Abohar News: ਕੋਰੋਨਾ ਕਾਲ ’ਚ ਪੂਰੇ ਪੰਜਾਬ ’ਚੋਂ ਮੱਲਿਆ ਸੀ ਦੂਜਾ ਸਥਾਨ
Abohar News: ਅਬੋਹਰ (ਮੇਵਾ ਸਿੰਘ)। ਆਪਣੀਆਂ ਬਿਹਤਰ ਸੇਵਾਵਾਂ ਦੇ ਚੱਲਦਿਆਂ ਤਿੰਨ ਵਾਰ ਸਨਮਾਨਿਤ ਹੋ ਚੁੱਕੇ ਅਬੋਹਰ ਸਿਵਲ ਹਸਪਤਾਲ ਬਲੱਡ ਬੈਂਕ ਦੇ ਕਰਮਚਾਰੀ ਅੱਜ ਵੀ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਸਾਲ 1935 ’ਚ ਬਣੀ ਪੁਰਾਣੀ ਬਿਲਡਿੰਗ ’ਚ ਆਪਣੀਆਂ ਸੇਵਾਵਾਂ ਦੇਣ ਲਈ ਮਜ਼ਬੂਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਇੱਥੋਂ ਦੇ ਸਟਾਫ ਨੇ ਪੰਜਾਬ ਸਰਕਾਰ ਤੋਂ ਬਲੱਡ ਬੈਂਕ ਦੀ ਨਵੀਂ ਬਿਲਡਿੰਗ ਬਣਵਾਉਣ ਅਤੇ ਮਰੀਜਾਂ ਦੇ ਹਿਸਾਬ ਨਾਲ ਸਟਾਫ ਦੀ ਭਰਤੀ ਕਰਨ ਦੀ ਮੰਗ ਕਈ ਵਾਰ ਕੀਤੀ ਹੈ, ਪਰੰਤੂ ਸਰਕਾਰ ਵੱਲੋਂ ਅੱਜ ਤੱਕ ਕੋਈ ਗੌਰ ਨਹੀਂ ਫਰਮਾਇਆ ਗਿਆ।
Read Also : ਸਰਕਾਰ ਨੇ ਰੱਦ ਕੀਤੇ 6 ਕਰੋੜ ਰਾਸ਼ਨ ਕਾਰਡ, ਕਿਤੇ ਤੁਹਾਡਾ ਨਾਂਅ ਵੀ ਤਾਂ ਨਹੀਂ ਸ਼ਾਮਲ
ਸੰਨ 1992 ਵਿੱਚ ਸਿਵਲ ਹਸਪਤਾਲ ’ਚ ਇਹ ਬਲੱਡ ਬੈਂਕ ਲਗਾਤਾਰ ਚਲਾਇਆ ਜਾ ਰਿਹਾ ਹੈ। ਇਸ ਦੇ ਸਟਾਫ ਦੀ ਵਧੀਆ ਕਾਰਜਗਾਰੀ ਕਰਕੇ ਅਬੋਹਰ ਦਾ ਬਲੱਡ ਬੈਂਕ ਪੂਰੇ ਪੰਜਾਬ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਿਹਾ ਹੈ। ਜਿਕਰਯੋਗ ਹੈ ਕਿ ਕਰੋਨਾ ਕਾਲ ਸਮੇਂ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਨੇ ਇਸ ਬਲੱਡ ਬੈਂਕ ਨੂੰ ਸਾਰੇ ਪੰਜਾਬ ’ਚੋਂ ਦੂਸਰੇ ਨੰਬਰ ’ਤੇ ਆਉਣ ’ਤੇ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਧੀਆਂ ਸੇਵਾਵਾਂ ਕਰਕੇ 2-3 ਵਾਰ ਪਹਿਲਾਂ ਵੀ ਇਸ ਬਲੱਡ ਬੈਂਕ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। Abohar News
