ਇਸ ਅਹੁਦੇ ਲਈ ਵੀ ਦੋਵੇਂ ਖੇਮਿਆਂ ‘ਚ ਮੁਕਾਬਲਾ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੈਅ ਕਰਨ ਲਈ ਕਾਂਗਰਸ ਅਤੇ ਬਾਕੀ ਵੱਡੀਆਂ ਵਿਰੋਧੀ ਪਾਰਟੀਆਂ ਮੰਗਲਵਾਰ ਨੂੰ ਇੱਥੇ ਮੀਟਿੰਗ ਕਰਨਗੀਆਂ। ਉੱਥੇ, ਭਾਜਪਾ ਵੱਲੋਂ ਉਮੀਦਵਾਰ 13 ਜਾਂ 14 ਜੁਲਾਈ ਨੂੰ ਤੈਅ ਕੀਤੇ ਜਾਣ ਦੀ ਉਮੀਦ ਹੈ।
ਭਾਜਪਾ ਦੀ ਅਗਵਾਈ ਵਾਲੇ ਐਨਡੀਏ ਅਤੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰ ਵੱਲੋਂ ਤੈਅ ਕੀਤੇ ਗਏ ਰਾਸ਼ਟਰਪਤੀ ਉਮੀਦਵਾਰ ਨਾਮਜ਼ਦਗੀਆਂ ਕਰ ਚੁੱਕੇ ਹਨ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਉੱਪ ਰਾਸ਼ਟਰਪਤੀ ਉਮੀਦਵਾਰ ਲਈ ਵੀ ਦੋਵੇਂ ਖੇਮਿਆਂ ਵਿੱਚ ਮੁਕਾਬਲਾ ਵੇਖਣ ਨੂੰ ਮਿਲੇਗਾ।
ਵਿਰੋਧੀ ਧਿਰ ਦੀ ਬੈਠਕ ਅਜਿਹੇ ਸਮੇਂ ‘ਤੇ ਹੋ ਰਹੀ ਹੈ, ਜਦੋਂ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਸੀਬੀਆਈ ਦੇ ਛਾਪੇ ਸੁਰਖ਼ੀਆਂ ਵਿੱਚ ਹਨ। 17 ਜੁਲਾਈ ਤੋਂ ਸੰਸਦ ਦਾ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਲੈ ਕੇ ਵੀ ਰਣਨੀਤੀ ਤਿਆਰ ਕਰਨਗੀਆਂ।
ਸਭ ਦੀ ਨਜ਼ਰ ਇਸ ਗੱਲ ‘ਤੇ ਹੋਵੇਗੀ ਕਿ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਏਕਤਾ ਕਾਇਮ ਕਰਨ ਵਾਲੀ ਜੇਡੀਯੂ ਦਾ ਰੁਖ ਇਸ ਵਾਰ ਕੀ ਹੁੰਦਾ ਹੈ।