Snake News: (ਸੁਖਨਾਮ) ਬਠਿੰਡਾ। ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮਲੋਟ ਰੋਡ ਵਿਖੇ ਰੋਜ਼ਾਨਾ ਹੀ ਸਾਧ-ਸੰਗਤ ਸੇਵਾ ਕਾਰਜ ਕਰਕੇ ਸਤਿਗੁਰੂ ਜੀ ਦੀਆਂ ਅਪਾਰ ਖੁਸ਼ੀਆਂ ਦੀ ਪਾਤਰ ਬਣਦੀ ਹੈ ਇਸ ਦੌਰਾਨ ਕਈ ਵਾਰ ਖੇਤਾਂ ਵਿਚੋਂ ਜ਼ਹਿਰੀਲੇ ਜਾਨਵਰ ਨਿਕਲ ਕੇੇ ਸਾਧ-ਸੰਗਤ ਵਿਚਕਾਰ ਆ ਜਾਂਦੇ ਹਨ ਜਿੰਨ੍ਹਾਂ ਨੂੰ ਸੇਵਾਦਾਰ ਕਾਬੂ ਕਰਕੇ ਦੂਰ ਜੰਗਲ ਵਿਚ ਛੱਡ ਦਿੰਦੇੇ ਹਨ।
ਇਹ ਵੀ ਪੜ੍ਹੋ: Trending News: ਭਾਰਤੀ ਅਮੀਰਾਂ ’ਚ ਦਾਨ ਦੇਣ ’ਚ ਸਭ ਤੋਂ ਅੱਗੇ ਹੈ ਇਹ ਸਖਸ਼
85 ਮੈਂਬਰ ਪੰਜਾਬ ਮੇਘ ਰਾਜ ਇੰਸਾਂ ਨੇ ਦੱਸਿਆ ਕਿ ਇੱਕ ਜ਼ਹਿਰੀਲਾ ਸੱਪ ਸੇਵਾਦਾਰ ਭੈਣ ਨੇ ਦੇਖਿਆ ਅਤੇ ਸੇਵਾਦਾਰਾਂ ਨੂੰ ਸੂਚਿਤ ਕੀਤਾ। ਇਸ ਮੌਕੇ ਸੇਵਾਦਾਰ ਸੋਨੂੰ ਤਨੇਜਾ ਇੰਸਾਂ ਨੇ ਬਿਨਾਂ ਕਿਸੇ ਡਰ ਭੈਅ ਦੇ ਬੜੇ ਹੀ ਲਹਿਜੇ ਨਾਲ ਸੱਪ ਨੂੰ ਕਾਬੂ ਕਰਕੇ ਦੂਰ ਜੰਗਲ ਵਿਚ ਛੱਡ ਦਿੱਤਾ। ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਜਦੋਂ ਸੰਨ 1948 ’ਚ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਸਾ ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਉਸ ਮੌਕੇ ਡੇਰੇ ਦੇ ਨਿਰਮਾਣ ਕਾਰਜਾਂ ਦੌਰਾਨ ਉੱਥੇ ਬਹੁਤ ਸਾਰੇ ਬਿੱਛੂ, ਸੱਪ ਅਤੇ ਹੋਰ ਜ਼ਹਿਰੀਲੇ ਜਾਨਵਰ ਨਿਕਲੇ ਸਨ। ਸ਼ਹਿਨਸ਼ਾਹ ਜੀ ਦੇ ਬਚਨਾਂ ਅਨੁਸਾਰ ਸੇਵਾਦਾਰ ਜ਼ਹਿਰੀਲੇ ਜਾਨਵਰਾਂ ਨੂੰ ਫੜ੍ਹ ਕੇ ਦੂਰ ਛੱਡ ਆਉਂਦੇ ਸਨ। 1948 ਤੋਂ ਸ਼ੁਰੂ ਹੋਈ ਇਹ ਪ੍ਰੰਪਰਾ ਅੱਜ ਵੀ ਡੇਰਾ ਸੱਚਾ ਸੌਦਾ ਵਿਚ ਜਿਉਂ ਦੀ ਤਿਉਂ ਕਾਇਮ ਹੈ। Snake News