ਮੈਡੀਕਲ ਰਿਪੋਰਟ ਨਾਲ ਖੁੱਲ੍ਹਿਆ ਰਾਜ਼
ਨਵੀਂ ਦਿੱਲੀ। Imane Khelif: ਅਲਜੀਰੀਆ ਦੀ ਬਾਕਸਰ ਇਮਾਨ ਖਲੀਫ਼ ਨੇ ਪੈਰਿਸ ਓਲੰਪਿਕ 2024 ’ਚ ਸੋਨ ਤਮਗਾ ਜਿੱਤਿਆ ਸੀ ਅਲਜੀਰਿਆਈ ਬਾਕਸਰ ਨੇ ਮਹਿਲਾ ਕੈਟਾਗਿਰੀ ’ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ ਓਲੰਪਿਕ ਦੌਰਾਨ ਇਮਾਨ ਦੇ ਜੈਂਡਰ ਸਬੰਧੀ ਵਿਵਾਦ ਹੋਇਆ ਸੀ ਹੁਣ ਸਾਹਮਣੇ ਆਈ ਮੈਡੀਕਲ ਰਿਪੋਰਟ ਸੱਚਮੁੱਚ ਹੈਰਾਨ ਕਰਨ ਵਾਲੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਇਮਾਨ ਦੇ ਅੰਦਰ ਪੁਰਸ਼ਾਂ ਵਾਲੇ ਕਈ ਅੰਗ ਹਨ ਦਸਤਾਵੇਜ਼ ਅਨੁਸਾਰ, ਜਿਸ ਨੂੰ ਫ੍ਰਾਂਸਿਸੀ ਪੱਤਰਕਾਰ ਜ਼ਫਰ ਏਤ ਔਦੀਆ ਸੁਰੱਖਿਅਤ ਕਰਨ ’ਚ ਸਫ਼ਲ ਸਨ, ਉਸ ’ਚ ਦੱਸਿਆ ਗਿਆ ਖਲੀਫ਼ ਕੋਲ ਅੰਦਰੂਨੀ ਅੰਡਕੋਸ਼ ਤੇ ਗੁਣਸੂਤਰ (ਪੁਰਸ਼ ਗੁਣਸੂਤਰ) ਹਨ। ਜੋ 5-ਅਲਫ਼ਾ ਰਿਡਕਟੇਸ ਅਣ-ਲੋੜੀਂਦਾ ਨਾਮਕ ਡਿਸਆਰਡਰ ਵੱਲ ਇਸ਼ਾਰਾ ਕਰਦੇ ਹਨ। Imane Khelif
ਇਹ ਖਬਰ ਵੀ ਪੜ੍ਹੋ : Social Media Trolling: ਮਹਿਲਾ ਕ੍ਰਿਕੇਟਰਾਂ ’ਤੇ ਕਮੈਂਟ ਕਰਨ ਤੋਂ ਪਹਿਲਾਂ ਜਾਣ ਲਵੋ ਇਹ ਖਬਰ, ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ…
ਦੱਸ ਦਈਏ ਕਿ ਓਲੰਪਿਕ ਦੌਰਾਨ ਇਮਾਨ ਖਲੀਫ਼ ਸਾਹਮਣੇ ਖੇਡਣ ਵਾਲੀ ਕਈ ਮਹਿਲਾ ਬਾਕਸਰ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਇਸ ਗੱਲ ਨੂੰ ਉਜਾਗਰ ਕਰਨਾ ਚਾਹਿਆ ਸੀ ਕਿ ਇਮਾਨ ਕੋਲ ਗੁਣਸੂਤਰ ਹਨ ਪੈਰਿਸ ਦੇ ਕ੍ਰੇਮਲਿਨ-ਬਿਸੇਤਰੇ ਹਸਪਤਾਲ ਤੇ ਅਲਜੀਅਰਸ ਦੇ ਮੁਹੰਮਦ ਲਾਮਾਇਨ ਡੇਬਾਘਿਨ ਹਸਪਤਾਲ ਦੇ ਐਕਸਪਰਟਸ ਨੇ 2023 ਦੀ ਇੱਕ ਰਿਪੋਰਟ ’ਚ ਕਈ ਖੁਲਾਸੇ ਕੀਤੇ ਹਨ ਰਿਪੋਰਟ ’ਚ ਇਮਾਨ ਦੇ ਜੈਵਿਕ ਲੱਛਣਾਂ ਬਾਰੇ ਦੱਸਿਆ ਗਿਆ, ਜਿਵੇਂ ਅੰਦਰੂਨੀ ਅੰਡਕੋਸ਼ ਦਾ ਹੋਂਦ ਤੇ ਗਰਭ-ਗ੍ਰਹਿ ਦੀ ਕਮੀ ਇਸ ਤੋਂ ਇਲਾਵਾ ਰਿਪੋਰਟ ਮੁਤਾਬਕ, ਇੱਕ ਅੱੈਮਆਰਆਈ ’ਚ ਇਮਾਨ ਦੇ ਮਾਇਕ੍ਰੋਪੇਨਿਸ ਦੀ ਮੌਜ਼ੂਦਗੀ ਦਾ ਵੀ ਪਤਾ ਚੱਲਿਆ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਮਾਨ ’ਤੇ ਕੀ ਕੁਝ ਐਕਸ਼ਨ ਹੁੰਦਾ ਹੈ।
ਇੰਟਰਨੈਸ਼ਨਲ ਬਾਕਸਿੰਗ ਐਸੋ. ਨੇ ਕੀਤਾ ਸੀ ਬੈਨ | Imane Khelif
ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਇਮਾਨ ਖਲੀਫ਼ ਦੇ ਜੈਂਡਰ ’ਤੇ ਸਵਾਲ ਉੱਠ ਰਹੇ ਹਨ ਇਸ ਤੋਂ ਪਹਿਲਾਂ 2023 ’ਚ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਉਨ੍ਹਾਂ ਨੂੰ ਬੈਨ ਵੀ ਕਰ ਚੁੱਕਿਆ ਹੈ ਦਿੱਲੀ ’ਚ ਬਾਕਸਿੰਗ ਐਸੋਸੀਏਸ਼ਨ ਨੇ ਇਮਾਨ ਨੂੰ ਵਰਲਡ ਚੈਂਪੀਅਨਸ਼ਿਪ ਸੋਨ ਤਮਗੇ ਮੈਚ ’ਚ ਹਿੱਸਾ ਲੈਣ ਤੋਂ ਬੈਨ ਕਰ ਦਿੱਤਾ ਸੀ।
ਜੈਂਡਰ ਵਿਵਾਦ ’ਤੇ ਪਹਿਲਾਂ ਕੀ ਬੋਲ ਚੁੱਕੀ ਹੈ ਖਲੀਫ਼?
ਆਪਣੇ ਜੈਂਡਰ ਵਿਵਾਦ ’ਤੇ ਇਮਾਨ ਖਲੀਫ਼ ਨੇ ਪਹਿਲਾਂ ਕਿਹਾ ਸੀ ਕਿ ਬਾਕੀ ਕਿਸੇ ਵੀ ਮਹਿਲਾ ਵਾਂਗ ਮੈਂ ਵੀ ਮਹਿਲਾ ਹਾਂ ਮੈਂ ਇੱਕ ਮਹਿਲਾ ਦੇ ਤੌਰ ’ਤੇ ਪੈਦਾ ਹੋਈ, ਮੈਂ ਇੱਕ ਮਹਿਲਾ ਵਾਂਗ ਰਹਿੰਦੀ ਹਾਂ ਤੇ ਮੈਂ ਕੁਆਲੀਫਾਈ ਕਰਦੀ ਹਾਂ ਯੂਐੱਸ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਲੇਖਕ ਜੇਕੇ ਰਾਊÇਲੰਗ ਤੇ ਟੇਸਲਾ ਦੇ ਸੀਈਓ ਐਲਨ ਮਸਕ ਇਮਾਨ ਖਲੀਫ਼ ਦੇ ਜੇਂਡਰ ’ਤੇ ਗੱਲ ਕੀਤੀ ਸੀ , ਜਿਸ ਤੋਂ ਬਾਅਦ ਇਮਾਨ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਫੈਲਾਏ ਗਏ ਵਿਵਾਦ ਤੋਂ ਉਨ੍ਹਾਂ ’ਤੇ ਬਹੁਤ ਅਸਰ ਪਿਆ ਹੈ।