ਕੌਮਾਂਤਰੀ ਪੱਤ੍ਰਿਕਾ ‘ਫੋਬਰਸ’ ਦੀ ਸੂਚੀ ਵਿੱਚ ਨੰਬਰ ਵੰਨ ਬਣੀ ਮੋਦੀ ਸਰਕਾਰ
ਨਵੀਂ ਦਿੱਲੀ: ਸਰਕਾਰ ‘ਤੇ ਜਨਤਾ ਦੇ ਭਰੋਸੇ ਦੇ ਮਾਮਲੇ ਵਿੱਚ ਭਾਰਤ ਦੀ ਮੋਦੀ ਸਰਕਾਰ ਪਹਿਲੇ ਨੰਬਰ ‘ਤੇ ਹੈ। ਦੁਨੀਆਂ ਦੀ ਪ੍ਰਸਿੱਧ ਪੱਤ੍ਰਿਕਾ ‘ਫੋਬਰਸ’ ‘ਚ ਪ੍ਰਕਾਸ਼ਿਤ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ (ਓਈਸੀਡੀ) ਦੀ ‘ਗਵਰਨਮੈਂਟ ਐਟ ਦ ਗਲਾਸ 2017’ ਦੀ ਰਿਪੋਰਟ ਅਨੁਸਾਰ ਭਾਰਤ ਨੂੰ ਸਰਕਾਰ ‘ਤੇ ਭਰੋਸੇ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਹੈ, ਜਦੋਂਕਿ ਆਖਰੀ ਸਥਾਨ ਗਰੀਸ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਗਰੀਸ ਜਿੱਥੇ 13 ਫੀਸਦੀ ਨਾਲ ਸਭ ਤੋਂ ਹੇਠਾਂ ਹੈ, ਉੱਥੇ ਭਾਰਤ 73 ਫੀਸਦੀ ਨਾਲ ਸਭ ਤੋਂ ਮੋਹਰੀ ਸਥਾਨ ‘ਤੇ ਹੈ। ਰਿਪੋਰਟ ਮੁਤਾਬਕ ਵੱਖ-ਵੱਖ ਦੇਸ਼ਾਂ ‘ਚ ਲੋਕਾਂ ਦਾ ਸਰਕਾਰ ਪ੍ਰਤੀ ਭਰੋਸਾ ਕਾਫ਼ੀ ਵੱਖਰਾ ਹੈ।
ਸੂਚੀ ਮੁਤਾਬਕ ਭਾਰਤ ‘ਚ ਸਭ ਤੋਂ ਵੱਧ 73 ਫੀਸਦੀ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਹੈ, ਜਦੋਂਕਿ ਕਨੇਡਾ 62 ਫੀਸਦੀ ਲੋਕਾਂ ਦੇ ਭਰੋਸੇ ਦੇ ਨਾਲ ਦੂਜੇ ਨੰਬਰ ‘ਤੇ ਹੈ। 58 ਫੀਸਦੀ ਨਾਲ ਤੁਰਕੀ ਤੀਜੇ ਨੰਬਰ ਜਦੋਂਕਿ 58 ਫੀਸਦੀ ਨਾਲ ਰੂਸ ਚੌਥੇ ਨੰਬਰ ‘ਤੇ ਹੈ। ਸੂਚੀ ਵਿੱਚ ਕੁੱਲ 15 ਦੇਸ਼ ਸ਼ਾਮਲ ਕੀਤੇ ਹਨ।
ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦ ਭਾਰਤੀ ਆਪਣੀ ਸਰਕਾਰ ਅਤੇ ਉਸ ਦੀਆਂ ਨੀਤੀਆਂ ‘ਤੇ ਭਰੋਸਾ ਕਰਦੇ ਹਨ। ਸਰਵੇ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਜਨਤਾ ਦਾ ਭਰੋਸਾ ਬਦਲਦਾ ਰਿਹਾ ਹੈ।
ਅਮਰੀਕਾ 10ਵੇਂ ਨੰਬਰ ‘ਤੇ
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਖਵਾਉਣ ਵਾਲੇ ਅਮਰੀਕਾ ਨੂੰ ਇਸ ਸੂਚੀ ਵਿੱਚ 10ਵਾਂ ਸਥਾਨ ਮਿਲਿਆ ਹੈ। ਇੱਥੇ ਸਿਰਫ਼ 30 ਫੀਸਦੀ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਹੈ। ਸਰਵੇ ਅਨੁਸਾਰ ਗਰੀਸ ਤੇ ਯੂਰਪ ਦੇ ਮਾਈਗ੍ਰੇਸ਼ਨ ਕਾਈਸਿਸ, ਇੱਕ ਤੋਂ ਜ਼ਿਆਦਾ ਚੋਣਾਂ ਅਤੇ ਬੈਂਕਾਂ ਦੇ ਬੰਦ ਹੋਣ ਕਾਰਨ ਸਿਰਫ਼ 13 ਫੀਸਦੀ ਲੋਕ ਸਰਕਾਰ ‘ਤੇ ਭਰੋਸਾ ਕਰਦੇ ਹਨ, ਉੱਥੇ ਘਪਲਿਆਂ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਹੈਂਕਿੰਗ ਦੀਆਂ ਖਬਰਾਂ ਕਾਰਨ ਸਿਰਫ਼ 30 ਫੀਸਦੀ ਲੋਕਾਂ ਨੂੰ ਅਮਰੀਕੀ ਸਰਕਾਰ ‘ਤੇ ਭਰੋਸਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।