ਬੀਜਿੰਗ: ਕੌਮਾਂਤਰੀ ਪੱਧਰ ‘ਤੇ ਆਪਣੀ ਪਹੁੰਚ ਵਧਾਉਣ ਲਈ ਚੀਨ ਨੇ ਅਫ਼ਰਾਕ ਦੇ ਜਿਬੂਤੀ ਵਿੱਚ ਆਪਣਾ ਪਹਿਲਾ ਵਿਦੇਸ਼ੀ ਫੌਜੀ ਅੱਡਾ ਬਣਾ ਲਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਜਾਪਾਨ ਅਤੇ ਫਰਾਂਸ ਵੀ ਇਸ ਹਿੱਸੇ ਵਿੱਚ ਆਪਣਾ ਫੌਜੀ ਅੱਡਾ ਬਣਾ ਚੁੱਕੇ ਹਨ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਮੰਗਲਵਾਰ ਨੂੰ ਚੀਨੀ ਫੌਜ ਜਿਬੂਤੀ ਪਹੁੰਚ ਚੁੱਕੀ ਹੈ। ਚੀਨ ਦਾ ਕਹਿਣਾ ਹੈ ਕਿ ਇਹ ਕਦਮ ਸ਼ਾਂਤੀ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ ਪਰ ਭਾਰਤ ਲਈ ਇਹ ਕੁਝ ਹੀ ਇਸ਼ਾਰਾ ਕਰਦਾ ਹੈ।
ਜ਼ਿਕਰਯੋਗ ਹੈ ਕਿ ਚੀਨ ਹਮੇਸ਼ਾ ਗੁਆਂਢੀ ਦੇਸ਼ਾਂ ਲਈ ਮੁਸੀਬਤ ਬਣਿਆ ਰਿਹਾ ਹੈ। ਅਜਿਹੇ ਵਿੱਚ ਜਿਬੂਤੀ ਵਿੱਚ ਡਰੈਗਨ ਦਾ ਫੌਜੀ ਅੱਡਾ ਭਾਰਤ ਸਮੇਤ ਬੰਗਲਾਦੇਸ਼, ਮਿਆਂਮਾਰ ਅਤੇ ਸ੍ਰੀਲੰਕਾ ਲਈ ਵੀ ਮੁਸੀਬਤ ਬਣ ਸਕਦਾ ਹੈ। ਬੀਤੇ ਦਿਨੀਂ ਚੀਨ ਨੇ ਹਿੰਦ ਮਹਾਸਾਗਰ ਵਿੱਚ ਵੀ ਆਪਣੀਆਂ ਹਰਕਤਾਂ ਵਧਾ ਦਿੱਤੀਆਂ ਹਨ। ਭਾਵੇਂ ਭਾਰਤ ਚੀਨ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਚੀਨ ਨੇ ਹਿੰਦ ਮਹਾਸਾਗਰ ਵਿੱਚ ਦੋ ਦਰਜਨ ਤੋਂ ਜ਼ਿਆਦਾ ਜੰਗੀ ਜਹਾਜ਼ ਉਤਾਰੇ ਹਨ।
ਸਰਹੱਦ ਵਿਵਾਦ ਕਾਰਨ ਦੋਵਾਂ ਦੇਸ਼ਾਂ ਚੱਲ ਰਿਹੈ ਤਣਾਅ
ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਸਿੱਕਮ ਸਰਹੱਦ ‘ਤੇ ਵਿਵਾਦ ਇੱਕ ਮਹੀਨੇ ਤੋਂ ਚੱਲ ਰਿਹਾ ਹੈ। ਚੀਨ ਭਾਰਤ ਅਤੇ ਭੂਟਾਨ ਸਰਹੱਦ ‘ਤੇ ਡੋਕਲਾਮ ਵਿਵਾਦ ਵਧਦਾ ਜਾ ਰਿਹਾ ਹੈ। ਦੋਵੇਂ ਹੀ ਦੇਸ਼ਾਂ ਵੱਲੋਂ ਸਰਹੱਦ ‘ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਡੋਕਲਾਮ ਵਿੱਚ ਸੜਕ ਬਣਾ ਰਿਹਾ ਸੀ, ਜਿਸ ਦਾ ਭਾਰਤ ਅਤੇ ਭੂਟਾਨ ਦੋਵਾਂ ਦੇਸ਼ਾਂ ਨੇ ਹੀ ਵਿਰੋਧ ਕੀਤਾ।
ਡੋਕਲਾਮ ‘ਤੇ ਚੀਨ ਅਤੇ ਭੂਟਾਨ ਦੋਵੇਂ ਆਪਣਾ ਅਧਿਕਾਰ ਦੱਸਦੇ ਹਨ। ਜਦੋਂਕਿ ਭਾਰਤ ਦਾ ਕਹਿਣਾ ਹੈ ਕਿ ਚੀਨ ਇਸ ਵਿਵਾਦਿਤ ਇਲਾਕੇ ਵਿੱਚ ਸੜਕ ਨਿਰਮਾਣ ਕਾਰਨ ਦੇਸ਼ ਦੇ ਪੂਰਬ ਉੱਤਰ ਰਾਜਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹਾ ਹੁੰਦਾ ਹੈ। ਉੱਥੇ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਭਾਰਤ ਨੇ ਚੀਨ ਦੇ ਓਬੀਓਆਰ ਪ੍ਰੋਗਰਾਮ ਤੋਂ ਦੂਰੀ ਬਣਾ ਲਈ ਹੈ, ਜਿਸ ਕਾਰਨ ਚੀਨ ਸਰਹੱਦ ‘ਤੇ ਵਿਵਾਦ ਖੜ੍ਹਾ ਕਰ ਰਿਹਾ ਹੈ।
ਇਹ ਹੈ ਚੀਨ ਦੀ ਚਾਲ
ਐਂਟੀ ਪਾਇਰੇਸੀ ਪੈਟਰੋਲ ਅਤੇ ਨੇਵੀਗੇਸ਼ਨ ਦੀ ਅਜ਼ਾਦੀ ਦਾ ਹਵਾਲਾ ਦਿੰਦੇ ਹੋਏ ਚੀਨ ਨੇ ਹਿੰਦ ਮਹਾਸਾਗਰ ਵਿੱਚ ਗਤੀਵਿਧੀ ਵਧਾ ਦਿੱਤੀ ਹੈ, ਜਿਸ ‘ਤੇ ਭਾਰਤ ਦਾ ਕਹਿਣਾ ਹੈ ਕਿ ਉਸ ਦੇ ਖੇਤਰ ਵਿੱਚ ਪ੍ਰਭਾਵ ਵਧਾਇਆ ਜਾ ਰਿਹਾ ਹੈ। ਭਾਰਤੀ ਨੇਵੀ ਨੇ ਪਿਛਲੇ ਦੋ ਮਹੀਨਿਆਂ ‘ਚ ਪਣਡੁੱਬੀਆਂ ਅਤੇ ਖੁਫ਼ੀਆ ਜਨਰਲਾਂ ਸਮੇਤ ਇੱਕ ਦਰਜਨ ਤੋਂ ਜ਼ਿਆਦਾ ਚੀਨੀ ਬੇੜਿਆਂ ਨੂੰ ਵੇਖਿਆ ਹੈ, ਜੋ ਇਸ ਨੂੰ ਰਣਨੀਤਕ ਜਲ ਦੀ ਨਿਗਰਾਨੀ ਲਈ ਕਰਨ ਲਈ ਮਜ਼ਬੂਰ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।