ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Delhi AQI Today: ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ 15 ਖੇਤਰਾਂ ’ਚ ਹਵਾ ਗੁਣਵੱਤਾ ਸੂਚਕ ਅੰਕ 400 ਦੇ ਪੱਧਰ ਨੂੰ ਪਾਰ ਕਰ ਗਿਆ। ਰਾਜਧਾਨੀ ਦੇ ਵਾਸੀਆਂ ਨੂੰ ਅਜੇ ਤੱਕ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਰਾਜਧਾਨੀ ਦੇ ਕਈ ਇਲਾਕਿਆਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਪੱਧਰ ’ਤੇ ਪਹੁੰਚ ਗਿਆ ਹੈ ਤੇ ਸਿਹਤ ਲਈ ਖਤਰਨਾਕ ਸਾਬਤ ਹੋ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੱਜ ਸਵੇਰੇ 7 ਵਜੇ ਦੇ ਅੰਕੜਿਆਂ ਅਨੁਸਾਰ ਰਾਜਧਾਨੀ ਦੇ ਬਾਬਨਾ ਇਲਾਕੇ ’ਚ ਸਭ ਤੋਂ ਵੱਧ ਸੂਚਕ ਅੰਕ 440 ਤੱਕ ਪਹੁੰਚ ਗਿਆ। ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਕਾਰਨ ਦਿੱਲੀ ’ਚ ਸਵੇਰ ਵੇਲੇ ਧੂੰਏਂ ਦੀ ਸੰਘਣੀ ਪਰਤ ਛਾਈ ਹੋਈ ਸੀ। Delhi AQI Today
ਇਹ ਵੀ ਪੜ੍ਹੋ : Snake News: ਸੇਵਾ ਕਾਰਜਾਂ ਦੌਰਾਨ ਨਿੱਕਲੇ ਜ਼ਹਿਰੀਲੇ ਜਾਨਵਰ ਨੂੰ ਫੜ੍ਹ ਕੇ ਦੂਰ ਜੰਗਲ ’ਚ ਛੱਡਿਆ
ਰਾਜਧਾਨੀ ’ਚ ਅੱਜ ਸਭ ਤੋਂ ਜ਼ਿਆਦਾ ਹਵਾ ਗੁਣਵੱਤਾ ਸੂਚਕ ਅੰਕ 440 ਤੱਕ ਪਹੁੰਚ ਗਿਆ, ਜਦੋਂ ਕਿ ਔਸਤ ਅੰਕੜਾ 383 ਦਰਜ ਕੀਤਾ ਗਿਆ। ਵੀਰਵਾਰ ਨੂੰ ਦਿੱਲੀ ’ਚ ਇਹ ਸੂਚਕ ਅੰਕ 366 ਸੀ, ਜੋ ਸ਼ਾਮ 4 ਵਜੇ ਜ਼ਿਆਦਾ ਹੋ ਗਿਆ। ਦਿੱਲੀ ਦੇ ਕਈ ਖੇਤਰਾਂ ’ਚ ਹਵਾ ਗੁਣਵੱਤਾ ਸੂਚਕਾਂਕ ਇਸ ਪ੍ਰਕਾਰ ਸੀ – ਅਲੀਪੁਰ ਵਿੱਚ 397, ਆਨੰਦ ਵਿਹਾਰ ’ਚ 415, ਅਸ਼ੋਕ ਵਿਹਾਰ ’ਚ 418, ਬਵਾਨਾ ’ਚ 440, ਚਾਂਦਨੀ ਚੌਕ ’ਚ 290, ਡੀਟੀਯੂ ’ਚ 411, ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ, ਦਵਾਰਕਾ ’ਚ 400, ਸੈਕਟਰ-8 ’ਚ 391, ਆਈਟੀਓ ’ਚ 349, ਜਹਾਂਗੀਰਪੁਰੀ ’ਚ 437, ਜਵਾਹਰ ਲਾਲ ਨਹਿਰੂ ਸਟੇਡੀਅਮ ’ਚ 367, ਲੋਧੀ ਰੋਡ ’ਚ 192, ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ 399, ਮੁੰਡਕਾ ’ਚ 428, ਨਜਫਗੜ੍ਹ ’ਚ 374। Delhi AQI Today
ਨੇਹਰੂ ’ਚ 404, ਨਿਊ ਮੋਤੀ ਬਾਗ ’ਚ 427, ਓਖਲਾ ਫੇਜ਼-2 ’ਚ 398, ਪਤਪੜਗੰਜ ’ਚ 402, ਪੰਜਾਬੀ ਬਾਗ ’ਚ 406, ਆਰਕੇ ਪੁਰਮ ’ਚ 406, ਰੋਹਿਣੀ ’ਚ 439, ਸਿਰੀਫੋਰਟ ’ਚ 398, ਵਿਵੇਕ ਵਿਹਾਰ ’ਚ 434 ਸਨ। ਧਿਆਨ ਦੇਣ ਯੋਗ ਹੈ ਕਿ 200 ਤੋਂ 300 ਦੇ ਵਿਚਕਾਰ ਹਵਾ ਗੁਣਵੱਤਾ ਸੂਚਕਾਂਕ ਨੂੰ ਮਾੜਾ ਮੰਨਿਆ ਜਾਂਦਾ ਹੈ, 301 ਤੋਂ 400 ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, 401 ਤੋਂ 450 ਨੂੰ ਗੰਭੀਰ ਮੰਨਿਆ ਜਾਂਦਾ ਹੈ ਤੇ 450 ਤੋਂ ਵੱਧ ਨੂੰ ਬਹੁਤ ਗੰਭੀਰ ਮੰਨਿਆ ਜਾਂਦਾ ਹੈ। ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਮਾਮਲੇ ’ਚ ਸੋਧੇ ਹੋਏ ਵਾਤਾਵਰਣ ਮੁਆਵਜ਼ੇ ਨੂੰ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕੀਤੇ ਹਨ। Delhi AQI Today