Barnala by-election: ਬਰਨਾਲਾ ਜ਼ਿਮਨੀ ਚੋਣ ’ਚ ‘ਕਿੰਗ ਮੇਕਰ’ ਦੀ ਭੂਮਿਕਾ ਨਿਭਾਉਣ ਦੀ ਤਿਆਰੀ ’ਚ ਕੀਤੂ ਧੜਾ

Barnala by-election
Barnala by-election: ਬਰਨਾਲਾ ਜ਼ਿਮਨੀ ਚੋਣ ’ਚ ‘ਕਿੰਗ ਮੇਕਰ’ ਦੀ ਭੂਮਿਕਾ ਨਿਭਾਉਣ ਦੀ ਤਿਆਰੀ ’ਚ ਕੀਤੂ ਧੜਾ

Barnala by-election: ਕੀਤੂ ਹਮਾਇਤੀਆਂ ਦੀ ਸਲਾਹ ਪਿੱਛੋਂ ਖੁੱਲ੍ਹੇ ਤੌਰ ’ਤੇ ਕਰਾਂਗੇ ਹਮਾਇਤ ਦਾ ਐਲਾਨ : ਕੁਲਵੰਤ ਕੀਤੂ

  • ‘ਮੈਨੂੰ ਸਾਰੀਆਂ ਪਾਰਟੀਆਂ ਦੀ ਹਮਾਇਤ ਦੇ ਫੋਨ ਆਏ’ | Barnala by-election

Barnala by-election: ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖ਼ ਗਿਆ ਹੈ। ਜ਼ਿਮਨੀ ਚੋਣ ਤੋਂ ਪਾਸੇ ਹਟੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਹੁਣ ਕਿਸੇ ਇੱਕ ਧੜੇ ਨੂੰ ਹਮਾਇਤ ਦੀਆਂ ਵਿਉਂਤਾਂ ਬੁਣੀਆਂ ਜਾਣ ਲੱਗੀਆਂ ਹਨ। ਹਲਕਾ ਬਰਨਾਲਾ ਦੀ ਸਿਆਸਤ ਵਿੱਚ ਕਦੇ ਵੱਡਾ ਪ੍ਰਭਾਵ ਰੱਖਣ ਵਾਲੇ ਸਵ. ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੀਤੂ ਵੀ ਸਰਗਰਮ ਹੋ ਗਏ ਹਨ, ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ’ਚ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦਾ ਮੁਕਾਬਲਾ ਕੀਤਾ ਸੀ ਤੇ ਉਨ੍ਹਾਂ 27 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕਰਕੇ ਆਪਣਾ ਪ੍ਰਭਾਵ ਦਰਸਾਇਆ ਸੀ।

Read Also : New Helmet Rule Punjab: ਪੰਜਾਬ ਦੇ ਦੋਪੱਈਆ ਵਾਹਨਾਂ ਵਾਲੇ ਧਿਆਨ ਦੇਣ, ਹੋ ਸਕਦੈ ਭਾਰੀ ਜ਼ੁਰਮਾਨਾ, ਨਵੇਂ ਹੁਕਮ ਜਾਰੀ

