ਜਿਉਂਦੇ ਜੀਅ ਦੇਹਾਂਤ ਉਪਰੰਤ ਅੱਖਾਂ ਦਾਨ ਦਾ ਕੀਤਾ ਸੀ ਪ੍ਰਣ | Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਦਿਨੀ ਸਥਾਨਕ ਸ਼ਹਿਰ ਸੁਨਾਮ ਦੇ ਡੇਰਾ ਸ਼ਰਧਾਲੂ ਸੱਚਖੰਡ ਵਾਸੀ ਨੇਤਰਦਾਨੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਜਿਉਂਦੇ ਜੀਅ ਉਹਨਾਂ ਵੱਲੋਂ ਦੇਹਾਂਤ ਉਪਰੰਤ ਅੱਖਾਂ ਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕੀਤਾ ਗਿਆ ਸੀ।
ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਸਬੰਧੀ ਬਲਾਕ ਪੱਧਰੀ ਨਾਮ ਚਰਚਾ ਮਹਲਾ ਮਜ਼ੋਰਾਂਵਾਲਾ (ਵਾਰਡ ਨੰਬਰ 12) ਵਿਖੇ ਕੀਤੀ ਗਈ। ਜਿਸ ਵਿੱਚ ਸਾਕ-ਸਬੰਧੀ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਿਰਕਤ ਕੀਤੀ ਜਿਨ੍ਹਾਂ ਪ੍ਰੇਮੀ ਨਿਰੰਜਨ ਸਿੰਘ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਜਿੰਮੇਵਾਰਾਂ ਨੇ ਕਿਹਾ ਕਿ ਨੇਤਰਦਾਨੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਹਮੇਸ਼ਾ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ‘ਚ ਪਰਿਵਾਰ ਦਾ ਸਾਥ ਦਿੰਦੇ ਸਨ ਅਤੇ ਉਹਨਾਂ ਵੱਲੋਂ ਜਿਉਂਦੇ-ਜੀਅ ਦੇਹਾਂਤ ਉਪਰੰਤ ਅੱਖਾਂ ਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ। ਇਸ ਸਲਾਘਾਯੋਗ ਕਾਰਜ ਲਈ ਉਹ ਸਟੇਟ ਕਮੇਟੀ ਵੱਲੋਂ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ। Sunam News
ਇਹ ਵੀ ਪੜ੍ਹੋ: New Traffic Rules: ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੇ ਚਲਾਨ ਕੀਤੇ
ਇਸ ਮੌਕੇ ਜਿੰਮੇਵਾਰਾਂ ਵੱਲੋਂ ਸਿੰਦਰ ਕੌਰ (ਪਤਨੀ), ਸੂਰਜ ਭਾਨ ਰਾਮੂ ਇੰਸਾਂ, ਰਿੰਕੂ ਕੁਮਾਰ ਇੰਸਾਂ, ਸਪੁੱਤਰੀ ਆਸਾ ਰਾਣੀ ਇੰਸਾਂ, ਜਵਾਈ ਕਿਰਨਜੀਤ ਆਦਿ ਪਰਿਵਾਰਿਕ ਮੈਂਬਰਾਂ ਨੂੰ ਇਸ ਕਾਰਜ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ 85 ਮੈਂਬਰ ਗਗਨਦੀਪ ਇੰਸਾਂ, 85 ਮੈਂਬਰ ਸਹਿਦੇਵ ਇੰਸਾਂ, 85 ਮੈਂਬਰ ਭੈਣ ਨਿਰਮਲਾ ਇੰਸਾਂ, 85 ਮੈਂਬਰ ਭੈਣ ਕਮਲੇਸ਼ ਇੰਸਾਂ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾ, 15 ਮੈਂਬਰ ਗੁਲਜਾਰ ਸਿੰਘ ਇੰਸਾਂ, 15 ਮੈਂਬਰ ਸੁਰਿੰਦਰ ਕੁਮਾਰ ਇੰਸਾਂ, 15 ਮੈਂਬਰ ਗੁਰਵਿੰਦਰ ਸਿੰਘ ਇੰਸਾਂ, 15 ਮੈਂਬਰ ਬਲਵਿੰਦਰ ਸਿੰਘ ਇੰਸਾਂ ਜਿੰਮੇਵਾਰਾ ਤੋਂ ਇਲਾਵਾ ਸਾਕ-ਸਬੰਧੀ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ। Sunam News