ਮਿਆਂਮਾਰ ਦੀ ਕਿਸ਼ਤੀ ’ਚੋਂ 2-2 ਕਿਲੋ ਦੇ 3 ਹਜ਼ਾਰ ਪੈਕਟ ਬਰਾਮਦ
- ਅੰਡੇਮਾਨ ਨੇੜੇ 6 ਹਜ਼ਾਰ ਕਿਲੋਗ੍ਰਾਮ ਨਸ਼ਾ ਬਰਾਮਦ, ਤੱਟ ਰੱਖਿਅਕਾਂ ਦੀ ਵੱਡੀ ਬਰਾਮਦਗੀ
ਨਵੀਂ ਦਿੱਲੀ (ਏਜੰਸੀ)। Drug Smuggling: ਇੰਡੀਅਨ ਕੋਸਟ ਗਾਰਡ ਨੇ ਅੰਡੇਮਾਨ-ਨਿਕੋਬਾਰ ਟਾਪੂ ਤੋਂ 6 ਹਜ਼ਾਰ ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਤੱਟ ਰੱਖਿਅਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਪੋਰਟ ਬਲੇਅਰ ਤੋਂ 150 ਕਿਲੋਮੀਟਰ ਦੂਰ ਬੈਰਨ ਆਈਲੈਂਡ ਨੇੜੇ 1 ਕਿਸ਼ਤੀ ’ਚੋਂ 2-2 ਕਿਲੋਗ੍ਰਾਮ ਡਰੱਗ ਦੇ 3 ਹਜ਼ਾਰ ਪੈਕੇਟ ਮਿਲੇ ਹਨ। ਕਿਸ਼ਤੀ ’ਚ ਮਿਆਂਮਾਰ ਦੇ 6 ਨਾਗਰਿਕ ਸਵਾਰ ਸਨ। ਸਾਰਿਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। Drug Smuggling
ਇਹ ਖਬਰ ਵੀ ਪੜ੍ਹੋ : ਛੋਟੇ ਤਲਾਅ ‘ਚ ਡੁੱਬਣ ਕਾਰਨ ਮਾਸੂਮ ਭੈਣ-ਭਰਾ ਦੀ ਮੌਤ
ਤੱਟ ਰੱਖਿਅਕ ਅਧਿਕਾਰੀ ਨੇ ਦੱਸਿਆ ਕਿ ਇਸ ਕਿਸ਼ਤੀ ਨੂੰ ਪਾਇਲਟ ਨੇ 24 ਨਵੰਬਰ ਨੂੰ ਕੋਸਟ ਗਾਰਡ ਦੇ ਡੌਰਨੀਅਰ ਜਹਾਜ਼ ਦੀ ਰੁਟੀਨ ਗਸ਼ਤ ਦੌਰਾਨ ਵੇਖਿਆ ਸੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸ਼ੱਕ ’ਚ ਪਾਇਲਟ ਨੇ ਕਿਸ਼ਤੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਿਸ਼ਤੀ ਦੀ ਰਫਤਾਰ ਵਧਾ ਦਿੱਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪਾਇਲਟ ਨੇ ਪੋਰਟ ਬਲੇਅਰ ਪੁਲਿਸ ਨੂੰ ਸੂਚਨਾ ਦਿੱਤੀ। ਕੁਝ ਸਮੇਂ ਬਾਅਦ ਪੁਲਿਸ ਤੇ ਤੱਟ ਰੱਖਿਅਕਾਂ ਨੇ ਮਿਲ ਕੇ ਕਿਸ਼ਤੀ ਨੂੰ ਫੜ ਲਿਆ। ਜਦੋਂ ਕਿਸ਼ਤੀ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ। ਇਸ ਦੀ ਤਸਕਰੀ ਭਾਰਤ ਵਿੱਚ ਕੀਤੀ ਜਾਣੀ ਸੀ। Drug Smuggling
ਕੋਸਟ ਗਾਰਡ ਵੱਲੋਂ ਫੜੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਸੀ। 10 ਦਿਨ ਪਹਿਲਾਂ 700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ ਤੇ ਗੁਜਰਾਤ ਏਟੀਐਸ ਨੇ 15 ਨਵੰਬਰ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਤੋਂ 500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ। ਇਸ ਦੀ ਕੀਮਤ 700 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਦਿੱਲੀ ਐਨਸੀਬੀ ਨੂੰ ਇਨ੍ਹਾਂ ਦਵਾਈਆਂ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਐਨਸੀਬੀ ਨੇ ਗੁਜਰਾਤ ਐਨਸੀਬੀ, ਕੋਸਟ ਗਾਰਡ ਤੇ ਨੇਵੀ ਦੀ ਮਦਦ ਨਾਲ ਇੱਕ ਕਿਸ਼ਤੀ ਫੜੀ ਜਿਸ ’ਚ ਨਸ਼ੀਲੇ ਪਦਾਰਥ ਛੁਪੇ ਹੋਏ ਸਨ।
ਸਮੁੰਦਰੀ ਰਸਤੇ ਰਾਹੀਂ ਨਸ਼ਾ ਤਸਕਰੀ ਦੇ 6 ਵੱਡੇ ਮਾਮਲੇ | Drug Smuggling
- ਸਤੰਬਰ 2024 : ਦਿੱਲੀ ਕ੍ਰਾਈਮ ਬ੍ਰਾਂਚ ਨੇ 30 ਸਤੰਬਰ ਨੂੰ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ 228 ਕਿਲੋ ਗਾਂਜਾ ਜ਼ਬਤ ਕੀਤਾ ਗਿਆ ਸੀ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 1.14 ਕਰੋੜ ਰੁਪਏ ਦੱਸੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਨਸ਼ਾ ਸਮੁੰਦਰੀ ਰਸਤੇ ਤੋਂ ਆਇਆ ਸੀ।
- ਅਪਰੈਲ 2021 : 150 ਕਰੋੜ ਰੁਪਏ ਦੀ 30 ਕਿਲੋ ਹੈਰੋਇਨ ਸਮੇਤ 8 ਪਾਕਿਸਤਾਨੀ ਗ੍ਰਿਫਤਾਰ ਕੀਤੇ ਗਏ।
- ਜਨਵਰੀ 2020 : ਇੱਕ ਮੱਛੀ ਫੜਨ ਵਾਲੀ ਕਿਸ਼ਤੀ ’ਚੋਂ 5 ਪਾਕਿਸਤਾਨੀਆਂ ਕੋਲੋਂ 175 ਕਰੋੜ ਰੁਪਏ ਦੀ 35 ਕਿਲੋ ਹੈਰੋਇਨ ਜ਼ਬਤ ਕੀਤੀ ਗਈ।
- ਅਗਸਤ 2018 : ਜਾਮ ਸਲਾਯਾ ਤੋਂ 2 ਵਿਅਕਤੀ 5 ਕਿਲੋ ਹੈਰੋਇਨ ਸਮੇਤ ਫੜੇ ਗਏ। ਜਾਂਚ ’ਚ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਭਾਰਤ ’ਚ 100 ਕਿਲੋ ਹੈਰੋਇਨ ਦੀ ਤਸਕਰੀ ਕੀਤੀ ਗਈ ਸੀ, ਜਿਸ ਨੂੰ ਬਾਅਦ ’ਚ ਜ਼ਬਤ ਕਰ ਲਿਆ ਗਿਆ।
- ਜੁਲਾਈ 2017 : ਗੁਜਰਾਤ ਦੇ ਤੱਟ ਤੋਂ ਇੱਕ ਵਪਾਰੀ ਜਹਾਜ਼ ਤੋਂ 1500 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।