ਬਲੱਡ ਬੈਂਕ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਕਰਮਚਾਰੀਆਂ ਜਿਹਨਾਂ ’ਚ ਬਿਲਡਿੰਗ ਇੰਚਾਰਜ ਚੰਦਰਭਾਨ ਨੇ ਦੱਸਿਆ ਕਿ ਅਬੋਹਰ ਦਾ ਸਿਵਲ ਹਸਪਤਾਲ 125 ਬਿਸਤਰਿਆਂ ਦਾ ਹੈ, ਜਿਸ ਦੇ ਹਿਸਾਬ ਨਾਲ ਇੱਥੇ ਦਰਜ਼ਨਾਂ ਦੀ ਸੰਖਿਆ ਵਿੱਚ ਬਲੱਡ ਬੈਂਕ ਦਾ ਸਟਾਫ ਹੋਣਾ ਚਾਹੀਦਾ ਹੈ ਜਦ ਕਿ ਇੱਥੇ ਗਰੇਡ-2 ਦੇ ਐੱਮਐੱਲਟੀ ਹਨ, ਜੋ ਕਿ ਘੱਟੋ ਘੱਟ 9 ਚਾਹੀਦੇ ਹਨ। ਇੱਥੇ ਰੋਜ਼ਾਨਾ 10 ਤੋਂ 15 ਮਰੀਜ਼ ਬਲੱਡ ਲੈਣ ਆਉਂਦੇ ਹਨ ਤੇ ਇਹ ਬਲੱਡ ਬੈਂਕ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਇਸ ਬਲੱਡ ਬੈਂਕ ’ਚ ਬਲੱਡ ਦਾ ਇੰਤਜਾਮ ਲਗਭਗ 90 ਪ੍ਰਤੀਸ਼ਤ ਖੂਨਦਾਨ ਕੈਂਪ ਦੁਆਰਾ ਕੀਤਾ ਜਾਂਦਾ ਹੈ, ਜਦੋਂ ਕਿ ਸਿਰਫ 10 ਪ੍ਰਤੀਸ਼ਤ ਲੋਕ ਹੀ ਖੂਨਦਾਨ ਕਰਦੇ ਹਨ।
Abohar News
ਉਨ੍ਹਾਂ ਦੱਸਿਆ ਕਿ ਅਪਰੈਲ 2023 ਤੋਂ ਲੈਕੇ ਮਾਰਚ 2024 ਤੱਕ ਕਰੀਬ 3717 ਯੂਨਿਟ ਬਲੱਡ ਮਰੀਜ਼ਾਂ ਨੂੰ ਦਿੱਤਾ ਜਾ ਚੁੱਕਿਆ ਹੈ। ਬਲੱਡ ਬੈਂਕ ਵਿੱਚ ਕੇਵਲ 3-4 ਪੱਕੇ ਕਰਮਚਾਰੀ ਅਤੇ ਐਨੇ ਹੀ ਕੱਚੇ ਕਰਮਚਾਰੀ ਹਨ, ਜਦੋਂ ਕਿ 24 ਘੰਟਿਆਂ ਵਿੱਚ ਇੱਥੇ ਤਿੰਨ ਸ਼ਿਫਟਾਂ ਬਦਲਦੀਆਂ ਹਨ, ਉਸ ਦੇ ਹਿਸਾਬ ਨਾਲ ਇੱਥੇ ਦਰਜਨ ਭਰ ਕਰਮਚਾਰੀ ਘੱਟੋ ਘੱਟ ਹੋਣੇ ਚਾਹੀਦੇ ਹਨ।
ਬਿਲਡਿੰਗ ਇੰਚਾਰਜ ਚੰਦਰਭਾਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਿਵਲ ਹਸਪਤਾਲ ’ਚ ਟੀਬੀ ਮਰੀਜਾਂ ਦੇ ਇਲਾਜ ਤੇ ਬਲੱਡ ਬੈਂਕ ਦੀ ਬਿਲਡਿੰਗ ਲਈ ਸਰਕਾਰ ਤੋਂ ਮੰਗ ਰੱਖੀ ਸੀ, ਹਾਲਾਂਕਿ ਟੀਬੀ ਹਸਪਤਾਲ ਬਿਲਡਿੰਗ ਦੀ ਮੰਗ ਤਾਂ ਪੂਰੀ ਹੋ ਗਈ ਪਰੰਤੂ ਬਲੱਡ ਬੈਂਕ ਵਾਸਤੇ ਨਵੀਂ ਬਿਲਡਿੰਗ ਦੀ ਮੰਗ ਅਜੇ ਅਧੂਰੀ ਹੈ। ਸਮੇਂ ਸਮੇਂ ’ਤੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ’ਚ ਇਸ ਬਿਲਡਿੰਗ ਸਬੰਧੀ ਲਿਆ ਦਿੱਤਾ ਜਾਂਦਾ ਹੈ, ਪਰੰਤੂ ਪਰਨਾਲਾ ਉਥੇ ਦਾ ਉਥੇ ਹੀ ਚੱਲ ਰਿਹਾ।