ਕੁਲਵੰਤ ਸਿੰਘ ਕੀਤੂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਬੇਸ਼ੱਕ ਉਹ ਇਸ ਜ਼ਿਮਨੀ ਚੋਣ ਵਿੱਚ ਹਿੱਸਾ ਨਹੀਂ ਲੈ ਰਹੇ ਪਰ ਉਹ ਆਪਣੇ ਹਮਾਇਤੀਆਂ ਨਾਲ ਗੱਲਬਾਤ ਕਰਕੇ ਕਿਸੇ ਇੱਕ ਧੜੇ ਦੀ ਹਮਾਇਤ ਦਾ ਐਲਾਨ ਖੁੱਲ੍ਹੇ ਤੌਰ ’ਤੇ ਆਪਣੇ ਸਮਰਥਕਾਂ ਨੂੰ ਕਰਨਗੇ। ਕੀਤੂ ਨੇ ਸਪੱਸ਼ਟ ਕਿਹਾ ਕਿ ਕੀਤੂ ਪਰਿਵਾਰ ਦੇ ਹਮਾਇਤੀ ਸ਼ਹਿਰ ਦੇ ਨਾਲ ਨਾਲ ਪਿੰਡ ਪਿੰਡ ਵਿੱਚ ਬੈਠੇ ਹਨ ਤੇ ਉਨ੍ਹਾਂ ਨੇ ਇਸ ਜ਼ਿਮਨੀ ਚੋਣ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਐਨ ਮੌਕੇ ’ਤੇ ਪਾਰਟੀ ਪੱਧਰ ’ਤੇ ਚੋਣ ਲੜਨ ਦਾ ਫੈਸਲਾ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਜ਼ਰੂਰ ਹੋਈ ਸੀ ਪਰ ਸਾਰੇ ਵਰਕਰਾਂ ਨੇ ਪਾਰਟੀ ਦਾ ਫੈਸਲਾ ਸਿਰ ਮੱਥੇ ’ਤੇ ਮੰਨਿਆ ਹੈ। Barnala by-election

ਵਰਕਰਾਂ ਦੀ ਮੀਟਿੰਗ | Barnala by-election

ਕੀਤੂ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਵਿੱਚ ਆਪਣੇ ਵਰਕਰਾਂ ਦੀ ਮੀਟਿੰਗ ਬੁਲਾ ਰਹੇ ਹਨ ਜਿਸ ਵਿੱਚ ਉਹ ਵਰਕਰਾਂ ਦੀ ਰਾਇ ਲੈਣਗੇ ਅਤੇ ਉਸ ਪਿਛੋਂ ਕਿਸੇ ਇੱਕ ਉਮੀਦਵਾਰ ਦੀ ਮੱਦਦ ਦਾ ਫੈਸਲਾ ਲਿਆ ਜਾਵੇਗਾ। ਕੀਤੂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਨੂੰ ਚੋਣ ਲੜ ਰਹੀਆਂ ਪੰਜੇ ਪਾਰਟੀਆਂ ਦੇ ਉਮੀਦਵਾਰਾਂ ਦੇ ਦੋ ਦੋ ਵਾਰ ਫੋਨ ਆਏ ਪਰ ਉਨ੍ਹਾਂ ਨੇ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ।

ਕੀਤੂ ਨੂੰ ਪੁੱਛਿਆ ਗਿਆ ਕਿ ਤੁਹਾਡੇ ਅਨੁਸਾਰ ਇਸ ਜ਼ਿਮਨੀ ਚੋਣ ਵਿੱਚ ਕਿਹੜਾ ਧੜਾ ਭਾਰੂ ਜਾਪਦਾ ਹੈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਇਹ ਕਹਿਣਾ ਅਤਿਕਥਨੀ ਹੋਵੇਗਾ ਕਿ ਇਹ ਉਮੀਦਵਾਰ ਅੱਗੇ ਇਹ ਪਿੱਛੇ ਇਹ ਤਾਂ ਆਉਣ ਵਾਲੇ ਦੋ ਚਾਰ ਦਿਨ ਤੋਂ ਬਾਅਦ ਪਤਾ ਲੱਗ ਜਾਵੇਗਾ। ਕੀਤੂ ਨੇ ਕਿਹਾ ਕਿ ਉਹ 2027 ਦੀਆਂ ਚੋਣਾਂ ਨੂੰ ਮੁੱਖ ਆਧਾਰ ਬਣਾ ਕੇ ਲੜ ਰਹੇ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਪੂਰੇ ਜੋਸ਼ ਨਾਲ ਉਤਰਾਂਗੇ ਅਤੇ ਬਰਨਾਲਾ ਦੇ ਲੋਕਾਂ ਤੱਕ ਮੁੜ ਆਪਣੀ ਪਹੁੰਚ ਬਣਾਵਾਂਗੇ।

