਰ 67 ਕਰੋੜ ਰੁਪਏ ਦੀ ਬਣ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 4-5 ਵਾਰ ਵਿੱਚ ਲਗਭਗ 1500 ਤੋਂ 2000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ।

ਤਾਂ ਕਿ ਸਾਲ ਦੇ ਅੰਤ ਤੱਕ ਬਿਜਲੀ ਸਬਸਿਡੀ ਦੀ ਸਾਰੀ ਅਦਾਇਗੀ ਪਾਵਰਕੌਮ ਕੋਲ ਪੁੱਜ ਜਾਵੇ ਪਰ ਇਸ ਵਿੱਤ ਸਾਲ ਪੰਜਾਬ ਸਰਕਾਰ ਵੱਲੋਂ ਕਾਫ਼ੀ ਜ਼ਿਆਦਾ ਘੱਟ ਪੈਸਾ ਦਿੱਤਾ ਜਾ ਰਿਹਾ ਹੈ ਅਤੇ ਪਿਛਲੇ ਡੇਢ ਮਹੀਨੇ ਵਿੱਚ ਤਾਂ ਸਿਰਫ਼ 550 ਕਰੋੜ ਰੁਪਏ ਹੀ ਦਿੱਤੇ ਗਏ ਹਨ, ਜਿਸ ਕਾਰਨ ਪਾਵਰਕੌਮ ਦੀ ਸਥਿਤੀ ਕਾਫ਼ੀ ਜ਼ਿਆਦਾ ਖ਼ਰਾਬ ਹੋ ਗਈ ਹੈ ਅਤੇ ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਦੇਣ ਲਈ 1000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪੈ ਰਿਹਾ ਹੈ। Punjab Electricity Subsidy

ਡੇਢ ਮਹੀਨੇ ਵਿੱਚ ਦੇਣੇ ਸਨ 2500 ਕਰੋੜ ਪਰ ਦਿੱਤੇ ਸਿਰਫ਼ 550 ਕਰੋੜ

ਪੰਜਾਬ ਸਰਕਾਰ ਨੇ ਅਕਤੂਬਰ ਅਤੇ ਨਵੰਬਰ ਮਹੀਨੇ ਦੀ 15 ਤਾਰੀਖ਼ ਤੱਕ ਪਾਵਰਕੌਮ ਨੂੰ ਸਿਰਫ਼ 550 ਕਰੋੜ ਰੁਪਏ ਦੀ ਹੀ ਅਦਾਇਗੀ ਕੀਤੀ ਗਈ ਹੈ, ਜਦੋਂ ਕਿ ਇਸ ਡੇਢ ਮਹੀਨੇ ਦੌਰਾਨ ਪਾਵਰਕੌਮ ਨੂੰ 2500 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਚਾਹੀਦੀ ਸੀ। ਪਾਵਰਕੌਮ ਨੂੰ 2 ਹਜ਼ਾਰ ਕਰੋੜ ਰੁਪਏ ਦੇ ਲਗਭਗ ਘੱਟ ਮਿਲਣ ਕਾਰਨ ਹੀ ਪਾਵਰਕੌਮ ਦੇ ਵਿੱਤੀ ਹਾਲਾਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਗਏ ਹਨ। ਪਾਵਰਕੌਮ ਦੇ ਅਧਿਕਾਰੀ ਹੁਣ ਜਲਦ ਹੀ ਬਿਜਲੀ ਮੰਤਰੀ ਕੋਲ ਇਹ ਬੇਨਤੀ ਕਰਨ ਜਾ ਰਹੇ ਹਨ। Punjab Electricity Subsidy

LEAVE A REPLY

Please enter your comment!
Please enter your name here