ਬਰਨਾਲਾ ਜ਼ਿਲ੍ਹੇ ਦੀ ਰਾਜਨੀਤੀ ’ਚ ਕੀਤੂ ਪਰਿਵਾਰ ਦਾ ਰਿਹੈ ਦਬਦਬਾ

ਬਰਨਾਲਾ ਜ਼ਿਲ੍ਹੇ ਦੀ ਰਾਜਨੀਤੀ ਵਿੱਚ ਕੀਤੂ ਪਰਿਵਾਰ ਦਾ ਦਬਦਬਾ ਰਿਹੈ ਹੈ। 1997 ’ਚ ਮਲਕੀਤ ਸਿੰਘ ਕੀਤੂ ਵੱਲੋਂ ਬਰਨਾਲਾ ਵਿਧਾਨ ਸਭਾ ਹਲਕੇ ਦੀ ਚੋਣ ਆਜ਼ਾਦ ਤੌਰ ’ਤੇ ਲੜੀ ਗਈ ਤੇ ਉਨ੍ਹਾਂ 30 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਅਕਾਲੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਹਿੰਦ ਮੋਟਰਜ਼ ਨੂੰ ਹਰਾ ਕੇ ਸਿਆਸਤ ਵਿੱਚ ਐਂਟਰੀ ਕੀਤੀ। ਇਸ ਤੋਂ ਬਾਅਦ ਮਲਕੀਤ ਸਿੰਘ ਕੀਤੂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ 2002 ’ਚ ਉਹ ਮੁੜ ਦੂਜੀ ਵਾਰ ਬਰਨਾਲਾ ਦੇ ਵਿਧਾਇਕ ਬਣੇ।

2007 ’ਚ ਉਹ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਤੋਂ ਚੋਣ ਹਾਰ ਗਏ। 2012 ਵਿੱਚ ਉਹ ਮੁੜ ਤਕੜੇ ਮੁਕਾਬਲੇ ’ਚ ਕੇਵਲ ਸਿੰਘ ਢਿੱਲੋਂ ਤੋਂ ਹਾਰ ਗਏ। 2012 ’ਚ ਹੀ ਮਲਕੀਤ ਸਿੰਘ ਕੀਤੂ ਦਾ ਇੱਕ ਨਿੱਜੀ ਝਗੜੇ ਵਿੱਚ ਕਤਲ ਹੋ ਗਿਆ ਸੀ। ਉਸ ਪਿੱਛੋਂ ਪਾਰਟੀ ਨੇ 2022 ਵਿੱਚ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੀਤੂ ਨੂੰ ਰਾਜਨੀਤੀ ’ਚ ਉਤਾਰਿਆ ਤੇ ਬਰਨਾਲਾ ਤੋਂ ਟਿਕਟ ਦਿੱਤੀ। ਇਸ ਚੋਣ ਵਿੱਚ ਕੁਲਵੰਤ ਨੇ ਵਧੀਆ ਮੁਕਾਬਲਾ ਕੀਤਾ ਅਤੇ 27 ਹਜ਼ਾਰ ਦੇ ਲਗਭਗ ਵੋਟਾਂ ਹਾਸਲ ਕੀਤੀਆਂ। ਕੀਤੂ ਪਰਿਵਾਰ ਨਾਲ ਚਾਹੇ ਕਈ ਗੱਲਾਂ ਜੁੜੀਆਂ ਹੋਈਆਂ ਸਨ ਪਰ ਇਹ ਪਰਿਵਾਰ ਲੋੜਵੰਦਾਂ ਦੀ ਮੱਦਦ ਕਰਦਾ ਰਿਹਾ ਹੈ ਜਿਸ ਕਾਰਨ ਲੋਕਾਂ ’ਚ ਚੰਗੀ ਪਹੁੰਚ ਬਣਾਈ ਹੈ।

LEAVE A REPLY

Please enter your comment!
Please enter your name here